ਲਾਕਡਾਊਨ ਦੌਰਾਨ ਸਵਿੱਗੀ ਅਤੇ ਜ਼ੋਮੈਟੋ ਤੁਹਾਡੇ ਘਰ ਪਹੁੰਚਾਉਣਗੇ ਰਾਸ਼ਨ, 80 ਸ਼ਹਿਰਾਂ 'ਚ ਮਿਲੇਗੀ ਸਹੂਲਤ

Saturday, Apr 11, 2020 - 07:49 AM (IST)

ਲਾਕਡਾਊਨ ਦੌਰਾਨ ਸਵਿੱਗੀ ਅਤੇ ਜ਼ੋਮੈਟੋ ਤੁਹਾਡੇ ਘਰ ਪਹੁੰਚਾਉਣਗੇ ਰਾਸ਼ਨ,  80 ਸ਼ਹਿਰਾਂ 'ਚ ਮਿਲੇਗੀ ਸਹੂਲਤ

ਨਵੀਂ ਦਿੱਲੀ - ਆਨਲਾਈਨ ਫੂਡ ਪਲੇਟਫਾਰਮ ਜ਼ੋਮੇਟੋ ਅਤੇ ਸਵਿੱਗੀ ਤੋਂ ਹੁਣ ਤੁਸੀਂ ਸਿਰਫ ਖਾਣਾ(000) ਹੀ ਨਹੀਂ ਸਗੋਂ ਕਰਿਆਨੇ ਦੀਆਂ ਚੀਜ਼ਾਂ ਦਾ ਵੀ ਆਡਰ ਦੇ ਸਕੋਗੇ। ਜ਼ੋਮੈਟੋ ਨੇ ਐਲਾਨ ਕੀਤਾ ਹੈ ਕਿ ਉਸਨੇ ਦੇਸ਼ ਭਰ ਦੇ 80 ਤੋਂ ਵੱਧ ਸ਼ਹਿਰਾਂ ਵਿਚ ਕਰਿਆਨੇ ਦੀ ਡਿਲਵਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਕੋਰੋਨਾਵਾਇਰਸ ਕਾਰਨ ਲਾਗੂ ਲਾਕਡਾਉਨ ਦੌਰਾਨ ਜ਼ਰੂਰੀ ਵਸਤਾਂ ਮਿਲਦੀਆਂ ਰਹਿਣ। ਜ਼ੋਮੈਟੋ ਯੂਜ਼ਰਜ਼ ਹੋਮ ਸਕ੍ਰੀਨ 'ਤੇ ਉਪਲੱਬਧ ਜ਼ੋਮੈਟੋ ਮਾਰਕੀਟ ਸੈਕਸ਼ਨ ਤੇ ਜਾ ਕੇ ਆਪਣੀ ਐਪ ਰਾਹੀਂ ਕਰਿਆਨੇ ਦੀ ਸਪਲਾਈ ਦਾ ਲਾਭ ਲੈ ਸਕਦੇ ਹਨ। ਕਰਿਆਨੇ ਦੀ ਡਿਲਵਰੀ ਤੋਂ ਇਲਾਵਾ ਜ਼ੋਮੈਟੋ ਨੇ ਬਿਨਾਂ ਕਿਸੇ ਫੀਸ ਦੇ, ਜ਼ੋਮੈਟੋ ਗੋਲਡ ਦੀ ਮੈਂਬਰਸ਼ਿਪ ਨੂੰ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ।

ਜ਼ੋਮੈਟੋ ਪਹੁਚਾਏਗੀ ਭਾਰਤ ਦੇ 80 ਸ਼ਹਿਰਾਂ ਵਿਚ ਰਾਸ਼ਨ 

ਕੰਪਨੀ ਨੇ ਦੱਸਿਆ ਕਿ , 'ਅਸੀਂ ਜ਼ਰੂਰੀ ਸਪਲਾਈ ਕਰਨ ਵਿਚ ਮਦਦ ਲਈ ਭਾਰਤ ਭਰ ਦੇ 80 ਤੋਂ ਵੱਧ ਸ਼ਹਿਰਾਂ ਵਿਚ ਕਰਿਆਨੇ ਦੀ ਡਿਲਵਰੀ ਸ਼ੁਰੂ ਕਰ ਦਿੱਤੀ ਹੈ।' ਕੰਪਨੀ ਇਹ ਯਕੀਣੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਜ਼ਰੂਰੀ ਚੀਜ਼ਾਂ ਦੀ ਡਿਲਵਰੀ ਵਿਚ ਕੋਈ ਦਿੱਕਤ ਨਾ ਆਵੇ। ਇਸ ਦੇ ਲਈ ਕੰਪਨੀ ਨੇ ਵੱਖ-ਵੱਖ ਸਥਾਨਕ ਕਰਿਆਨਾ ਸਟੋਰ, ਐਫ.ਐਮ.ਸੀ.ਜੀ. ਕੰਪਨੀਆਂ ਅਤੇ ਵੱਖ ਵੱਖ ਸਟਾਰਟਅਪਾਂ ਨਾਲ ਭਾਈਵਾਲੀ ਕੀਤੀ ਹੈ।

ਇਹ ਵੀ ਦੇਖੋ : ਲਾਕਡਾਊਨ ਦੌਰਾਨ EPFO ਵਲੋਂ ਸ਼ੇਅਰ ਧਾਰਕਾਂ ਲਈ ਤੋਹਫਾ, 3 ਦਿਨਾਂ 'ਚ ਹੋ ਰਿਹੈ ਦਾਅਵਿਆਂ ਦਾ ਨਿਪਟਾਰਾ

ਡੇਅਰੀ ਉਤਪਾਦਾਂ ਦੀ ਵੀ ਹੋ ਸਕੇਗੀ ਡਿਲਵਰੀ

ਜ਼ਿਕਰਯੋਗ ਹੈ ਕਿ ਜ਼ੋਮੈਟੋ ਕਈ ਸੂਬਿਆਂ ਵਿਚ ਕਰਿਆਨੇ ਦੇ ਨਾਲ-ਨਾਲ ਡੇਅਰੀ ਉਤਪਾਦਾਂ ਦੀ ਘਰੇਲੂ ਡਿਲਵਰੀ ਦੀ ਸਹੂਲਤ ਦੇ ਰਿਹਾ ਹੈ। ਇਸ ਦੇ ਲਈ ਫਿਰੋਜ਼ਪੁਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੱਡੇ ਕਰਿਆਨੇ ਦੀਆਂ ਦੁਕਾਨਾਂ ਅਤੇ ਡੇਅਰੀਆਂ ਨਾਲ ਜ਼ੋਮੈਟੋ ਦਾ ਟਾਇਅੱਪ ਕਰਵਾ ਦਿੱਤਾ ਹੈ। ਹੁਣ ਕੰਪਨੀ ਵੱਲੋਂ ਜ਼ਰੂਰੀ ਚੀਜ਼ਾਂ ਦੀ ਹੋਮ ਡਿਲਿਵਰੀ ਮੁਹੱਈਆ ਕਰਵਾਈ ਜਾਏਗੀ ਅਤੇ ਕੰਪਨੀ ਦੇ ਹੋਮ ਡਿਲੀਵਰੀ ਸਿਸਟਮ ਨਾਲ ਜੁੜੇ ਸਟੋਰਾਂ ਦਾ ਵੇਰਵਾ ਵੀ ਕੰਪਨੀ ਦੇ ਮੋਬਾਈਲ ਐਪ 'ਤੇ ਅਪਡੇਟ ਕੀਤਾ ਗਿਆ ਹੈ।


ਸਵਿੱਗੀ ਨੇ ਵੀ ਜ਼ਰੂਰੀ ਚੀਜ਼ਾਂ ਦੀ ਘਰੇਲੂ ਡਿਲਵਰੀ ਦੀ ਕੀਤੀ ਸ਼ੁਰੂਆਤ

ਜ਼ੋਮੈਟੋ ਦੀ ਮੁਕਾਬਲੇਬਾਜ਼ ਆਨਲਾਈਨ ਕੰਪਨੀ ਸਵਿੱਗੀ ਨੇ ਵੀ ਆਪਣੇ ਗ੍ਰਾਹਕਾਂ ਨੂੰ ਕਰਿਆਨਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਕੋਲ ਫਰਵਰੀ 2019 ਤੋਂ ਕਰਿਆਨੇ ਅਤੇ ਹੋਰ ਜ਼ਰੂਰੀ ਘਰੇਲੂ ਚੀਜ਼ਾਂ ਪਹੁੰਚਾਉਣ ਲਈ ਸਵਿਗੀ ਸਟੋਰ ਉਪਲਬਧ ਹਨ। ਸ਼ਾਪਕਲੂਜ਼ ਅਤੇ ਪੇ.ਟੀ.ਐਮ. ਨੇ ਵੀ ਆਪਣੇ ਪਲੇਟਫਾਰਮਾਂ ਰਾਹੀਂ ਕਰਿਆਨੇ ਦੀ ਸਪਲਾਈ ਅਰੰਭ ਕਰ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਮਹਾਂਮਾਰੀ ਦੇ ਕਾਰਨ ਘਰ ਤੋਂ ਬਾਹਰ ਨਾ ਜਾਣਾ ਪਏ।

70 ਪ੍ਰਤੀਸ਼ਤ ਘੱਟੇ ਆਨਲਾਈਨ ਆਡਰ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਲਾਕਡਾਊਨ ਚੱਲ ਰਿਹਾ ਹੈ। ਜੇਕਰ ਜ਼ਰੂਰੀ ਚੀਜ਼ਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਾਰੇ ਕਾਰੋਬਾਰ ਬੰਦ ਹਨ। ਅਜਿਹੀ ਸਥਿਤੀ ਵਿਚ ਹੁਣ ਇਸ ਮਹਾਂਮਾਰੀ ਦਾ ਪ੍ਰਭਾਵ ਜ਼ੋਮੈਟੋ ਅਤੇ ਸਵਿੱਗੀ ਵਰਗੀਆਂ ਆਨਲਾਈਨ ਫੂਡ ਡਿਲਿਵਰੀ ਕੰਪਨੀਆਂ ਦੇ ਕਾਰੋਬਾਰ ਉੱਪਰ ਵੀ ਪਿਆ ਹੈ। ਬੰਦ ਹੋਣ ਕਾਰਨ ਲੋਕਾਂ ਨੇ ਆਨਲਾਈਨ ਫੂਡ ਆਰਡਰ ਘਟਾ ਦਿੱਤੇਹਨ। ਇਸ ਦੇ ਕਾਰਨ ਜ਼ੋਮੈਟੋ ਅਤੇ ਸਵਿੱਗੀ ਦੇ ਆਨ-ਲਾਈਨ ਆਰਡਰ ਵਿਚ 70% ਦੀ ਗਿਰਾਵਟ ਵੇਖੀ ਗਈ ਹੈ। ਲਾਕਡਾਊਨ ਤੋਂ ਪਹਿਲਾਂ ਇਹ ਕੰਪਨੀਆਂ ਰੋਜ਼ਾਨਾ 25 ਲੱਖ ਆਰਡਰ ਪ੍ਰਾਪਤ ਕਰਦੀਆਂ ਸਨ।


author

Harinder Kaur

Content Editor

Related News