ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ ''ਤੇ ਪਾਬੰਦੀ ਵਧਾਈ

Wednesday, Mar 24, 2021 - 04:50 PM (IST)

ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ ''ਤੇ ਪਾਬੰਦੀ ਵਧਾਈ

ਨਵੀਂ ਦਿੱਲੀ- ਸਰਕਾਰ ਨੇ ਮਹਾਮਾਰੀ ਦੇ ਮੱਦੇਨਜ਼ਰ ਸ਼ਡਿਊਲਡ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਕੋਵਿਡ-19 ਮਹਾਮਾਰੀ ਕਾਰਨ 23 ਮਾਰਚ 2020 ਤੋਂ ਭਾਰਤ ਵਿਚ ਸ਼ਡਿਊਲਡ ਕੌਮਾਂਤਰੀ ਉਡਾਣ ਸੇਵਾਵਾਂ ਮੁਅੱਤਲ ਹਨ। ਹਾਲਾਂਕਿ, ਵਿਸ਼ੇਸ਼ ਕੌਮਾਂਤਰੀ ਉਡਾਣਾਂ ਮਈ ਤੋਂ ਵੰਦੇ ਭਾਰਤ ਮਿਸ਼ਨ ਤਹਿਤ ਅਤੇ ਜੁਲਾਈ ਤੋਂ ਦੋ-ਪੱਖੀ 'ਏਅਰ ਬੱਬਲ' ਵਿਵਸਥਾ ਤਹਿਤ ਚੱਲ ਰਹੀਆਂ ਹਨ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਾਰਗੋ ਜਹਾਜ਼ਾਂ ਤੇ ਵਿਸ਼ੇਸ਼ ਉਡਾਣਾਂ ਨੂੰ ਛੱਡ ਕੇ ਭਾਰਤ ਆਉਣ-ਜਾਣ ਵਾਲੀਆਂ ਸ਼ਡਿਊਲਡ ਕੌਮਾਂਤਰੀ ਯਾਤਰੀ ਉਡਾਣਾਂ ਦੀ ਮੁਅੱਤਲੀ 30 ਅਪ੍ਰੈਲ, 2021 ਦੀ ਰਾਤ 11.59 ਤੱਕ ਵਧਾਈ ਹੈ।

ਇਹ ਵੀ ਪੜ੍ਹੋ- ਵੱਡੀ ਰਾਹਤ! ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਸ਼ੁਰੂ, ਜਾਣੋ ਪੰਜਾਬ 'ਚ ਮੁੱਲ

ਗੌਰਤਲਬ ਹੈ ਕਿ ਹੁਣ ਤੱਕ ਭਾਰਤ ਕਈ ਦੇਸ਼ਾਂ ਨਾਲ ਵਿਸ਼ੇਸ਼ ਦੋ-ਪੱਖੀ ਏਅਰ ਬੱਬਲ ਕਰਾਰ ਕਰ ਚੁੱਕਾ ਹੈ। ਇਨ੍ਹਾਂ 'ਚ ਅਮਰੀਕਾ, ਬ੍ਰਿਟੇਨ, ਫਰਾਂਸ, ਬੰਗਲਾਦੇਸ਼, ਜਰਮਨੀ, ਮਾਲਦੀਵ, ਇਥੋਪੀਆ, ਓਮਾਨ, ਨੀਦਰਲੈਂਡ, ਕਤਰ, ਯੂ. ਏ. ਈ. ਸਣੇ 27 ਦੇਸ਼ ਸ਼ਾਮਲ ਹਨ। 

ਇਹ ਵੀ ਪੜ੍ਹੋ- ਬਾਜ਼ਾਰ 'ਚ ਗਿਰਾਵਟ, ਸੈਂਸੈਕਸ 49,800 ਤੋਂ ਥੱਲ੍ਹੇ, ਨਿਫਟੀ 14,700 ਦੇ ਨੇੜੇ

ਇਸ ਦੋ-ਪੱਖੀ ਸਮਝੌਤੇ (ਏਅਰ ਬੱਬਲ) ਤਹਿਤ ਐੱਨ. ਆਰ. ਆਈ. ਅਤੇ ਵਿਦਿਆਰਥੀ ਜਿਨ੍ਹਾਂ ਕੋਲ ਲੰਮੇ ਸਮੇਂ ਦਾ ਵੀਜ਼ਾ ਹੈ, ਨੂੰ ਯਾਤਰਾ ਦੀ ਮਨਜ਼ੂਰੀ ਹੈ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੀ ਵਜ੍ਹਾ ਨਾਲ ਸਿਰਫ਼ ਜ਼ਰੂਰੀ ਯਾਤਰਾ ਨੂੰ ਹੀ ਸਭ ਮੁਲਕਾਂ ਵੱਲੋਂ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਡਾਣਾਂ ਸੀਮਤ ਹਨ।

ਸ਼ਡਿਊਲਡ ਕੌਮਾਂਤਰੀ ਉਡਾਣਾਂ 'ਤੇ ਵਧੀ ਪਾਬੰਦੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Sanjeev

Content Editor

Related News