ਸ਼ੇਅਰ ਬਾਜ਼ਾਰ ''ਚ ਮਚੀ ਹਾਹਾਕਾਰ: 4 ਦਿਨਾਂ ''ਚ ਨਿਵੇਸ਼ਕਾਂ ਦੇ 17 ਲੱਖ ਕਰੋੜ ਹੋਏ ਸਵਾਹ, ਜਾਣੋ ਵਜ੍ਹਾ

Tuesday, May 12, 2026 - 05:17 PM (IST)

ਸ਼ੇਅਰ ਬਾਜ਼ਾਰ ''ਚ ਮਚੀ ਹਾਹਾਕਾਰ: 4 ਦਿਨਾਂ ''ਚ ਨਿਵੇਸ਼ਕਾਂ ਦੇ 17 ਲੱਖ ਕਰੋੜ ਹੋਏ ਸਵਾਹ, ਜਾਣੋ ਵਜ੍ਹਾ

ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁਬੋ ਦਿੱਤੇ ਹਨ। ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਵਿੱਚ ਬੀਐਸਈ (BSE) ਸੈਂਸੈਕਸ ਵਿੱਚ 3,500 ਅੰਕਾਂ ਯਾਨੀ ਲਗਭਗ ਚਾਰ ਫੀਸਦੀ ਤੋਂ ਵੱਧ ਦੀ ਵੱਡੀ ਗਿਰਾਵਟ ਆਈ ਹੈ। ਇਸ ਭਿਆਨਕ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕਰੀਬ 17 ਲੱਖ ਕਰੋੜ ਰੁਪਏ ਦਾ ਭਾਰੀ ਚੂਨਾ ਲੱਗ ਚੁੱਕਾ ਹੈ।

ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ

ਮਾਰਕੀਟ ਕੈਪ ਵਿੱਚ ਵੱਡੀ ਸੰਨ੍ਹ

ਅੰਕੜਿਆਂ ਮੁਤਾਬਕ, 6 ਮਈ ਨੂੰ ਬੀਐਸਈ ਵਿੱਚ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 473 ਲੱਖ ਕਰੋੜ ਰੁਪਏ ਸੀ, ਜੋ ਹੁਣ ਘਟ ਕੇ 459 ਲੱਖ ਕਰੋੜ ਰੁਪਏ ਰਹਿ ਗਿਆ ਹੈ। ਅੱਜ ਦੇ ਕਾਰੋਬਾਰ ਦੌਰਾਨ ਸੈਂਸੈਕਸ 1,500 ਅੰਕਾਂ ਤੋਂ ਜ਼ਿਆਦਾ ਟੁੱਟ ਗਿਆ, ਜਦਕਿ ਨਿਫਟੀ ਵਿੱਚ ਵੀ 450 ਅੰਕਾਂ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ
ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ

ਸ਼ੇਅਰ ਬਾਜ਼ਾਰ ਦੇ ਡਿੱਗਣ ਦੇ 5 ਵੱਡੇ ਕਾਰਨ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਲੋਕਾਂ ਨੂੰ ਪੈਟਰੋਲ,ਡੀਜ਼ਲ ਦੀ ਵਰਤੋਂ ਘਟਾਉਣ, ਸੋਨੇ ਦੀ ਖਰੀਦ ਟਾਲਣ ਅਤੇ ਵਿਦੇਸ਼ੀ ਯਾਤਰਾਵਾਂ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ। ਪੀਐਮ ਦੀ ਇਸ ਅਪੀਲ ਨੇ ਬਾਜ਼ਾਰ ਦੀ ਧਾਰਨਾ (Sentiment) ਨੂੰ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਜਲਦੀ ਖਤਮ ਹੋਣ ਦੀਆਂ ਉਮੀਦਾਂ ਧੁੰਦਲੀਆਂ ਹੋ ਗਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਜ਼ਫਾਇਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਵਿਸ਼ਵ ਬਾਜ਼ਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਕੱਚੇ ਤੇਲ ਦੀ ਕੀਮਤ 3 ਫੀਸਦੀ ਦੇ ਵਾਧੇ ਨਾਲ 107 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈ ਹੈ। ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਊਦੀ ਅਰਾਮਕੋ ਨੇ ਚੇਤਾਵਨੀ ਦਿੱਤੀ ਹੈ ਕਿ ਤੇਲ ਦਾ ਸਟਾਕ ਖ਼ਤਰਨਾਕ ਪੱਧਰ ਤੱਕ ਘੱਟ ਰਿਹਾ ਹੈ।
ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 95.63 'ਤੇ ਆ ਗਿਆ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਦੇ ਦਬਾਅ ਕਾਰਨ ਰੁਪਏ ਵਿੱਚ ਇਹ ਵੱਡੀ ਗਿਰਾਵਟ ਆਈ ਹੈ।
ਵਿਦੇਸ਼ੀ ਸੰਸਥਾਗਤ ਨਿਵੇਸ਼ਕ ਭਾਰਤੀ ਬਾਜ਼ਾਰ ਵਿੱਚੋਂ ਲਗਾਤਾਰ ਪੈਸਾ ਕੱਢ ਰਹੇ ਹਨ। ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਵਿੱਚੋਂ 20 ਅਰਬ ਡਾਲਰ ਤੋਂ ਵੱਧ ਕੱਢ ਚੁੱਕੇ ਹਨ, ਜਿਸ ਕਾਰਨ ਬਾਜ਼ਾਰ 'ਤੇ ਦਬਾਅ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News