ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਫਿਊਚਰ-ਰਿਲਾਇੰਸ ਸੌਦੇ 'ਤੇ ਲਗਾਈ ਰੋਕ
Friday, Aug 06, 2021 - 04:04 PM (IST)
ਨਵੀਂ ਦਿੱਲੀ - ਰਿਲਾਇੰਸ ਇੰਡਸਟਰੀਜ਼ ਅਤੇ ਫਿਊਚਰ ਗਰੁੱਪ ਵਿਚਕਾਰ 24,731 ਕਰੋੜ ਰੁਪਏ ਦਾ ਸੌਦਾ ਖਤਰੇ ਵਿੱਚ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਅਮਰੀਕਾ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਸਿੰਗਾਪੁਰ ਦੀ ਅਦਾਲਤ ਦਾ ਫੈਸਲਾ, ਜੋ ਅਕਤੂਬਰ ਵਿੱਚ ਆਇਆ ਸੀ ਉਹ ਸਹੀ ਹੈ। ਅਦਾਲਤ ਨੇ ਇਸ ਸੌਦੇ 'ਤੇ ਰੋਕ ਲਗਾ ਦਿੱਤੀ ਸੀ। ਇਸ ਸੌਦੇ ਨੂੰ ਲੈ ਕੇ ਐਮਾਜ਼ੋਨ ਅਤੇ ਕਿਸ਼ੋਰ ਬਿਆਨੀ ਦੇ ਫਿਊਚਰ ਗਰੁੱਪ ਵਿਚਕਾਰ ਇੱਕ ਕਾਨੂੰਨੀ ਲੜਾਈ ਚੱਲ ਰਹੀ ਸੀ। ਐਮਾਜ਼ੋਨ ਨੇ ਸਿੰਗਾਪੁਰ ਦੀ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।
ਇਹ ਵੀ ਪੜ੍ਹੋ : ਚੀਨ ਦੀ ਕਰਤੂਤ ਕਾਰਨ ਭਾਰਤੀ ਲੂਣ ਕਾਰੋਬਾਰ ਨੂੰ ਝਟਕਾ, 70 ਫ਼ੀਸਦੀ ਡਿੱਗਾ ਨਿਰਯਾਤ
ਜਾਣੋ ਕੀ ਹੈ ਮਾਮਲਾ
ਫਿਊਚਰ ਗਰੁੱਪ ਨੇ ਪਿਛਲੇ ਸਾਲ ਅਗਸਤ ਵਿੱਚ ਫਿਊਚਰ ਰਿਟੇਲ ਸਮੇਤ ਪੰਜ ਸੂਚੀਬੱਧ ਕੰਪਨੀਆਂ ਦੇ ਫਿਊਚਰ ਐਂਟਰਪ੍ਰਾਈਜ਼ਜ਼ ਲਿਮਟਿਡ ਨਾਲ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰਿਟੇਲ ਕਾਰੋਬਾਰ ਰਿਲਾਇੰਸ ਨੂੰ ਟ੍ਰਾਂਸਫਰ ਕੀਤਾ ਜਾਵੇਗਾ। ਇਹ ਸੌਦਾ ਲਗਭਗ 25,000 ਕਰੋੜ ਰੁਪਏ ਦਾ ਹੈ।
ਦੂਜੇ ਪਾਸੇ ਐਮਾਜ਼ੋਨ ਦੀ ਫਿਊਚਰ ਰਿਟੇਲ ਵਿੱਚ ਫਿਊਚਰ ਕੂਪਨਸ ਦੇ ਜ਼ਰੀਏ 5 ਫੀਸਦੀ ਹਿੱਸੇਦਾਰੀ ਹੈ। ਐਮਾਜ਼ੋਨ ਨੇ ਫਿਊਚਰ ਕੂਪਨਸ ਵਿੱਚ 49 ਫੀਸਦੀ ਹਿੱਸੇਦਾਰੀ 1,500 ਕਰੋੜ ਰੁਪਏ ਵਿੱਚ ਖਰੀਦੀ ਸੀ। ਐਮਾਜ਼ੋਨ ਨੇ ਫਿਊਚਰ 'ਤੇ ਆਪਣੀ ਸਹਿਮਤੀ ਤੋਂ ਬਿਨਾਂ ਰਿਲਾਇੰਸ ਨੂੰ ਆਪਣਾ ਕਾਰੋਬਾਰ ਵੇਚਣ ਦਾ ਦੋਸ਼ ਲਾਇਆ ਹੈ। ਐਮਾਜ਼ੋਨ ਦੀ ਪਟੀਸ਼ਨ 'ਤੇ ਸਿੰਗਾਪੁਰ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ (ਐਸਆਈਏਸੀ) ਨੇ ਆਦੇਸ਼ ਦਿੱਤਾ ਸੀ ਕਿ ਉਸਦਾ ਆਖ਼ਰੀ ਫ਼ੈਸਲਾ ਆਉਣ ਤੱਕ ਫਿਊਚਰ ਗਰੁੱਪ ਦੇ ਰਿਟੇਲ ਕਾਰੋਬਾਰ ਨੂੰ ਰਿਲਾਇੰਸ ਨੂੰ ਵੇਚਣ ਦੀ ਯੋਜਨਾ ਅੱਗੇ ਨਾ ਵਧਾਈ ਜਾਵੇ।
ਇਹ ਵੀ ਪੜ੍ਹੋ : RBI ਦੇ ਨਿਯਮਾਂ ਦਾ ਅਸਰ : ਲੱਖਾਂ CA ਹੋਏ ਬੰਦ, ਖ਼ਾਤਾਧਾਰਕਾਂ ਨੂੰ ਈ-ਮੇਲ ਭੇਜ ਕੇ ਦਿੱਤੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।