ਹੀਰੋ ਮੋਟੋਕਾਰਪ ਨੂੰ ਪਛਾੜ ਤੀਜੀ ਵੱਡੀ ਸਕੂਟਰ ਕੰਪਨੀ ਬਣੀ ਸੁਜ਼ੂਕੀ ਮੋਟਰਸਾਈਕਲ
Sunday, Oct 13, 2019 - 12:31 PM (IST)

ਨਵੀਂ ਦਿੱਲੀ—ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਹੀਰੋ ਮੋਟੋਕਾਰਪ ਨੂੰ ਪਛਾੜ ਸਕੂਟਰ ਬਣਾਉਣ ਵਾਲੀ ਤੀਜੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਸਿਆਮ ਦੇ ਤਾਜ਼ਾ ਅੰਕੜਿਆਂ 'ਚ ਇਸ ਦੀ ਜਾਣਕਾਰੀ ਮਿਲੀ ਹੈ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਇਸ ਸ਼੍ਰੇਣੀ 'ਚ ਸਭ ਤੋਂ ਵੱਡੀ ਕੰਪਨੀ ਬਣੀ ਹੋਈ ਹੈ। ਇਸ ਦੇ ਬਾਅਦ ਟੀ.ਵੀ.ਐੱਸ. ਮੋਟਰ ਕੰਪਨੀ ਦੂਜੇ ਸਥਾਨ 'ਤੇ ਹੈ।
ਸਿਆਮ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਸਤੰਬਰ ਦੌਰਾਨ ਸੁਜ਼ੂਕੀ ਮੋਟਰਸਾਈਕਲ ਨੇ 3,41,928 ਸਕੂਟਰਾਂ ਨੇ 3,41,928 ਸਕੂਟਰਾਂ ਦੀ ਵਿਕਰੀ ਕੀਤੀ। ਇਸ ਦੀ ਤੁਲਨਾ 'ਚ ਹੀਰੋ ਮੋਟੋਕਾਰਪ ਨੇ 2,49,365 ਸਕੂਟਰਾਂ ਦੀ ਵਿਕਰੀ ਕੀਤੀ। ਸਾਲ ਭਰ ਪਹਿਲਾਂ ਇਸ ਸਮੇਂ 'ਚ ਸੁਜ਼ੂਕੀ ਮੋਟਰਸਾਈਕਲ ਨੇ 2,91,847 ਸਕੂਟਰਾਂ ਨੇ ਹੀਰੋ ਮੋਟਰਕਾਰਪ ਨੇ 3,91,019 ਸਕੂਟਰਾਂ ਦੀ ਵਿਕਰੀ ਕੀਤੀ ਸੀ। ਚਾਲੂ ਵਿੱਤੀ ਸਾਲ ਦੇ ਪਹਿਲਾਂ ਛੇ ਮਹੀਨਿਆਂ 'ਚ ਸੁਜ਼ੂਕੀ ਮੋਟਰਸਾਈਕਲ ਦੇ ਸਕੂਟਰਾਂ ਦੀ ਵਿਕਰੀ 17.16 ਫੀਸਦੀ ਵਧੀ। ਇਸ ਦੌਰਾਨ ਟਾਪ ਪੰਜ ਸਕੂਟਰ ਕੰਪਨੀਆਂ 'ਚੋਂ ਸੁਜ਼ੂਕੀ ਮੋਟਰਸਾਈਕਲ ਇਕੱਲੀ ਕੰਪਨੀ ਰਹੀ, ਜਿਸ ਨੇ ਵਿਕਰੀ 'ਚ ਵਾਧਾ ਦਰਜ ਕੀਤਾ। ਹਾਲਾਂਕਿ ਇਸ ਦੌਰਾਨ ਹੀਰੋ ਮੋਟੋਕਾਰਪ ਦੀ ਸਕੂਟਰਾਂ ਦੀ ਵਿਕਰੀ 36.23 ਫੀਸਦੀ ਡਿੱਗੀ। ਸਿਆਮ ਦੇ ਅੰਕੜਿਆਂ ਮੁਤਾਬਕ ਸਕੂਟਰਾਂ ਦੀ ਕੁੱਲ ਵਿਕਰੀ ਇਸ ਦੌਰਾਨ 16.94 ਫੀਸਦੀ ਡਿੱਗਕੇ 31,17,433 ਇਕਾਈਆਂ 'ਤੇ ਆ ਗਈ ਹੈ।