ਜੁਲਾਈ ਤੋਂ ਤੇਜ਼ੀ ਨਾਲ ਵਧੇਗਾ ਭਾਰਤੀ ਸ਼ੇਅਰ ਬਾਜ਼ਾਰ! Morgan Stanley ਨੇ ਕੀਤੀ ਵੱਡੀ ਭਵਿੱਖਬਾਣੀ

Saturday, Jun 28, 2025 - 01:51 PM (IST)

ਜੁਲਾਈ ਤੋਂ ਤੇਜ਼ੀ ਨਾਲ ਵਧੇਗਾ ਭਾਰਤੀ ਸ਼ੇਅਰ ਬਾਜ਼ਾਰ! Morgan Stanley ਨੇ ਕੀਤੀ ਵੱਡੀ ਭਵਿੱਖਬਾਣੀ

ਬਿਜ਼ਨੈੱਸ ਡੈਸਕ: ਮਸ਼ਹੂਰ ਬ੍ਰੋਕਰੇਜ ਫਰਮ ਮੋਰਗਨ ਸਟੈਨਲੀ ਨੇ ਵਿੱਤੀ ਵਰ੍ਹੇ 2026 ਦੇ ਤੀਜੇ ਕਵਾਰਟਰ ਲਈ ਭਾਰਤੀ ਸ਼ੇਅਰ ਬਾਜ਼ਾਰ ਨੂੰ ਲੈ ਕੇ ਆਸ਼ਾਵਾਦੀ ਭਵਿੱਖਵਾਣੀ ਕੀਤੀ ਹੈ। ਫਰਮ ਦਾ ਮੰਨਣਾ ਹੈ ਕਿ ਜੁਲਾਈ ਤੋਂ ਬਾਜ਼ਾਰ ਵਧਣ ਦੀ ਸੰਭਾਵਨਾ ਘਟਣ ਨਾਲੋਂ ਕਾਫ਼ੀ ਵੱਧ ਹੈ। ਮੋਰਗਨ ਸਟੈਨਲੀ ਦੇ ਅਨੁਸਾਰ, ਭਾਰਤ ਵਿੱਚ ਸਰਕਾਰੀ ਖਰਚੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਰਿਜ਼ਰਵ ਬੈਂਕ ਵੱਲੋਂ ਨੀਤੀਕਤ ਢਿਲਾਈ ਦੇ ਅਗਾਊਂ ਸੰਕੇਤ ਦਿੱਤੇ ਜਾ ਰਹੇ ਹਨ। ਇਸਦੇ ਨਾਲ ਨਾਲ ਮਹਿੰਗਾਈ ਵਿੱਚ ਗਿਰਾਵਟ ਅਤੇ ਕਾਰਪੋਰੇਟ ਕੰਪਨੀਆਂ ਦੇ ਮਜ਼ਬੂਤ ਨਤੀਜੇ ਵੀ ਸ਼ੇਅਰ ਬਾਜ਼ਾਰ ਲਈ ਸਕਾਰਾਤਮਕ ਮਾਹੌਲ ਬਣਾਉਣਗੇ।

ਫਰਮ ਨੇ ਦੱਸਿਆ ਕਿ ਜਿਵੇਂ ਹੀ ਵਿਆਜ ਦਰਾਂ ਵਿਚ ਕਟੌਤੀ ਹੋਵੇਗੀ, ਉਧਾਰੀ ਦਰ ਵਿਚ ਤੇਜ਼ੀ ਆਵੇਗੀ, ਜਿਸ ਨਾਲ ਨਿੱਜੀ ਖਰਚੇ ਅਤੇ ਉਦਯੋਗਿਕ ਨਿਵੇਸ਼ ਨੂੰ ਵੀ ਹੋਂਸਲਾ ਮਿਲੇਗਾ। ਜੇਕਰ ਗਲੋਬਲ ਅਣਸ਼ਚਿਤਤਾਵਾਂ ਘਟਦੀਆਂ ਹਨ ਤਾਂ ਨਿੱਜੀ ਪੂੰਜੀ ਖਰਚ ਵੀ ਵਧ ਸਕਦੀ ਹੈ। ਉਨ੍ਹਾਂ ਅੰਦਾਜ਼ਾ ਲਾਇਆ ਕਿ ਆਉਣ ਵਾਲਾ ਕਮਾਈ ਸੀਜ਼ਨ ਉਮੀਦਾਂ ਨਾਲੋਂ ਵਧੀਆ ਹੋ ਸਕਦਾ ਹੈ। ਰਿਜ਼ਰਵ ਬੈਂਕ ਵੱਲੋਂ ਵੀ ਚੌਥੇ ਕਵਾਰਟਰ ਵਿਚ 25 ਬੇਸਿਸ ਪੌਇੰਟ ਦੀ ਵਿਆਜ ਦਰ ਘਟਾਉਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ!

ਹਾਲਾਂਕਿ ਮੋਰਗਨ ਸਟੈਨਲੀ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਭਾਰਤ ਦੀ ਇਕੁਈਟੀ ਮਾਰਕੀਟ ਅੰਤਰਰਾਸ਼ਟਰੀ ਹਾਲਾਤਾਂ ਨਾਲ ਜੁੜੀ ਹੋਈ ਹੈ। ਵਿਸ਼ਵ ਪੱਧਰ 'ਤੇ ਯੁੱਧ, ਵਪਾਰਕ ਨੀਤੀਆਂ ਜਾਂ ਮੰਦੀਆਂ ਦੀ ਸੰਭਾਵਨਾ ਭਾਰਤੀ ਬਾਜ਼ਾਰ ਉੱਤੇ ਅਸਰ ਪਾ ਸਕਦੀ ਹੈ। ਖਾਸ ਕਰਕੇ ਕੱਚੇ ਤੇਲ ਦੀ ਕੀਮਤ ਵਿਚ ਤੇਜ਼ੀ ਨਾਲ ਆਉਣ ਵਾਲੀ ਕਟੌਤੀ ਵਿਸ਼ਵ ਆਰਥਿਕਤਾ ਦੀ ਕਮਜ਼ੋਰੀ ਦਰਸਾ ਸਕਦੀ ਹੈ।

ਇਸ ਦੇ ਬਾਵਜੂਦ, ਮੋਰਗਨ ਸਟੈਨਲੀ ਨੇ ਭਾਰਤੀ ਨਿਵੇਸ਼ਕਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਰੀਟੇਲ ਨਿਵੇਸ਼ਕਾਂ ਦੀ ਸਥਿਰਤਾ ਅਤੇ ਵਿਦੇਸ਼ੀ ਨਿਵੇਸ਼ ਦੀ ਰਣਨੀਤੀਕ ਤਾਇਨਾਤੀ ਮਾਰਕੀਟ ਨੂੰ ਸਮਰਥਨ ਦੇ ਰਹੀ ਹੈ। ਭਾਵੇਂ ਕਿ ਭਾਰਤੀ ਮਾਰਕੀਟ ਦੀ ਕੀਮਤਾਂ ਇਤਿਹਾਸਕ ਮਾਪਦੰਡਾਂ ਅਨੁਸਾਰ ਉੱਚੀਆਂ ਹਨ, ਪਰ ਉਨ੍ਹਾਂ ਦੇ ਪਿੱਛੇ ਕਮਾਈ ਦੀ ਪੂਰੀ ਸੰਭਾਵਨਾ ਹੈ। ਭਾਰਤ ਦੀ ਆਮ ਵਿਕਾਸ ਰਫ਼ਤਾਰ ਅਤੇ ਨੀਤੀਕਤ ਸਥਿਰਤਾ, ਇਸ ਨੂੰ ਵਿਕਾਸਸ਼ੀਲ ਬਾਜ਼ਾਰਾਂ ਵਿੱਚ ਸਭ ਤੋਂ ਆਕਰਸ਼ਕ ਗੰਤੀ ਬਣਾਉਂਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News