ਸ਼ੇਅਰ ਬਾਜ਼ਾਰ ’ਚ ਤੂਫਾਨੀ ਤੇਜ਼ੀ, ਨਿਵੇਸ਼ਕ ਮਾਲਾਮਾਲ, 2 ਦਿਨਾਂ ’ਚ ਜਾਇਦਾਦ 14.20 ਲੱਖ ਕਰੋੜ ਰੁਪਏ ਵਧੀ

Tuesday, Nov 26, 2024 - 01:37 PM (IST)

ਮੁੰਬਈ : ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ’ਚ ਜ਼ੋਰਦਾਰ ਰਿਕਵਰੀ ਦੇਖਣ ਨੂੰ ਮਿਲੀ। ਮਹਾਰਾਸ਼ਟਰ ਚੋਣਾਂ ’ਚ ਭਾਜਪਾ ਦੇ ਅਗਵਾਈ ਵਾਲੇ ਗੱਠਜੋੜ ਦੀ ਬੰਪਰ ਜਿੱਤ ਨੇ ਇਸ ਰਿਕਵਰੀ ਨੂੰ ਨਵੀਂ ਉਚਾਈ ਦਿੱਤੀ। ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 992.74 ਅੰਕਾਂ ਦੀ ਤੇਜ਼ੀ ਨਾਲ 80,109.85 ਅੰਕ ’ਤੇ ਬੰਦ ਹੋਇਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 50 ਸੂਚਕ ਅੰਕ ਵੀ 314.65 ਅੰਕਾਂ ਦੇ ਵਾਧੇ ਨਾਲ 24,221.90 ਅੰਕ ’ਤੇ ਬੰਦ ਹੋਇਆ। ਅੱਜ ਦੀ ਇਸ ਤੇਜ਼ੀ ’ਚ ਬਾਜ਼ਾਰ ’ਚ ਸੂਚੀਬੱਧ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਟੈਂਟ 'ਚ ਸੁੱਤੇ ਲੋਕਾਂ 'ਤੇ ਜਾ ਚੜ੍ਹਿਆ ਟਰੱਕ, ਮੰਜ਼ਰ ਦੇਖਣ ਵਾਲਿਆਂ ਨੇ ਮਾਰੀਆਂ ਚੀਕਾਂ

ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਵੀ ਬਾਜ਼ਾਰ ਜ਼ਬਰਦਸਤ ਵਾਧੇ ਨਾਲ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ ਸੈਂਸੈਕਸ 1961.32 ਅੰਕਾਂ ਦੇ ਵਾਧੇ ਨਾਲ 79,117.11 ਅੰਕ ’ਤੇ ਬੰਦ ਹੋਇਆ ਅਤੇ ਨਿਫਟੀ 50 ਵੀ 557.35 ਅੰਕਾਂ ਦੀ ਤੇਜ਼ੀ ਨਾਲ 23,907.25 ਅੰਕ ’ਤੇ ਬੰਦ ਹੋਇਆ ਸੀ। ਸ਼ੇਅਰ ਬਾਜ਼ਾਰ ’ਚ ਅੱਜ ਦੀ ਤੇਜ਼ੀ ਨਾਲ ਨਿਵੇਸ਼ਕ ਮਾਲਾਮਾਲ ਹੋ ਗਏ ਅਤੇ ਉਨ੍ਹਾਂ ਨੂੰ 6,87,860.36 ਕਰੋਡ਼ ਰੁਪਏ ਦਾ ਫ਼ਾਇਦਾ ਹੋਇਆ। ਘਰੇਲੂ ਸ਼ੇਅਰ ਬਾਜ਼ਾਰ ’ਚ ਜ਼ੋਰਦਾਰ ਤੇਜ਼ੀ ਦਾ ਸਿਲਸਿਲਾ ਜਾਰੀ ਰਹਿਣ ਨਾਲ ਨਿਵੇਸ਼ਕਾਂ ਦੀ ਜਾਇਦਾਦ ’ਚ 2 ਕਾਰੋਬਾਰੀ ਸੈਸ਼ਨਾਂ ’ਚ ਹੀ 14.20 ਲੱਖ ਕਰੋੜ ਰੁਪਏ ਦਾ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ’ਚ ਬੀ. ਐੱਸ. ਈ. ਦਾ ਮਿਆਰੀ ਸੂਚਕ ਅੰਕ ਸੈਂਸੈਕਸ ਕੁੱਲ 2,954.06 ਅੰਕ ਦੀ ਛਲਾਂਗ ਲਾਉਣ ’ਚ ਸਫ਼ਲ ਰਿਹਾ ਹੈ। ਬੀ. ਐੱਸ. ਈ. ’ਤੇ ਸੂਚੀਬੱਧ ਕੰਪਨੀਆਂ ਦਾ ਸਾਂਝਾ ਬਾਜ਼ਾਰ ਪੂੰਜੀਕਰਨ ਤੇਜ਼ੀ ਦੇ ਇਸ ਦੌਰ ’ਚ ਕੁੱਲ 14,20,004.4 ਕਰੋੜ ਰੁਪਏ ਵਧ ਕੇ 4,39,58,912.41 ਕਰੋੜ ਰੁਪਏ (5.22 ਲੱਖ ਕਰੋੜ ਡਾਲਰ) ਹੋ ਗਿਆ ਹੈ। ਇਸ ਵਾਧੇ ’ਚ ਬੀ. ਐੱਸ. ਈ. ’ਤੇ ਸੂਚੀਬੱਧ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਦੀ ਵੀ ਅਹਿਮ ਭੂਮਿਕਾ ਰਹੀ। ਸੋਮਵਾਰ ਨੂੰ ਬੀ. ਐੱਸ. ਈ. ਸਮਾਲਕੈਪ ਸੂਚਕ ਅੰਕ 1.86 ਫ਼ੀਸਦੀ ਅਤੇ ਮਿਡਕੈਪ 1.61 ਫ਼ੀਸਦੀ ਚੜ੍ਹਿਆ।

ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ

ਬਾਜ਼ਾਰ ’ਚ ਤੇਜ਼ੀ ਦੇ ਕਾਰਨ

ਸ਼ੇਅਰ ਬਾਜ਼ਾਰ ’ਚ ਦਿਖੀ ਤੇਜ਼ੀ ਪਿੱਛੇ ਕੁਝ ਵੱਡੇ ਕਾਰਨ ਰਹੇ। ਇਸ ’ਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਦੀ ਜਿੱਤ, ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤ, ਰਿਲਾਇੰਸ, ਐੱਚ. ਡੀ. ਐੱਫ. ਸੀ. ਬੈਂਕ ਜਿਵੇਂ ਸ਼ੇਅਰਾਂ ’ਚ ਖਰੀਦਦਾਰੀ ਅਤੇ ਤਿਮਾਹੀ ਨਤੀਤਿਆਂ ਦੇ ਖ਼ਤਮ ਹੋਣ ਦੀ ਵਜ੍ਹਾ ਨਾਲ ਬਾਜ਼ਾਰ ’ਚ ਆਈ ਸਥਿਰਤਾ ਨੇ ਵੀ ਇਸ ਦੀ ਰੌਣਕ ਵਾਪਸ ਲਿਆਂਦੀ ਹੈ। ਦਰਅਸਲ, ਮਹਾਰਾਸ਼ਟਰ ਦੇ ਮੁੰਬਈ ਨੂੰ ਦੇਸ਼ ਦੀ ਆਰਥਕ ਰਾਜਧਾਨੀ ਕਿਹਾ ਜਾਂਦਾ ਹੈ, ਇਸ ਲਈ ਉੱਥੇ ਹੋਈ ਕੋਈ ਵੀ ਘਟਨਾ ਸ਼ੇਅਰ ਬਾਜ਼ਾਰ ਨੂੰ ਸਿੱਧੇ ਪ੍ਰਭਾਵਿਤ ਕਰਦੀ ਹੈ। ਮਹਾਰਾਸ਼ਟਰ ’ਚ ਭਾਜਪਾ ਦੀ ਜਿੱਤ ਨੇ ਨਿਵੇਸ਼ਕਾਂ ਦਾ ਭਰੋਸਾ ਵਧਾਇਆ ਹੈ। ਇਸ ਭਰੋਸੇ ਦਾ ਅਸਰ ਬਾਜ਼ਾਰ ’ਤੇ ਵੀ ਨਜ਼ਰ ਆਇਆ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News