Supertech ਡਿਵੈਲਪਰ ਤੋਂ ਆਈ ਵੱਡੀ ਖ਼ਬਰ, ਪ੍ਰੋਜੈਕਟ ਨੂੰ ਪੂਰਾ ਕਰਨ ਲਈ ਵੇਚੇ ਜਾਣਗੇ ਹੋਟਲ ਅਤੇ ਸ਼ਾਪਿੰਗ ਮਾਲ

Sunday, Jul 17, 2022 - 01:43 PM (IST)

Supertech ਡਿਵੈਲਪਰ ਤੋਂ ਆਈ ਵੱਡੀ ਖ਼ਬਰ, ਪ੍ਰੋਜੈਕਟ ਨੂੰ ਪੂਰਾ ਕਰਨ ਲਈ ਵੇਚੇ ਜਾਣਗੇ ਹੋਟਲ ਅਤੇ ਸ਼ਾਪਿੰਗ ਮਾਲ

ਮੁੰਬਈ - ਸੁਪਰਟੈਕ ਡਿਵੈਲਪਰਸ ਤੋਂ ਇੱਕ ਵੱਡੀ ਖ਼ਬਰ ਆਈ ਹੈ। ਇਨ੍ਹਾਂ ਨੇ ਕੁਝ ਪੈਂਡਿੰਗ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਫੰਡਾਂ ਦਾ ਪ੍ਰਬੰਧ ਕਰਨ ਲਈ ਵੱਡਾ ਫੈਸਲਾ ਲਿਆ ਹੈ। ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕੰਪਨੀ ਆਪਣੇ ਦੋ ਹੋਟਲ ਅਤੇ ਦੋ ਸ਼ਾਪਿੰਗ ਮਾਲ ਵੇਚੇਗੀ। ਇਹ ਹੋਟਲ ਅਤੇ ਸ਼ਾਪਿੰਗ ਮਾਲ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਉੱਤਰਾਖੰਡ ਦੇ ਹਰਿਦੁਆਰ ਵਿੱਚ ਸਥਿਤ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸਸਤਾ ਹੋ ਸਕਦੈ ਹਵਾਈ ਸਫ਼ਰ, ਤੇਲ ਕੰਪਨੀਆਂ ਨੇ ਲਿਆ ਵੱਡਾ ਫ਼ੈਸਲਾ

ਕੰਪਨੀ ਨੇ ਜਾਰੀ ਕੀਤਾ ਹੈ ਬਿਆਨ 

ਸੁਪਰਟੈਕ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਮੇਰਠ ਅਤੇ ਹਰਿਦੁਆਰ ਵਿੱਚ ਸਥਿਤ ਚਾਰ ਵਪਾਰਕ ਸੰਪਤੀਆਂ ਨੂੰ ਅੰਦਾਜ਼ਨ 1,000 ਕਰੋੜ ਰੁਪਏ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਹੈ। ਇਹ ਮੌਜੂਦਾ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਅਤੇ ਕਰਜ਼ੇ ਦੀ ਅਦਾਇਗੀ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।

ਕੰਪਨੀ ਨੇ ਇਨ੍ਹਾਂ ਸੰਪਤੀਆਂ ਨੂੰ ਕੁਝ ਸਾਲ ਪਹਿਲਾਂ ਵੀ ਵਿਕਰੀ ਲਈ ਰੱਖਿਆ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕੋਵਿਡ ਮਹਾਮਾਰੀ ਨਾਲ ਪ੍ਰਾਹੁਣਚਾਰੀ ਅਤੇ ਪ੍ਰਚੂਨ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਨੋਇਡਾ ਦੀ ਸੁਪਰਟੈਕ ਲਿਮਟਿਡ ਨੇ ਇਕ ਬਿਆਨ 'ਚ ਕਿਹਾ ਕਿ ਮੇਰਠ ਅਤੇ ਹਰਿਦੁਆਰ 'ਚ ਸ਼ਾਪਿੰਗ ਮਾਲ ਅਤੇ ਹੋਟਲਾਂ ਦੀ ਵਿਕਰੀ ਲਈ ਰੱਖਿਆ ਗਿਆ ਹੈ ਅਤੇ ਇਸ ਸੌਦੇ ਦਾ ਟੀਚਾ ਇਸ ਡੀਲ ਤੋਂ 1,000 ਕਰੋੜ ਰੁਪਏ ਇਕੱਠੇ ਕਰਨਾ ਹੈ। ਮੇਰਠ ਅਤੇ ਹਰਿਦੁਆਰ ਵਿਚ ਸੂਪਰਟੈੱਕ ਦੇ ਇਕ-ਇਕ ਹੋਟਲ ਅਤੇ ਇਕ-ਇਕ ਸ਼ਾਪਿੰਗ ਮਾਲ ਹਨ।

ਇਹ ਵੀ ਪੜ੍ਹੋ : 18 ਜੁਲਾਈ ਤੋਂ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

NCLT ਨੇ ਜਾਰੀ ਕੀਤਾ ਸੀ ਹੁਕਮ 

10 ਜੂਨ ਨੂੰ ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ। ਇਸ ਵਿੱਚ, ਗ੍ਰੇਟਰ ਨੋਇਡਾ ਵੈਸਟ ਦੇ ਸੁਪਰਟੈਕ ਲਿਮਟਿਡ ਦੇ ਪ੍ਰੋਜੈਕਟ ਈਕੋ ਵਿਲੇਜ-2, ਜਿਸਨੂੰ ਨੋਇਡਾ ਐਕਸਟੈਂਸ਼ਨ ਵੀ ਕਿਹਾ ਜਾਂਦਾ ਹੈ, ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਪ੍ਰੋਜੈਕਟ ਲਈ ਕਰਜ਼ਦਾਰਾਂ ਦੀ ਇੱਕ ਕਮੇਟੀ ਗਠਿਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 25 ਮਾਰਚ ਨੂੰ, NCLT ਨੇ ਸੁਪਰਟੈਕ ਲਿਮਟਿਡ ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਯੂਨੀਅਨ ਬੈਂਕ ਦੀ ਤਰਫੋਂ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ। ਸੂਪਰਟੈੱਕ ਦਾ ਯੂਨੀਅਨ ਬੈਂਕ ਵੱਲ 432 ਕਰੋੜ ਰੁਪਿਆ ਬਕਾਇਆ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਤਿਆਰੀ, ਗੰਢਿਆਂ ਦਾ ਭਾਅ ਕਾਬੂ 'ਚ ਰੱਖਣ ਲਈ ਬਣਾਈ ਇਹ ਯੋਜਨਾ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News