ਸਨ ਫਾਰਮਾ ਨੇ ਅਮਰੀਕੀ ਬਾਜ਼ਾਰ ਤੋਂ ਜੈਨਰਿਕ ਦਵਾਈ ਦੀਆਂ 55,000 ਬੋਤਲਾਂ ਵਾਪਸ ਮੰਗਵਾਈਆਂ

03/11/2024 2:05:02 PM

ਨਵੀਂ ਦਿੱਲੀ - ਦਵਾਈ ਕੰਪਨੀ ਸਨ ਫਾਰਮਾ ਨੇ ਅਮਰੀਕੀ ਬਾਜ਼ਾਰ ਤੋਂ ਜੈਨਰਿਕ ਦਵਾਈ ਦੀਆਂ 55,000 ਬੋਤਲਾਂ ਵਾਪਸ ਮੰਗਵਾਈਆਂ ਹਨ। ਇਹ ਦਵਾਈ ਦੀ ਵਰਤੋਂ ਗਠੀਏ ਦੇ ਇਲਾਜ ਲਈ ਕੀਤੀ ਜਾਂਦੀ ਹੈ। ਕੰਪਨੀ ਨੂੰ ਮਨੂਫੈਕਚਰਿੰਗ ਨਿਯਮਾਂ ਦੀ ਉਲੰਘਣਾ ਕਾਰਨ ਇਹ ਫੈਸਲਾ ਲੈਣਾ ਪਿਆ ਹੈ।

ਇਹ ਵੀ ਪੜ੍ਹੋ :    ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਪੌਂ ਬਾਰਾਂ, 5 ਦਿਨ ਹੋਵੇਗਾ ਕੰਮ, ਪੇਡ ਲੀਵ ਸਮੇਤ ਮਿਲਣਗੀਆਂ ਇਹ ਸਹੂਲਤਾਂ

ਯੂ. ਐੱਸ. ਹੈਲਥ ਰੈਗੂਲੇਟਰੀ ਨੇ ਇਹ ਜਾਣਕਾਰੀ ਦਿੱਤੀ ਹੈ। ਬੀਤੇ ਵੀਰਵਾਰ ਨੂੰ ਕੰਪਨੀ ਦੇ ਸ਼ੇਅਰ 0.19 ਫੀਸਦੀ ਦੇ ਮਾਮੂਲੀ ਵਾਧੇ ਨਾਲ 1,606.95 ਰੁਪਏ ’ਤੇ ਬੰਦ ਹੋਏ ਹਨ। ਕੰਪਨੀ ਦਾ ਮਾਰਕੀਟ ਕੈਪ 3.85 ਲੱਖ ਕਰੋੜ ਰੁਪਏ ਹੈ।

ਇਹ ਵੀ ਪੜ੍ਹੋ :     ਚੈਰਿਟੀ ਦੀ ਆੜ 'ਚ 500 ਕਰੋੜ ਦੀ ਧੋਖਾਧੜੀ, UP 'ਚ ਇਨਕਮ ਟੈਕਸ ਨੇ ਫੜਿਆ ਵੱਡਾ ਘਪਲਾ

ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂ. ਐੱਸ. ਐੱਫ. ਡੀ. ਏ.) ਨੇ ਆਪਣੀ ਤਾਜ਼ਾ ਇਨਫੋਰਸਮੈਂਟ ਰਿਪੋਰਟ ’ਚ ਕਿਹਾ ਕਿ ਮੁੰਬਈ ਸਥਿਤ ਡਰੱਗ ਕੰਪਨੀ ਦੀ ਨਿਊਜਰਸੀ ਬੇਸਡ ਯੂਨਿਟ 40 ਐੱਮਜੀ ਅਤੇ 80 ਐੱਮਜੀ ਦੀ ਤਾਕਤ ਵਾਲੀ ਫੇਬਕਸੋਸਟੈਟ ਗੋਲੀਆਂ ਨੂੰ ਵਾਪਸ ਮੰਗਵਾ ਰਹੀ ਹੈ। ਇਸ ’ਚ ਕਿਹਾ ਗਿਆ ਹੈ ਕਿ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਮੌਜੂਦਾ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ ਨਿਯਮਾਂ ਦੀ ਉਲੰਘਣਾ ਕਰ ਕੇ 40 ਐੱਮਜੀ ਦਵਾਈ ਦੀਆਂ 47,520 ਬੋਤਲਾਂ ਅਤੇ 80 ਐੱਮਜੀ ਦਵਾਈ ਦੀਆਂ 7,488 ਬੋਤਲਾਂ ਵਾਪਸ ਲੈ ਰਹੀ ਹੈ।

ਯੂ. ਐੱਸ. ਰੈਗੂਲੇਟਰੀ ਨੇ ਕਿਹਾ ਕਿ ਪ੍ਰਭਾਵਿਤ ਲਾਟ ਦਾ ਉਤਪਾਦਨ ਮੈਮਫਿਸ ਸਥਿਤ ਨਾਰਥਸਟਾਰ ਆਰਐਕਸ ਐੱਲਐੱਲਸੀ ਲਈ ਸਨ ਫਾਰਮਾ ਦੇ ਦਾਦਰਾ ਪਲਾਂਟ ’ਚ ਕੀਤਾ ਗਿਆ ਸੀ। ਫੇਬਕਸੋਸਟੈਟ ਦੀ ਵਰਤੋਂ ਗਠੀਆ ਵਾਲੇ ਲੋਕਾਂ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ। ਕੰਪਨੀ ਨੇ ਇਸ ਸਾਲ 4 ਮਾਰਚ ਨੂੰ ਦੇਸ਼ ਵਿਆਪੀ ਕਲਾਸ II ਰੀਕਾਲ ਦੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ :      ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News