ਸਿੰਡੀਕੇਟ ਬੈਂਕ ਨੂੰ ਫਸੇ ਕਰਜ਼ੇ ਦੀ ਵਸੂਲੀ ਨਾਲ 4,000 ਕਰੋੜ ਰੁਪਏ ਮਿਲਣ ਦੀ ਉਮੀਦ
Tuesday, Aug 13, 2019 - 01:55 AM (IST)

ਨਵੀਂ ਦਿੱਲੀ (ਭਾਸ਼ਾ)-ਸਰਕਾਰੀ ਮਾਲਕੀ ਵਾਲੇ ਸਿੰਡੀਕੇਟ ਬੈਂਕ ਨੂੰ ਚਾਲੂ ਵਿੱਤੀ ਸਾਲ 'ਚ ਫਸੇ ਹੋਏ ਕਰਜ਼ੇ ਦੀ ਵਸੂਲੀ ਨਾਲ 4,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਸਿੰਡੀਕੇਟ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਮ੍ਰਤਿਉਂਜੈ ਮਹਾਪਾਤਰਾ ਨੇ ਦੱਸਿਆ ਕਿ ਦੀਵਾਲਾ ਅਤੇ ਕਰਜ਼ਾ ਸੋਧ ਅਸਮਰੱਥਾ ਕੋਡ (ਆਈ. ਬੀ. ਸੀ.) ਤਹਿਤ ਚੱਲ ਰਹੇ ਮਾਮਲਿਆਂ ਦਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਵਲੋਂ ਨਿਪਟਾਰੇ ਅਤੇ ਇਕਮੁਸ਼ਤ ਸਮਝੌਤੇ ਸਮੇਤ ਬੈਂਕ ਪੱਧਰ 'ਤੇ ਮਾਮਲੇ ਦੇ ਹੱਲ ਨਾਲ ਪੈਸੇ ਰਾਸ਼ੀ ਦੀ ਵਸੂਲੀ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਬੈਂਕ ਨੇ ਪਹਿਲੀ ਤਿਮਾਹੀ 'ਚ 800 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਚਾਲੂ ਵਿੱਤੀ ਸਾਲ ਦੌਰਾਨ 4,000 ਕਰੋੜ ਰੁਪਏ ਦੀ ਵਸੂਲੀ ਦਾ ਟੀਚਾ ਹੈ। ਇਸ ਤੋਂ ਇਲਾਵਾ ਬੈਂਕ ਨੂੰ ਕਰਜ਼ਾ ਵੰਡ ਨੂੰ ਰਫ਼ਤਾਰ ਦੇਣ ਨੂੰ ਲੈ ਕੇ ਸਰਕਾਰ ਤੋਂ ਰਾਸ਼ੀ ਮਿਲਣ ਦੀ ਉਮੀਦ ਹੈ।