ਹਰੇ ਨਿਸ਼ਾਨ ''ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ ਤੇ ਨਿਫਟੀ ''ਚ ਵਾਧਾ

Tuesday, May 05, 2020 - 10:14 AM (IST)

ਮੁੰਬਈ - ਭਾਰੀ ਗਿਰਾਵਟ ਤੋਂ ਬਾਅਦ, ਸਟਾਕ ਮਾਰਕੀਟ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਵਾਧੇ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ  432.03 ਅੰਕ ਯਾਨੀ ਕਿ 1.36 ਫੀਸਦੀ ਦੀ ਤੇਜ਼ੀ ਨਾਲ 'ਤੇ 32147.38 ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 137.55 ਅੰਕ ਯਾਨੀ ਕਿ 1.48 ਪ੍ਰਤੀਸ਼ਤ ਦੇ ਵਾਧੇ ਨਾਲ 9431.05 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਗਲੋਬਲ ਬਾਜ਼ਾਰਾਂ ਵਿਚ ਉਛਾਲ

ਸਾਰੇ ਅਮਰੀਕੀ ਬਾਜ਼ਾਰ ਸੋਮਵਾਰ ਨੂੰ ਵਾਧੇ ਨਾਲ ਬੰਦ ਹੋਏ। ਡਾਓ ਜੋਨਸ 0.11 ਪ੍ਰਤੀਸ਼ਤ ਦੇ ਵਾਧੇ ਨਾਲ 26.07 ਅੰਕ ਦੀ ਤੇਜ਼ੀ ਨਾਲ 23,749.80 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈਕ 1.23 ਪ੍ਰਤੀਸ਼ਤ ਦੇ ਵਾਧੇ ਨਾਲ 105.77 ਅੰਕਾਂ ਦੇ ਵਾਧੇ ਨਾਲ 8,710.72 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 0.42 ਪ੍ਰਤੀਸ਼ਤ ਦੇ ਵਾਧੇ ਨਾਲ 12.03 ਅੰਕ ਦੀ ਤੇਜ਼ੀ ਨਾਲ 2,842.74 ਦੇ ਪੱਧਰ 'ਤੇ ਸੀ। ਚੀਨ ਦਾ ਸ਼ੰਘਾਈ ਕੰਪੋਜ਼ਿਟ 1.33 ਪ੍ਰਤੀਸ਼ਤ ਦੇ ਵਾਧੇ ਨਾਲ 37.64 ਅੰਕਾਂ ਦੀ ਤੇਜ਼ੀ ਨਾਲ 2,860.08 ਦੇ ਪੱਧਰ 'ਤੇ ਬੰਦ ਹੋਇਆ ਹੈ। ਪਰ ਫਰਾਂਸ, ਇਟਲੀ ਅਤੇ ਜਰਮਨੀ ਦੇ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ ਸਨ।

ਟਾਪ ਗੇਨਰਜ਼

ਟਾਟਾ ਮੋਟਰਜ਼, ਜ਼ੀ ਲਿਮਟਿਡ ਹਿੰਡਾਲਕੋ, ਜ਼ੀ ਲਿਮਟਿਡ, ਵੇਦਾਂਤ ਲਿਮਟਿਡ, ਐਕਸਿਸ ਬੈਂਕ, ਓ.ਐੱਨ.ਜੀ.ਸੀ., ਇੰਡਸਇੰਡ ਬੈਂਕ , ਮਾਰੂਤੀ 

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਇਨ੍ਹਾਂ ਵਿਚ ਮੀਡੀਆ, ਫਾਰਮਾ, ਰੀਅਲਟੀ, ਮੈਟਲ, ਆਈਟੀ, ਆਟੋ, ਐਫਐਮਸੀਜੀ, ਬੈਂਕ, ਪ੍ਰਾਈਵੇਟ ਬੈਂਕ ਅਤੇ ਪੀਐਸਯੂ ਬੈਂਕ ਸ਼ਾਮਲ ਹਨ।


Harinder Kaur

Content Editor

Related News