ਸੈਂਸੈਕਸ 415 ਅੰਕ ਚੜ੍ਹਿਆ, ਨਿਫ਼ਟੀ 25,350 ਦੇ ਪਾਰ
Thursday, Jun 26, 2025 - 11:24 AM (IST)

ਮੁੰਬਈ- ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਨੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦਰਜ ਕੀਤੀ ਗਈ। ਬਾਜ਼ਾਰਾਂ 'ਚ ਲਗਾਤਾਰ ਤੀਜੇ ਸੈਸ਼ਨ 'ਚ ਬੜ੍ਹਤ ਜਾਰੀ ਰਹੀ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 163.27 ਅੰਕ ਵਧ ਕੇ 82,918.78 ਅੰਕ ਅਤੇ ਐੱਨਐੱਸਈ ਨਿਫਟੀ 64.35 ਅੰਕ ਵਧ ਕੇ 25,309.10 ਅੰਕ 'ਤੇ ਰਿਹਾ। ਬਾਅਦ 'ਚ ਸੈਂਸੈਕਸ 415.98 ਅੰਕ ਵਾਧੇ ਨਾਲ 83,171.49 ਅੰਕ ਹੋ ਗਿਆ ਜਦੋਂ ਕਿ ਨਿਫਟੀ 115.50 ਅੰਕ ਵਧ ਕੇ 25,359.45 ਅੰਕ 'ਤੇ ਕਾਰੋਬਾਰ ਕਰਨ ਲੱਗਾ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਸੋਨੇ-ਚਾਂਦੀ ਨੇ ਮਾਰਿਆ U-Turn ! ਜਾਣੋ ਕੀ ਹੈ ਤਾਜ਼ਾ ਕੀਮਤ
ਸੈਂਸੈਕਸ 'ਚ ਸ਼ਾਮਲ 30 ਕੰਪਨੀਆਂ 'ਚੋਂ ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਟਾਟਾ ਸਟੀਲ, ਈਟਰਨਲ (ਪਹਿਲਾਂ ਜ਼ੋਮੈਟੋ), ਭਾਰਤੀ ਏਅਰਟੈੱਲ, ਬਜਾਜ ਫਾਈਨੈਂਸ ਅਤੇ ਅਡਾਨੀ ਪੋਰਟਸ ਦੇ ਸ਼ੇਅਰ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਰਹੇ। ਟੈਕ ਮਹਿੰਦਰਾ, ਕੋਟਕ ਮਹਿੰਦਰਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ ਘਾਟੇ 'ਚ ਸਨ। ਏਸ਼ੀਆਈ ਬਾਜ਼ਾਰਾਂ 'ਚ, ਚੀਨ ਦਾ ਸ਼ੰਘਾਈ ਐੱਸਐੱਸਈ ਕੰਪੋਜ਼ਿਟ ਅਤੇ ਜਾਪਾਨ ਦਾ ਨਿੱਕੀ 225 ਲਾਭ 'ਚ ਰਹੇ, ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗ ਕਾਂਗ ਦਾ ਹੈਂਗਸੇਂਗ ਨੁਕਸਾਨ 'ਚ ਰਹੇ।
ਇਹ ਵੀ ਪੜ੍ਹੋ : ਵੱਡਾ ਮੌਕਾ; ਸਿਰਫ਼ 55 ਰੁਪਏ ਮਹੀਨਾ ਤੇ ਜ਼ਿੰਦਗੀ ਭਰ ਲਈ 3000 ਦੀ ਪੈਨਸ਼ਨ!
ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਮਿਸ਼ਰਤ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 0.22 ਫੀਸਦੀ ਦੇ ਵਾਧੇ ਨਾਲ 67.83 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਬੁੱਧਵਾਰ ਨੂੰ ਵਿਕਰੇਤਾ ਸਨ ਅਤੇ 2,427.74 ਕਰੋੜ ਰੁਪਏ ਦੇ ਸ਼ੁੱਧ ਸ਼ੇਅਰ ਵੇਚੇ। ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ 2,372.96 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8