ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 1017 ਤੋਂ ਵੱਧ ਅੰਕ ਡਿੱਗਾ, ਨਿਫਟੀ ਟੁੱਟ ਕੇ 24,864 ਦੇ ਪੱਧਰ 'ਤੇ ਹੋਇਆ ਬੰਦ

Friday, Sep 06, 2024 - 03:51 PM (IST)

ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 1017 ਤੋਂ ਵੱਧ ਅੰਕ ਡਿੱਗਾ, ਨਿਫਟੀ ਟੁੱਟ ਕੇ 24,864 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ 6 ਸਤੰਬਰ ਨੂੰ ਅੱਜ ਸਾਰਾ ਦਿਨ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੈਂਸੈਕਸ 1017.23 ਤੋਂ ਜ਼ਿਆਦਾ ਅੰਕ ਭਾਵ 1.24 ਫ਼ੀਸਦੀ ਦੀ ਗਿਰਾਵਟ ਦੇ ਨਾਲ 82,000 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ 280.30 ਅੰਕ ਭਾਵ 1.11 ਫ਼ੀਸਦੀ ਦੀ ਗਿਰਾਵਟ ਦੇ ਨਾਲ ਇਹ 24,864.80 ਦੇ ਪੱਧਰ 'ਤੇ ਬੰਦ ਹੋਇਆ ਹੈ। 

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 24 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਅਤੇ 6 ਵਾਧੇ ਨਾਲ ਕਾਰੋਬਾਰ ਰਹੇ ਹਨ। ਨਿਫਟੀ ਦੇ 50 ਸਟਾਕਾਂ ਵਿੱਚੋਂ 43 ਵਿੱਚ ਗਿਰਾਵਟ ਅਤੇ ਸਿਰਫ਼ 7 ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਬੈਂਕਿੰਗ ਅਤੇ ਐਫਐਮਸੀਜੀ ਸ਼ੇਅਰ ਐਨਐਸਈ ਦੇ ਸੈਕਟਰਲ ਸੂਚਕਾਂਕ ਵਿੱਚ ਘਾਟੇ ਦੇ ਨਾਲ ਵਪਾਰ ਕਰ ਰਹੇ ਹਨ।

ਅਮਰੀਕਾ ਵਿੱਚ ਨੌਕਰੀਆਂ ਦੀ ਰਿਪੋਰਟ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਾਲਾ ਰੁਖ ਅਪਣਾ ਰਹੇ ਹਨ। ਇਹ ਤੈਅ ਕਰੇਗਾ ਕਿ ਯੂਐਸ ਫੈਡਰਲ ਰਿਜ਼ਰਵ ਵਿਆਜ ਦਰਾਂ ਵਿੱਚ ਕਿੰਨੀ ਕਟੌਤੀ ਕਰੇਗਾ। ਇਸ ਕਾਰਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਗਿਰਾਵਟ ਦਾ ਅਸਰ ਸਾਰੇ ਸੈਕਟਰਾਂ 'ਤੇ ਦਿਖਾਈ ਦੇ ਰਿਹਾ ਹੈ। 

ਟਾਪ ਗੇਨਰਜ਼

ਬਜਾਜ ਫਾਇਨਾਂਸ, ਏਸ਼ੀਅਨ ਪੇਂਟਸ, ਜੇਐੱਸਡਬਲਯੂ ਸਟੀਲ, ਸਨ ਫਾਰਮਾ, ਹਿੰਦੁਸਤਾਨ ਯੂਨੀਲਿਵਰ, ਨੈਸਲੇ ਇੰਡੀਆ

ਟਾਪ ਲੂਜ਼ਰਜ਼

ਸਟੇਟ ਬੈਂਕ ਆਫ਼ ਇੰਡੀਆ, ਆਈਸੀਆਈਸੀਆਈ ਬੈਂਕ, ਐੱਨਟੀਪੀਸੀ, ਐੱਚਸੀਐੱਲ ਟੈੱਕ, ਰਿਲਾਇੰਸ, ਟਾਟਾ ਮੋਟਰਜ਼

ਏਸ਼ੀਆਈ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.24 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.075 ਫੀਸਦੀ ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.11% ਅਤੇ ਕੋਰੀਆ ਦਾ ਕੋਸਪੀ 0.86% ਡਿੱਗਿਆ।

ਕੱਲ੍ਹ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.54 ਫੀਸਦੀ ਡਿੱਗ ਕੇ 40,755 ਦੇ ਪੱਧਰ 'ਤੇ ਬੰਦ ਹੋਇਆ ਸੀ। ਉਥੇ ਹੀ ਨੈਸਡੈਕ 0.25% ਵਧ ਕੇ 17,127 ਦੇ ਪੱਧਰ 'ਤੇ ਬੰਦ ਹੋਇਆ ਹੈ। SP500 0.30% ਦੀ ਗਿਰਾਵਟ ਨਾਲ 5,503 'ਤੇ ਆ ਗਿਆ।

ਕੱਲ੍ਹ ਬਾਜ਼ਾਰ ਵਿੱਚ ਦਰਜ ਕੀਤੀ ਗਈ ਸੀ ਗਿਰਾਵਟ

ਇਸ ਤੋਂ ਪਹਿਲਾਂ ਕੱਲ ਯਾਨੀ 5 ਸਤੰਬਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 151 ਅੰਕ ਡਿੱਗ ਕੇ 82,201 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 53 ਅੰਕ ਡਿੱਗ ਕੇ 25,145 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 21 'ਚ ਗਿਰਾਵਟ ਅਤੇ 9 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 33 'ਚ ਗਿਰਾਵਟ ਅਤੇ 17 'ਚ ਤੇਜ਼ੀ ਰਹੀ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 5 ਸਤੰਬਰ ਨੂੰ 688.69 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  2,970.74 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
 


author

Harinder Kaur

Content Editor

Related News