ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਯਮਾਂ 'ਚ ਮਿਲੀ ਵੱਡੀ ਢਿੱਲ, ਹੁਣ ਹੈ ਇਹ ਮੌਕਾ

7/6/2020 4:01:58 PM

ਨਵੀਂ ਦਿੱਲੀ— ਸੁਕੰਨਿਆ ਸਮ੍ਰਿਧੀ ਯੋਜਨਾ 'ਚ ਖਾਤਾ ਖੁੱਲ੍ਹਵਾਉਣ ਲਈ ਉਨ੍ਹਾਂ ਲੋਕਾਂ ਨੂੰ ਨਿਯਮਾਂ 'ਚ ਵੱਡੀ ਢਿੱਲ ਦਿੱਤੀ ਗਈ ਹੈ ਜੋ ਲਾਕਡਾਊਨ ਕਾਰਨ ਖਾਤਾ ਨਹੀਂ ਖੁੱਲ੍ਹਵਾ ਸਕੇ।

ਸਰਕਾਰ ਨੇ ਸੁਕੰਨਿਆ ਸਮ੍ਰਿਧੀ ਖਾਤੇ ਖੋਲ੍ਹਣ ਲਈ ਯੋਗਤਾ ਦੇ ਨਿਯਮਾਂ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹੁਣ ਨਵਾਂ ਖਾਤਾ 31 ਜੁਲਾਈ 2020 ਤੱਕ ਉਸ ਲੜਕੀ ਦੇ ਨਾਮ 'ਤੇ ਵੀ ਖੁੱਲ੍ਹਵਾਇਆ ਜਾ ਸਕਦਾ ਹੈ, ਜਿਸ ਦੀ ਉਮਰ 25 ਮਾਰਚ 2020 ਤੋਂ 30 ਜੂਨ 2020 ਤੱਕ ਦੇ ਲਾਕਡਾਊਨ ਦੌਰਾਨ 10 ਸਾਲ ਦੀ ਪੂਰੀ ਹੋ ਗਈ ਹੈ।
ਉਂਝ ਇਸ ਯੋਜਨਾ 'ਚ ਜਨਮ ਦੀ ਮਿਤੀ ਤੋਂ 10 ਸਾਲ ਦੀ ਉਮਰ ਤੱਕ ਹੀ ਖਾਤਾ ਖੁੱਲ੍ਹਦਾ ਹੈ, ਯਾਨੀ ਇਸ ਤੋਂ ਉਪਰ ਉਮਰ ਨਹੀਂ ਹੋਣੀ ਚਾਹੀਦੀ।

ਮਹੱਤਵਪੂਰਣ ਗੱਲਾਂ :

  • ਪੀ. ਪੀ. ਐੱਫ. ਵਰਗੀਆਂ ਹੋਰ ਛੋਟੀਆਂ ਬਚਤ ਯੋਜਨਾਵਾਂ 'ਚੋਂ ਸੁਕੰਨਿਆ ਸਮ੍ਰਿਧੀ ਯੋਜਨਾ 'ਚ ਸਭ ਤੋਂ ਵੱਧ ਵਿਆਜ ਦਰ ਹੈ, ਜੋ ਮੌਜੂਦਾ ਸਮੇਂ 7.6 ਫੀਸਦੀ ਹੈ।
  • ਇਕ ਵਿੱਤੀ ਸਾਲ 'ਚ ਇਸ ਯੋਜਨਾ 'ਚ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।
  • ਰਕਮ ਇਕ ਵਾਰ 'ਚ ਜਾਂ ਫਿਰ ਹਰ ਮਹੀਨੇ ਥੋੜ੍ਹੀ-ਥੋੜ੍ਹੀ ਕਰਕੇ ਜਿੰਨੀ ਹੋ ਸਕੇ ਜਮ੍ਹਾ ਕਰਾਈ ਜਾ ਸਕਦੀ ਹੈ ਪਰ ਇਕ ਵਿੱਤੀ ਸਾਲ 'ਚ ਇਹ 1.5 ਲੱਖ ਤੋਂ ਉਪਰ ਨਾ ਜਾਵੇ।
  • PunjabKesari
  • ਮਾਪੇ ਜਾਂ ਕਾਨੂੰਨੀ ਤੌਰ 'ਤੇ ਲੜਕੀ ਦੇ ਮਾਪੇ ਇਕ ਧੀ ਦੇ ਨਾਮ 'ਤੇ ਸਿਰਫ ਇਕ ਖਾਤਾ ਹੀ ਖੁੱਲ੍ਹਵਾ ਸਕਦੇ ਹਨ ਅਤੇ ਦੋ ਵੱਖ-ਵੱਖ ਲੜਕੀਆਂ ਦੇ ਨਾਮ 'ਤੇ ਵੱਧ ਤੋਂ ਵੱਧ ਦੋ ਖਾਤੇ।
  • ਸੁਕੰਨਿਆ ਸਮ੍ਰਿਧੀ ਖਾਤੇ 'ਚ 15 ਸਾਲਾਂ ਦੀ ਮਿਆਦ ਪੂਰੀ ਹੋਣ ਤੱਕ ਹੀ ਰਕਮ ਜਮ੍ਹਾ ਕਰਵਾਉਣੀ ਹੁੰਦੀ ਹੈ।
  • ਇਸ ਖਾਤੇ 'ਚੋਂ ਕੁਝ ਰਕਮ ਕਢਵਾਈ ਵੀ ਜਾ ਸਕਦੀ ਹੈ, ਬਸ਼ਰਤੇ ਲੜਕੀ ਦੀ ਉਮਰ 18 ਸਾਲ ਪੂਰੀ ਹੋ ਗਈ ਹੋਵੇ।
  • ਇਹ ਖਾਤਾ ਇਸ ਦੇ ਖੁੱਲ੍ਹਣ ਦੀ ਤਰੀਕ ਤੋਂ 21 ਸਾਲ ਪੂਰਾ ਹੋਣ ਤੋਂ ਬਾਅਦ ਬੰਦ ਕੀਤਾ ਜਾ ਸਕਦਾ ਹੈ। ਹਾਲਾਂਕਿ, ਖਾਤਾ ਧਾਰਕ ਦਾ ਵਿਆਹ ਹੋਣ ਤੋਂ ਬਾਅਦ ਪੂਰੀ ਰਾਸ਼ੀ ਕਢਵਾਈ ਜਾ ਸਕਦੀ ਹੈ।

Sanjeev

Content Editor Sanjeev