ਹਰੇ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ, ਸੈਂਸੈਕਸ-ਨਿਫਟੀ ''ਚ ਹਲਕੀ ਤੇਜ਼ੀ

Monday, Jun 19, 2023 - 10:20 AM (IST)

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਨੇ ਸੋਮਵਾਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਹਰੇ ਨਿਸ਼ਾਨ ਦੇ ਨਾਲ ਸ਼ੁਰੂਆਤ ਕੀਤੀ ਹੈ। ਸੈਂਸੈਕਸ ਅਤੇ ਨਿਫਟੀ 50 ਸੂਚਕਾਂਕ 'ਚ ਹਰਿਆਲੀ ਦੇਖਣ ਨੂੰ ਮਿਲ ਰਹੀ ਹੈ ਅਤੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 'ਚ 138.07 ਅੰਕ ਜਾਂ 0.22 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਸੂਚਕ ਅੰਕ 63,522.65 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ

ਇਹ ਵੀ ਪੜ੍ਹੋ: ਇਸ ਤੋਂ ਇਲਾਵਾ ਨਿਫਟੀ 50 'ਚ 43.20 ਅੰਕ ਜਾਂ 0.23 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਸੂਚਕ ਅੰਕ 18,869.20 ਦੇ ਪੱਧਰ 'ਤੇ ਖੁੱਲ੍ਹਿਆ।

GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਅੱਜ ਦੇ ਕਾਰੋਬਾਰੀ ਸੈਸ਼ਨ ਦੀ ਗੱਲ ਕਰੀਏ ਤਾਂ 1,771 ਸ਼ੇਅਰਾਂ 'ਚ ਖਰੀਦਾਰੀ ਅਤੇ 588 ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ 173 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਖੁੱਲ੍ਹੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News