ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ : ਸੈਂਸੈਕਸ 600 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,367  ਦੇ ਪੱਧਰ 'ਤੇ ਬੰਦ

Monday, Oct 28, 2024 - 03:46 PM (IST)

ਮੁੰਬਈ -  ਇਕ ਹਫ਼ਤੇ ਦੀ ਗਿਰਵਾਟ ਤੋਂ ਬਾਅਦ ਅੱਜ ਯਾਨੀ 28 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 602.75 ਅੰਕ ਭਾਵ 0.76 ਫ਼ੀਸਦੀ ਦੇ ਵਾਧੇ ਨਾਲ 80,005.04 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 25 'ਚ ਵਾਧਾ ਅਤੇ 5 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। 

PunjabKesari

ਦੂਜੇ ਪਾਸੇ ਹੀ ਨਿਫਟੀ ਵੀ 186.55 ਅੰਕ ਭਾਵ 0.77 ਫ਼ੀਸਦੀ ਦੇ ਵਾਧੇ ਨਾਲ 24,367 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 37 ਸ਼ੇਅਰਾਂ ਵਿਚ ਵਾਧਾ ਅਤੇ 13 ਸਟਾਕ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।  NSE ਦੇ ਸਾਰੇ ਸੈਕਟਰ ਤੇਜ਼ੀ ਨਾਲ ਬੰਦ ਹੋਏ। ਨਿਫਟੀ ਮੈਟਲ ਸਭ ਤੋਂ ਵੱਧ 2.54% ਵਧਿਆ ਹੈ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 25 ਅਕਤੂਬਰ ਨੂੰ 3,036 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  4,159 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

 ਬੈਂਕਿੰਗ, ਆਈਟੀ ਅਤੇ ਊਰਜਾ ਸ਼ੇਅਰਾਂ 'ਚ ਅੱਜ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵੈਰੀ ਐਨਰਜੀਜ਼ ਅਤੇ ਦੀਪਕ ਬਿਲਡਰਜ਼ ਐਂਡ ਇੰਜੀਨੀਅਰਜ਼ ਇੰਡੀਆ ਦੇ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੋਣਗੇ।

ਏਸ਼ੀਆਈ ਬਾਜ਼ਾਰ 'ਚ ਅੱਜ ਤੇਜ਼ੀ ਰਹੀ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.45 ਫੀਸਦੀ ਚੜ੍ਹਿਆ ਹੈ। ਉਥੇ ਹੀ ਕੋਰੀਆ ਦੇ ਕੋਸਪੀ 'ਚ 0.85 ਫੀਸਦੀ ਅਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ 0.16 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
25 ਅਕਤੂਬਰ ਨੂੰ ਅਮਰੀਕਾ ਦਾ ਡਾਓ ਜੋਂਸ 0.61% ਡਿੱਗ ਕੇ 42,114 'ਤੇ ਅਤੇ S&P 500 0.03% ਵਧ ਕੇ 5,808 'ਤੇ ਬੰਦ ਹੋਇਆ। ਨੈਸਡੈਕ 0.56% ਵਧ ਕੇ 18,518 'ਤੇ ਬੰਦ ਹੋਇਆ।

ਵਾਰੀ ਐਨਰਜੀਜ਼ 69% ਉੱਪਰ, ਦੀਪਕ ਬਿਲਡਰਜ਼ ਹੇਠਾਂ ਖੁੱਲ੍ਹਦੇ ਹਨ

ਵਾਰੀ ਐਨਰਜੀ ਦੇ ਸ਼ੇਅਰ NSE 'ਤੇ 66.3% ਦੇ ਵਾਧੇ ਨਾਲ 2,500 ਰੁਪਏ ਅਤੇ BSE 'ਤੇ 69.7% ਦੇ ਵਾਧੇ ਨਾਲ 2,550 ਰੁਪਏ 'ਤੇ ਸੂਚੀਬੱਧ ਹੋਏ। ਇਸ ਦੀ ਜਾਰੀ ਕੀਮਤ 1,503 ਰੁਪਏ ਸੀ। ਦਿਨ ਦੇ ਕਾਰੋਬਾਰ ਤੋਂ ਬਾਅਦ ਇਹ 8.20% ਡਿੱਗ ਕੇ 2341 ਰੁਪਏ 'ਤੇ ਬੰਦ ਹੋਇਆ। ਦੀਪਕ ਬਿਲਡਰਜ਼ ਦੇ ਸ਼ੇਅਰ NSE 'ਤੇ 1.48% ਡਿੱਗ ਕੇ 200 ਰੁਪਏ 'ਤੇ ਅਤੇ BSE 'ਤੇ 2.22% ਦੀ ਗਿਰਾਵਟ ਨਾਲ 198.5 ਰੁਪਏ 'ਤੇ ਲਿਸਟ ਹੋਏ। ਇਸ ਦੀ ਜਾਰੀ ਕੀਮਤ 203 ਰੁਪਏ ਸੀ। ਦਿਨ ਦੇ ਕਾਰੋਬਾਰ ਤੋਂ ਬਾਅਦ, ਬੀਐਸਈ 'ਤੇ ਸਟਾਕ 18.87% ਦੀ ਗਿਰਾਵਟ ਦੇ ਨਾਲ 161.05 ਰੁਪਏ 'ਤੇ ਬੰਦ ਹੋਇਆ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 25 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 662 ਅੰਕਾਂ (0.83%) ਦੀ ਗਿਰਾਵਟ ਨਾਲ 79,402 'ਤੇ ਬੰਦ ਹੋਇਆ। ਨਿਫਟੀ ਵੀ 218 ਅੰਕ (0.90%) ਡਿੱਗ ਕੇ 24,180 ਦੇ ਪੱਧਰ 'ਤੇ ਬੰਦ ਹੋਇਆ। ਉਸੇ ਸਮੇਂ, ਬੀਐਸਈ ਸਮਾਲ ਕੈਪ 1,307 ਅੰਕ (2.44%) ਡਿੱਗ ਕੇ 52,335 ਦੇ ਪੱਧਰ 'ਤੇ ਬੰਦ ਹੋਇਆ।

 


Harinder Kaur

Content Editor

Related News