ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 300 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,242 ਦੇ ਪੱਧਰ ''ਤੇ
Wednesday, Apr 02, 2025 - 10:10 AM (IST)

ਮੁੰਬਈ - ਅੱਜ ਯਾਨੀ ਕਿ 2 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 346.73 ਅੰਕ ਭਾਵ 0.46% ਦੇ ਵਾਧੇ ਨਾਲ 76,371.24 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਸੈਂਸੈਕਸ ਦੇ 16 ਸਟਾਕ ਵਾਧੇ ਨਾਲ ਅਤੇ 14 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਨਿਫਟੀ 'ਚ 76.80 ਅੰਕ ਭਾਵ 0.33% ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 23,242.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 1,019 ਸਟਾਕ ਵਾਧੇ ਨਾਲ ਅਤੇ 1,453 ਸਟਾਕ ਗਿਰਾਵਟ ਨਾਲ ਅਤੇ 64 ਸਟਾਰ ਸਥਿਰ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। 1 ਅਪ੍ਰੈਲ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 5,901 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੇ ਨਾਲ ਹੀ ਘਰੇਲੂ ਨਿਵੇਸ਼ਕਾਂ (DIIs) ਨੇ 4,322 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਅੱਜ ਬੈਂਕਿੰਗ ਅਤੇ ਆਈਟੀ ਸ਼ੇਅਰਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਉਥੇ ਹੀ ਐੱਫ.ਐੱਮ.ਸੀ.ਜੀ ਅਤੇ ਊਰਜਾ ਸ਼ੇਅਰ ਦਬਾਅ 'ਚ ਕਾਰੋਬਾਰ ਕਰ ਰਹੇ ਹਨ।
ਗਲੋਬਲ ਮਾਰਕੀਟ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.04%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.17% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.24% ਉੱਪਰ ਹੈ।
1 ਅਪ੍ਰੈਲ ਨੂੰ ਅਮਰੀਕਾ ਦਾ ਡਾਓ ਜੋਂਸ 0.028% ਡਿੱਗ ਕੇ 41,989 'ਤੇ ਬੰਦ ਹੋਇਆ। Nasdaq ਕੰਪੋਜ਼ਿਟ 0.87% ਵਧਿਆ ਜਦੋਂ ਕਿ S&P 500 ਇੰਡੈਕਸ 0.38% ਵੱਧ ਕੇ ਬੰਦ ਹੋਇਆ।
ਆਨੰਦ ਰਾਠੀ ਸ਼ੇਅਰ-ਸਟਾਕ ਬ੍ਰੋਕਰਜ਼ ਲਿਮਟਿਡ 745 ਕਰੋੜ ਰੁਪਏ ਦਾ ਆਈਪੀਓ ਲਿਆਏਗਾ। ਆਨੰਦ ਰਾਠੀ ਬਰੋਕਰੇਜ ਗਰੁੱਪ ਦੀ ਕੰਪਨੀ ਆਨੰਦ ਰਾਠੀ ਸ਼ੇਅਰ ਐਂਡ ਸਟਾਕ ਬ੍ਰੋਕਰਜ਼ ਲਿਮਟਿਡ ਜਲਦੀ ਹੀ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਲਿਆਵੇਗੀ। ਕੰਪਨੀ ਨੇ ਮੰਗਲਵਾਰ ਨੂੰ ਸਕਿਓਰਿਟੀਜ਼ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਸੇਬੀ ਕੋਲ ਆਈਪੀਓ ਪੇਪਰ ਦੁਬਾਰਾ ਦਾਇਰ ਕੀਤੇ ਹਨ। ਇਸ ਆਈਪੀਓ ਦਾ ਇਸ਼ੂ ਆਕਾਰ 745 ਕਰੋੜ ਰੁਪਏ ਹੈ।
ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ
ਕੱਲ੍ਹ ਭਾਵ 1 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ 1390 ਅੰਕ ਹੇਠਾਂ ਡਿੱਗਿਆ ਸੀ। ਸੈਂਸੈਕਸ 1390 ਅੰਕ (ਲਗਭਗ 1.80%) ਡਿੱਗ ਕੇ 76,024 'ਤੇ ਬੰਦ ਹੋਇਆ। ਇਸ ਸਾਲ ਇਹ ਦੂਜੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਸੈਂਸੈਕਸ 1414 (1.90%) ਅੰਕ ਡਿੱਗਿਆ ਸੀ। ਨਿਫਟੀ ਵੀ ਕਰੀਬ 353 ਅੰਕ (ਲਗਭਗ 1.50%) ਦੀ ਗਿਰਾਵਟ ਨਾਲ 23,165 ਦੇ ਪੱਧਰ 'ਤੇ ਬੰਦ ਹੋਇਆ।