ਸ਼ੇਅਰ ਬਾਜ਼ਾਰ : ਸੈਂਸੈਕਸ 208 ਅੰਕ ਚੜ੍ਹਿਆ ਤੇ ਨਿਫਟੀ 17,715 ਦੇ ਪੱਧਰ 'ਤੇ ਖੁੱਲ੍ਹਿਆ
Tuesday, Jan 04, 2022 - 10:12 AM (IST)
ਮੁੰਬਈ - ਸਕਾਰਾਤਮਕ ਗਲੋਬਲ ਸੰਕੇਤਾਂ ਦਰਮਿਆਨ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਸਾਲ ਦੇ ਦੂਜੇ ਦਿਨ ਵੀ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 208 ਅੰਕਾਂ ਦੇ ਵਾਧੇ ਨਾਲ 59,391 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸੈਂਸੈਕਸ 160 ਅੰਕ ਉੱਪਰ 59,343 'ਤੇ ਖੁੱਲ੍ਹਿਆ ਅਤੇ ਇਸ ਨੇ 59,468 ਦਾ ਉੱਪਰੀ ਅਤੇ 59,257 ਅੰਕਾਂ ਦਾ ਹੇਠਲਾ ਪੱਧਰ ਬਣਾਇਆ। ਇਨ੍ਹਾਂ ਦੇ 30 ਸ਼ੇਅਰਾਂ 'ਚੋਂ ਸਿਰਫ 4 ਹੀ ਗਿਰਾਵਟ 'ਚ ਹਨ ਅਤੇ 26 ਸਟਾਕ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਦੇ 50 ਸ਼ੇਅਰ ਵਿਚੋਂ 40 ਅੱਪਰ ਸਰਕਟ 'ਚ ਅਤੇ 10 ਲੋਅਰ ਸਰਕਟ 'ਚ ਕਾਰੋਬਾਰ ਕਰ ਰਹੇ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ ਅੱਜ 270.89 ਲੱਖ ਕਰੋੜ ਰੁਪਏ ਹੈ। ਕੱਲ੍ਹ ਇਹ 269.95 ਲੱਖ ਕਰੋੜ ਰੁਪਏ ਸੀ।
ਟਾਪ ਗੇਨਰਜ਼
NTPC, POWERGRID, Mahindra & Mahindra, Maruti, Bajaj Finance, ਬਜਾਜ ਫਿਨਸਰਵ, ਆਈ.ਟੀ.ਸੀ., ਐਕਸਿਸ ਬੈਂਕ, ਟਾਟਾ ਸਟੀਲ, ਨੇਸਲੇ
ਟਾਪ ਲੂਜ਼ਰਜ਼
ਐਚਡੀਐਫਸੀ ਬੈਂਕ, ਐਚਸੀਐਲ ਟੈਕ, ਅਲਟਰਾਟੈਕ ਸੀਮੈਂਟ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 90 ਅੰਕਾਂ ਦੇ ਵਾਧੇ ਨਾਲ 17,715 'ਤੇ ਕਾਰੋਬਾਰ ਕਰ ਰਿਹਾ ਹੈ। ਦਿਨ ਦੇ ਦੌਰਾਨ ਇਸਨੇ 17,720 ਦੇ ਉੱਪਰਲੇ ਪੱਧਰ ਅਤੇ 17,647 ਦੇ ਹੇਠਲੇ ਪੱਧਰ ਨੂੰ ਬਣਾਇਆ ਸੀ। ਨਿਫਟੀ 17,681 'ਤੇ ਖੁੱਲ੍ਹਿਆ। ਇਸਦੇ 50 ਸ਼ੇਅਰਾਂ ਵਿੱਚੋਂ, 40 ਲਾਭ ਵਿੱਚ ਅਤੇ 10 ਗਿਰਾਵਟ ਵਿੱਚ ਕਾਰੋਬਾਰ ਕਰ ਰਹੇ ਹਨ। ਨਿਫਟੀ ਦੇ ਨੈਕਸਟ 50, ਬੈਂਕਿੰਗ, ਵਿੱਤੀ ਅਤੇ ਮਿਡਕੈਪ ਸੂਚਕਾਂਕ ਉੱਪਰ ਹਨ।
ਟਾਪ ਗੇਨਰਜ਼
NTPC, ONGC, PowerGrid , Mahindra & Mahindra
ਟਾਪ ਲੂਜ਼ਰਜ਼
ਟਾਟਾ ਮੋਟਰਜ਼, ਐਚਸੀਐਲ ਟੈਕ, ਵਿਪਰੋ, ਅਲਟਰਾਟੈਕ ਸੀਮੈਂਟ