ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 22,542 ਦੇ ਪੱਧਰ 'ਤੇ
Monday, Mar 17, 2025 - 10:54 AM (IST)

ਮੁੰਬਈ - ਗਲੋਬਲ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇ ਨਾਲ-ਨਾਲ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਇੰਡਸਇੰਡ ਬੈਂਕ ਅਤੇ ਹੋਰ ਵਿੱਤੀ ਕੰਪਨੀਆਂ 'ਚ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਨਾਲ ਬਾਜ਼ਾਰ ਵਿੱਚ ਪੰਜ ਦਿਨਾਂ ਦੀ ਗਿਰਾਵਟ ਰੁਕ ਗਈ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 442.88 ਅੰਕ ਭਾਵ 0.60 % ਦੇ ਵਾਧੇ ਨਾਲ 74,271.79 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 21 ਸਟਾਕ ਵਾਧੇ ਨਾਲ ਅਤੇ 9 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਸੈਂਸੈਕਸ ਦੇ ਸ਼ੇਅਰਾਂ ਵਿੱਚ, ਇੰਡਸਇੰਡ ਬੈਂਕ ਲਗਭਗ ਪੰਜ ਫੀਸਦੀ ਤੱਕ ਵਧਿਆ ਹੈ। ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਗਾਹਕਾਂ ਨੂੰ ਭਰੋਸਾ ਦਿਵਾਇਆ ਕਿ ਇੰਡਸਇੰਡ ਬੈਂਕ ਕੋਲ ਲੋੜੀਂਦੀ ਪੂੰਜੀ ਹੈ। ਬਜਾਜ ਫਿਨਸਰਵ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਈਨਾਂਸ, ਅਡਾਨੀ ਪੋਰਟਸ, ਮਾਰੂਤੀ ਅਤੇ ਟਾਟਾ ਮੋਟਰਜ਼ ਦੇ ਸ਼ੇਅਰ ਵੀ ਉੱਚੇ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਨੇਸਲੇ, ਐਚਸੀਐਲ ਟੈਕ, ਐਸਬੀਆਈ, ਟੈਕ ਮਹਿੰਦਰਾ ਅਤੇ ਇੰਫੋਸਿਸ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਨਿਫਟੀ 145.30 ਅੰਕ ਭਾਵ 0.65% ਚੜ੍ਹ ਕੇ 22,542.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 35 ਸਟਾਕ ਵਾਧੇ ਨਾਲ ਅਤੇ 15 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਮੈਟਲ, ਆਟੋ ਅਤੇ ਫਾਰਮਾ ਸ਼ੇਅਰਾਂ 'ਚ ਖਰੀਦਾਰੀ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। 13 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 792 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 1,723 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਨਿਫਟੀ ਆਟੋ ਇੰਡੈਕਸ 'ਚ ਸਭ ਤੋਂ ਜ਼ਿਆਦਾ 1.59 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਫਾਰਮਾ ਇੰਡੈਕਸ ਵੀ 1.40% ਵਧਿਆ ਹੈ। ਮੈਟਲ ਇੰਡੈਕਸ 1% ਤੋਂ ਵੱਧ ਚੜ੍ਹ ਕੇ ਕਾਰੋਬਾਰ ਕਰ ਰਿਹਾ ਹੈ। ਬੈਂਕ ਅਤੇ ਆਇਲ ਐਂਡ ਗੈਸ ਸੂਚਕਾਂਕ ਅੱਧਾ ਫੀਸਦੀ ਚੜ੍ਹੇ ਹਨ। ਆਈਟੀ ਅਤੇ ਰਿਐਲਟੀ ਸੈਕਟਰ ਵਿੱਚ ਗਿਰਾਵਟ ਹੈ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 1.19%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 1.31% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.28% ਉੱਪਰ ਹੈ।
14 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 1.65 ਫੀਸਦੀ ਵਧ ਕੇ 41,488 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ 2.61% ਵਧਿਆ ਅਤੇ S&P 500 ਸੂਚਕਾਂਕ 2.13% ਵਧਿਆ।
ਵੀਰਵਾਰ ਨੂੰ ਬਾਜ਼ਾਰ 200 ਅੰਕ ਡਿੱਗ ਕੇ 73,828 'ਤੇ ਬੰਦ ਹੋਇਆ ਸੀ।
14 ਮਾਰਚ ਨੂੰ ਹੋਲੀ ਕਾਰਨ ਬਾਜ਼ਾਰ ਬੰਦ ਰਹੇ। 15 ਅਤੇ 16 ਮਾਰਚ ਨੂੰ ਹਫਤਾਵਾਰੀ ਛੁੱਟੀ ਸੀ। ਇਸ ਤੋਂ ਪਹਿਲਾਂ 13 ਮਾਰਚ ਨੂੰ ਸੈਂਸੈਕਸ 200 ਅੰਕ ਡਿੱਗ ਕੇ 73,828 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 73 ਅੰਕ ਡਿੱਗ ਕੇ 22,397 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 8 ਵਧੇ ਅਤੇ 22 ਡਿੱਗੇ। ਸਟੇਟ ਬੈਂਕ, ਆਈਸੀਆਈਸੀਆਈ ਬੈਂਕ ਅਤੇ ਪਾਵਰ ਗਰਿੱਡ ਦੇ ਸ਼ੇਅਰ ਵਧੇ ਜਦੋਂ ਕਿ ਟਾਟਾ ਮੋਟਰਜ਼ 2.0%, ਇੰਡਸਇੰਡ ਬੈਂਕ 1.78% ਅਤੇ ਜ਼ੋਮੈਟੋ 1.34% ਡਿੱਗ ਗਏ।
ਨਿਫਟੀ ਦੇ 50 ਸ਼ੇਅਰਾਂ 'ਚੋਂ 12 ਵਧੇ, ਜਦਕਿ 38 'ਚ ਗਿਰਾਵਟ ਦਰਜ ਕੀਤੀ ਗਈ। NSE ਰਿਐਲਟੀ 1.83%, ਮੀਡੀਆ 1.50% ਅਤੇ ਆਟੋ ਸੈਕਟਰ 1.10% ਡਿੱਗਿਆ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 792.90 ਕਰੋੜ ਰੁਪਏ ਦੇ ਸ਼ੇਅਰ ਵੇਚੇ। ਹੋਲੀ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਬੰਦ ਰਹੇ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.64 ਫੀਸਦੀ ਵਧ ਕੇ 71.03 ਡਾਲਰ ਪ੍ਰਤੀ ਬੈਰਲ ਹੋ ਗਿਆ।