ਭਾਰਤ ’ਚ IP ਫੋਨ ਬਣਾਉਣ ਲਈ ਟਡੀਰਾਨ ਟੈਲੀਕਾਮ ਸਾਲਾਨਾ ਇਕ ਕਰੋੜ ਡਾਲਰ ਨਿਵੇਸ਼ ਕਰੇਗੀ
Saturday, Dec 07, 2024 - 06:27 PM (IST)
ਨਵੀਂ ਦਿੱਲੀ (ਭਾਸ਼ਾ) – ਇਜ਼ਰਾਈਲ ’ਚ ਸਥਿਤ ਏਕੀਕ੍ਰਿਤ ਸੰਚਾਰ ਕੰਪਨੀ ਟਡੀਰਾਨ ਟੈਲੀਕਾਮ ਭਾਰਤ ’ਚ ਆਈ. ਪੀ. ਟੈਲੀਫੋਨ ਬਣਾਉਣ ਲਈ ਸਾਲਾਨਾ ਇਕ ਕਰੋੜ ਡਾਲਰ (ਲੱਗਭਗ 80 ਕਰੋੜ ਰੁਪਏ) ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਦਿੱਤੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਲਾਭ ਦੇਣ ਲਈ RBI ਨੇ ਚੁੱਕਿਆ ਵੱਡਾ ਕਦਮ, ਦਿੱਤਾ ਇਹ ਤੋਹਫ਼ਾ
ਆਈ. ਪੀ. ਟੈਲੀਫੋਨ ਕਈ ਸੰਚਾਰ ਕਾਰਜਾਂ ਦਾ ਸਮਰਥਨ ਕਰਦੇ ਹਨ, ਜਿਨ੍ਹਾਂ ਵਿਚ ਐਪ ਦੀ ਮਦਦ ਨਾਲ ਕਾਨਫਰੰਸ ਕਾਲ ਕਰਨੀ ਸ਼ਾਮਲ ਹੈ। ਆਮ ਤੌਰ ’ਤੇ ਇਨ੍ਹਾਂ ਦੀ ਵਰਤੋਂ ਕਾਰੋਬਾਰੀ ਸੰਗਠਨਾਂ ਵਿਚ ਕੀਤੀ ਜਾਂਦੀ ਹੈ। ਕੰਪਨੀ ਨੇ ਆਈ. ਪੀ. ਫੋਨ ਬਣਾਉਣ ਲਈ ਡੀ. ਸੀ. ਐੱਮ. ਸ਼੍ਰੀਰਾਮ ਦੇ ਨਾਲ ਭਾਈਵਾਲੀ ਕੀਤੀ ਹੈ। ਭਾਰਤ ਵਿਚ ਆਪਣੀ ਨਿਰਮਾਣ ਯੋਜਨਾ ਦਾ ਐਲਾਨ ਕਰਦਿਆਂ ਟਡੀਰਾਨ ਟੈਲੀਕਾਮ ਦੇ ਸੀ. ਈ. ਓ. ਮੋਸ਼ੇ ਮਿਟਸ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਕੰਪਨੀ ਉਤਪਾਦਨ ਵਿਸਤਾਰ ਦੇ ਦੂਜੇ ਪੜਾਅ ’ਚ ਹਰ ਸਾਲ ਨਿਵੇਸ਼ ਵਧਾਏਗੀ। ਕੰਪਨੀ ਦੀ ਯੋਜਨਾ ਭਾਰਤ ’ਚ ਹਰ ਸਾਲ ਇਕ ਲੱਖ ਆਈ. ਪੀ. ਟੈਲੀਫੋਨ ਬਣਾਉਣ ਦੀ ਹੈ।
ਇਹ ਵੀ ਪੜ੍ਹੋ : ਮਾਰੂਤੀ ਸੂਜ਼ੂਕੀ ਦੇ ਗਾਹਕਾਂ ਲਈ ਝਟਕਾ, ਕੰਪਨੀ ਨੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਇਹ ਵੀ ਪੜ੍ਹੋ : 10 ਲੱਖ ਰੁਪਏ ਤੋਂ ਵੀ ਮਹਿੰਗਾ 1 ਸ਼ੇਅਰ, ਖ਼ਰੀਦਣ ਲਈ ਟੁੱਟ ਕੇ ਪਏ ਨਿਵੇਸ਼ਕ
ਇਹ ਵੀ ਪੜ੍ਹੋ : ਸੋਨੇ ਦੀ ਖ਼ਰੀਦ ਦੇ ਮਾਮਲੇ 'ਚ ਭਾਰਤ ਸਭ ਤੋਂ ਅੱਗੇ, Gold ਖ਼ਰੀਦ ਕੇ ਇਨ੍ਹਾਂ ਦੇਸ਼ਾਂ ਨੂੰ ਪਛਾੜਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8