ਕੌਮਾਂਤਰੀ ਬਾਜ਼ਾਰ ’ਚ ਰਿਕਾਰਡ ਮਹਿੰਗੀ ਹੋਈ ਖੰਡ, 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ

09/28/2023 11:13:25 AM

ਨਵੀਂ ਦਿੱਲੀ (ਇੰਟ.) – ਖੰਡ ਦੀ ਵਧਦੀ ਕੀਮਤ ਨਾਲ ਪੂਰੀ ਦੁਨੀਆ ’ਚ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਸਪਲਾਈ ਅਤੇ ਮੰਗ ’ਚ ਭਾਰੀ ਫਰਕ ਕਾਰਨ ਖੰਡ ਦੀ ਕੀਮਤ 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈ ਹੈ। 19 ਸਤੰਬਰ ਨੂੰ ਖੰਡ ਦੀ ਕੀਮਤ ਵਧ ਕੇ 27.5 ਡਾਲਰ ’ਤੇ ਪੁੱਜ ਗਈ। ਅਜਿਹੇ ਵਿਚ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਹੁਣ ਤੱਕ ਖੰਡ ਦੀ ਕੀਮਤ ਵਿਚ ਕਰੀਬ 30 ਫੀਸਦੀ ਦਾ ਉਛਾਲ ਦੇਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਖੰਡ ਦੀ ਵਧਦੀ ਕੀਮਤ ਤੋਂ ਅਮਰੀਕਾ ਵੀ ਅਛੂਤਾ ਨਹੀਂ ਹੈ। ਇੱਥੇ ਹੀ ਖੰਡ 27 ਡਾਲਰ ਦੇ ਕਰੀਬ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ : 30 ਸਤੰਬਰ ਤੋਂ ਪਹਿਲਾਂ ਨਿਪਟਾ ਲਓ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ

ਕਾਰੋਬਾਰੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ’ਚ ਖੰਡ ਦਾ ਉਤਪਾਦਨ ਪ੍ਰਭਾਵਿਤ ਹੋਣ ਨਾਲ ਸਿਰਫ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ’ਚ ਮਹਿੰਗਾਈ ਵਧ ਗਈ ਹੈ। ਲਗਭਗ ਸਾਰੇ ਦੇਸ਼ਾਂ ਵਿਚ ਖੰਡ ਦੀ ਕੀਮਤਾਂ 7ਵੇਂ ਅਸਮਾਨ ’ਤੇ ਪੁੱਜ ਗਈਆਂ ਹਨ। ਹਾਲਾਂਕਿ ਭਾਰਤ ਵਿਚ ਕੇਂਦਰ ਸਰਕਾਰ ਨੇ ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਖੰਡ ਦੀ ਵਧਦੀ ਕੀਮਤ ’ਤੇ ਲਗਾਮ ਲਗਾਉਣ ਲਈ ਕਮਰ ਕੱਸ ਲਈ ਹੈ। ਸਰਕਾਰ 13 ਲੱਖ ਟਨ ਖੰਡ ਦਾ ਕੋਟਾ ਖੁੱਲ੍ਹੇ ਬਾਜ਼ਾਰ ਵਿਚ ਜਾਰੀ ਕਰ ਸਕਦੀ ਹੈ।

ਇਹ ਵੀ ਪੜ੍ਹੋ : ਮਹਿੰਗੀ ਕਣਕ  ਨੇ ਵਧਾਈ ਸਰਕਾਰ ਦੀ ਚਿੰਤਾ, ਕੀਮਤਾਂ 'ਤੇ ਕਾਬੂ ਪਾਉਣ ਲਈ ਕੀਤੇ ਕਈ ਵੱਡੇ ਐਲਾਨ

ਸਰਕਾਰ ਲਗਾਤਾਰ ਖੰਡ ਦੀ ਕੀਮਤ ’ਤੇ ਰੱਖ ਰਹੀ ਨਜ਼ਰ

ਉੱਥੇ ਹੀ ਐਗਰੀ ਮੰਡੀ ਦੇ ਕੋ-ਫਾਊਂਡਰ ਹੇਮੰਤ ਸ਼ਾਹ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਲਗਾਤਾਰ ਖੰਡ ਦੀ ਕੀਮਤ ’ਤੇ ਨਜ਼ਰ ਰੱਖ ਰਹੀ ਹੈ। ਸਰਕਾਰ ਸਮੇਂ-ਸਮੇਂ ’ਤੇ ਐਕਸ਼ਨ ਵੀ ਲੈ ਰਹੀ ਹੈ। ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਦੁਰਗਾ ਪੂਜਾ ਅਤੇ ਦੀਵਾਲੀ ਵਰਗੇ ਤਿਓਹਾਰ ਦੌਰਾਨ ਮਾਰਕੀਟ ’ਚ ਖੰਡ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ ਅਤੇ ਕੀਮਤਾਂ ਕਾਬੂ ’ਚ ਰਹਿਣ।

48 ਫੀਸਦੀ ਮਹਿੰਗੀ ਹੋਈ ਖੰਡ

ਜਾਣਕਾਰੀ ਮੁਤਾਬਕ ਸੋਕੇ ਅਤੇ ਘੱਟ ਮੀਂਹ ਕਾਰਨ ਭਾਰਤ ਦੇ ਨਾਲ-ਨਾਲ ਥਾਈਲੈਂਡ ’ਚ ਵੀ ਖੰਡ ਦੇ ਉਤਪਾਦਨ ’ਚ ਗਿਰਾਵਟ ਆਈ ਹੈ। ਇਸ ਕਾਰਨ ਖੰਡ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ ਜਦ ਕਿ ਬ੍ਰਾਜ਼ੀਲ ਵਿਚ ਖੰਡ ਦਾ ਬੰਪਰ ਉਤਪਾਦਨ ਹੋਇਆ ਹੈ। ਇਸ ਦੇ ਬਾਵਜੂਦ ਵੀ ਇੰਟਰਨੈਸ਼ਨਲ ਮਾਰਕੀਟ ’ਚ ਖੰਡ ਦੀ ਕੀਮਤ ਵਧਦੀ ਹੀ ਜਾ ਰਹੀ ਹੈ। ਪਿਛਲੇ ਇਕ ਹਫਤੇ ਦੇ ਅੰਦਰ ਇੰਟਰਨੈਸ਼ਨਲ ਮਾਰਕੀਟ ’ਚ ਖੰਡ 0.22 ਫੀਸਦੀ ਮਹਿੰਗਾਈ ਹੋਈ ਹੈ। ਉੱਥੇ ਹੀ ਪਿਛਲੇ 1 ਮਹੀਨੇ ਵਿਚ ਖੰਡ ਦੀ ਕੀਮਤ ਵਿਚ 13 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ ਜਦ ਕਿ 1 ਸਾਲ ਵਿਚ ਇਹ 48 ਫੀਸਦੀ ਮਹਿੰਗੀ ਹੋ ਗਈ ਹੈ।

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News