ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 150 ਅੰਕ ਚੜ੍ਹਿਆ ਤੇ ਨਿਫਟੀ 24,796 ਦੇ ਪੱਧਰ ''ਤੇ

Thursday, May 29, 2025 - 10:24 AM (IST)

ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 150 ਅੰਕ ਚੜ੍ਹਿਆ ਤੇ ਨਿਫਟੀ 24,796 ਦੇ ਪੱਧਰ ''ਤੇ

ਮੁੰਬਈ (ਭਾਸ਼ਾ) - ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਦੋ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਧੇ। ਇੱਕ ਅਮਰੀਕੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਐਮਰਜੈਂਸੀ-ਪਾਵਰਜ਼ ਐਕਟ ਦੇ ਤਹਿਤ ਆਯਾਤ 'ਤੇ ਵਿਆਪਕ ਪੱਧਰ 'ਤੇ ਟੈਰਿਫ ਲਗਾਉਣ ਤੋਂ ਰੋਕ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਬਾਜ਼ਾਰਾਂ ਵਿੱਚ ਵਾਧਾ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 504.57 ਅੰਕ ਵਧ ਕੇ 81,816.89 ਅੰਕ ਹੋ ਗਿਆ। ਐਨਐਸਈ ਦਾ ਨਿਫਟੀ 137.25 ਅੰਕਾਂ ਦੇ ਵਾਧੇ ਨਾਲ 24,889.70 ਅੰਕ 'ਤੇ ਸੀ। 

ਮੌਜੂਦਾ ਸਮੇਂ ਸੈਂਸੈਕਸ 150.05 ਅੰਕ ਭਾਵ 0.15 ਫ਼ੀਸਦੀ ਵਧ ਕੇ 81,436.56 ਅੰਕ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਸੈਂਸੈਕਸ ਦੇ 20 ਸਟਾਕ ਵਾਧੇ ਨਾਲ ਅਤੇ 10 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ, ਇਨਫੋਸਿਸ, ਟਾਟਾ ਸਟੀਲ, ਟੈਕ ਮਹਿੰਦਰਾ, ਐਚਸੀਐਲ ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਸਨ ਫਾਰਮਾ, ਟਾਟਾ ਮੋਟਰਜ਼ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰ ਲਾਭ ਵਿੱਚ ਸਨ। ਅਲਟਰਾਟੈਕ ਸੀਮੈਂਟ, ਬਜਾਜ ਫਾਈਨੈਂਸ, ਬਜਾਜ ਫਿਨਸਰਵ ਅਤੇ ਨੇਸਲੇ ਦੇ ਸ਼ੇਅਰ ਘਾਟੇ ਵਿੱਚ ਸਨ।

PunjabKesari

ਦੂਜੇ ਪਾਸੇ ਐਨਐਸਈ ਦਾ ਨਿਫਟੀ 43.85 ਅੰਕ ਭਾਵ 0.18 ਫ਼ੀਸਦੀ ਦੇ ਵਾਧੇ ਨਾਲ 24,796.30 ਅੰਕ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। 

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦੇ ਕੋਸਪੀ, ਜਾਪਾਨ ਦੇ ਨਿੱਕੇਈ 225, ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦੇ ਹੈਂਗ ਸੇਂਗ ਲਾਭ ਵਿੱਚ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। 
ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 1.11 ਪ੍ਰਤੀਸ਼ਤ ਵਧ ਕੇ 65.62 ਡਾਲਰ ਪ੍ਰਤੀ ਬੈਰਲ ਹੋ ਗਿਆ। 
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਬੁੱਧਵਾਰ ਨੂੰ ਖਰੀਦਦਾਰ ਰਹੇ ਅਤੇ 4,662.92 ਕਰੋੜ ਰੁਪਏ ਦੇ ਸ਼ੇਅਰ ਖਰੀਦੇ।


author

Harinder Kaur

Content Editor

Related News