ਸ਼ੇਅਰ ਬਾਜ਼ਾਰ 'ਚ ਗਿਰਾਵਟ : Sensex 200 ਤੋਂ ਵਧ ਅੰਕ ਟੁੱਟਿਆ ਤੇ ਨਿਫਟੀ 24,752 ਦੇ ਪੱਧਰ 'ਤੇ ਬੰਦ

Wednesday, May 28, 2025 - 04:16 PM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ : Sensex 200 ਤੋਂ ਵਧ ਅੰਕ ਟੁੱਟਿਆ ਤੇ ਨਿਫਟੀ 24,752 ਦੇ ਪੱਧਰ 'ਤੇ ਬੰਦ

ਮੁੰਬਈ(ਭਾਸ਼ਾ) - ਬੁੱਧਵਾਰ ਨੂੰ ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਬੀਐਸਈ ਸੈਂਸੈਕਸ 239.31 ਅੰਕ ਭਾਵ 0.29% ਡਿੱਗ ਕੇ 81,312.32 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 10 ਸਟਾਕ ਵਾਧੇ ਨਾਲ ਅਤੇ 20 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਆਈਟੀਸੀ ਦੇ ਸਟਾਕ ਵਿੱਚ ਤਿੰਨ ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ। 

PunjabKesari


ਦੂਜੇ ਪਾਸੇ ਐਨਐਸਈ ਨਿਫਟੀ 73.75 ਅੰਕ ਭਾਵ 0.30% ਡਿੱਗ ਕੇ 24,752.45 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 64 ਅੰਕਾਂ ਦੇ ਵਾਧੇ ਨਾਲ 55,417 'ਤੇ ਬੰਦ ਹੋਇਆ। ਅੱਜ ਸਭ ਤੋਂ ਵੱਧ ਵਿਕਰੀ FMCG ਸੈਕਟਰ ਦੇ ਸ਼ੇਅਰਾਂ ਵਿੱਚ ਦੇਖੀ ਗਈ। ਹਾਲਾਂਕਿ, ਖਰੀਦਦਾਰੀ ਦੇ ਮਾਮਲੇ ਵਿੱਚ PSU ਬੈਂਕ ਸਿਖਰ 'ਤੇ ਰਹੇ।

ਕਮੋਡਿਟੀ ਬਾਜ਼ਾਰ ਵਿੱਚ ਕੀ ਸਥਿਤੀ ਹੈ?

ਕਮੋਡਿਟੀ ਬਾਜ਼ਾਰ ਵਿੱਚ ਵੀ ਉਥਲ-ਪੁਥਲ ਦੇਖਣ ਨੂੰ ਮਿਲੀ। ਕੱਚੇ ਤੇਲ ਦੇ ਉਤਪਾਦਨ ਵਿੱਚ ਵਾਧੇ ਦੀ ਸੰਭਾਵਨਾ ਕਾਰਨ, ਇਸ ਦੀਆਂ ਕੀਮਤਾਂ 1% ਡਿੱਗ ਕੇ 64 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ। ਸੋਨੇ ਵਿੱਚ ਵੀ ਗਿਰਾਵਟ ਆਈ। ਟੈਰਿਫ ਤਣਾਅ ਵਿੱਚ ਕਮੀ ਕਾਰਨ ਸੋਨਾ 40 ਡਾਲਰ ਡਿੱਗ ਕੇ 3,350 ਡਾਲਰ ਦੇ ਹੇਠਾਂ ਬੰਦ ਹੋਇਆ। ਚਾਂਦੀ ਵੀ ਥੋੜ੍ਹੀ ਜਿਹੀ ਗਿਰਾਵਟ ਨਾਲ 33.5 ਡਾਲਰ ਦੇ ਨੇੜੇ ਸਥਿਰ ਰਹੀ। ਘਰੇਲੂ ਬਾਜ਼ਾਰ ਵਿੱਚ ਵੀ, ਸੋਨਾ 800 ਰੁਪਏ ਡਿੱਗ ਕੇ 95,100 ਰੁੁਪਏ ਅਤੇ ਚਾਂਦੀ 600 ਰੁਪਏ ਡਿੱਗ ਕੇ 97,500 ਰੁਪਏ ਦੇ ਹੇਠਾਂ ਬੰਦ ਹੋਈ।

ਇਕੁਇਟੀ ਬਾਜ਼ਾਰ ਵਿੱਚ, ਇੰਡੀਗੋ ਵਿੱਚ ਵੱਡੇ ਬਲਾਕ ਸੌਦੇ ਦੇ ਬਾਵਜੂਦ, ਘਰੇਲੂ ਫੰਡਾਂ (DIIs) ਦੁਆਰਾ ਮਜ਼ਬੂਤ ​​ਖਰੀਦਦਾਰੀ ਜਾਰੀ ਰਹੀ। 7 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ, DIIs ਨੇ 10,100 ਰੁਪਏ ਕਰੋੜ ਦੀ ਵੱਡੀ ਖਰੀਦਦਾਰੀ ਕੀਤੀ ਜਦੋਂ ਕਿ ਵਿਦੇਸ਼ੀ ਨਿਵੇਸ਼ਕਾਂ (FIIs) ਨੇ 5,000 ਕਰੋੜ ਰੁਪਏ ਦੀ ਵਿਕਰੀ ਕੀਤੀ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਅਤੇ ਸ਼ੰਘਾਈ ਐਸਐਸਈ ਕੰਪੋਜ਼ਿਟ ਲਾਭ ਵਿੱਚ ਸਨ ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਸੀ। 
ਮੰਗਲਵਾਰ ਨੂੰ ਅਮਰੀਕੀ ਬਾਜ਼ਾਰਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ। ਨੈਸਡੈਕ ਕੰਪੋਜ਼ਿਟ 2.47 ਪ੍ਰਤੀਸ਼ਤ, ਐਸ ਐਂਡ ਪੀ 500 2.05 ਪ੍ਰਤੀਸ਼ਤ ਅਤੇ ਡਾਓ ਜੋਨਸ ਇੰਡਸਟਰੀਅਲ ਔਸਤ 1.78 ਪ੍ਰਤੀਸ਼ਤ ਵਧਿਆ। 
ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.37 ਪ੍ਰਤੀਸ਼ਤ ਡਿੱਗ ਕੇ 64.33 ਡਾਲਰ ਪ੍ਰਤੀ ਬੈਰਲ ਹੋ ਗਿਆ। 
ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਮੰਗਲਵਾਰ ਨੂੰ ਖਰੀਦਦਾਰ ਰਹੇ ਅਤੇ 348.45 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਕੱਲ੍ਹ ਬਾਜ਼ਾਰ ਵਿੱਚ ਆਈ ਸੀ ਗਿਰਾਵਟ 

ਕੱਲ੍ਹ ਪਹਿਲਾਂ ਯਾਨੀ 27 ਮਈ ਨੂੰ, ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਆਈ ਸੀ। ਸੈਂਸੈਕਸ 624 ਅੰਕ ਡਿੱਗ ਕੇ 81,551 'ਤੇ ਬੰਦ ਹੋਇਆ। ਨਿਫਟੀ ਵੀ 174 ਅੰਕ ਡਿੱਗ ਕੇ 24,826 'ਤੇ ਬੰਦ ਹੋਇਆ।
 


author

Harinder Kaur

Content Editor

Related News