ਸ਼ੇਅਰ ਬਾਜ਼ਾਰ ''ਚ ਲਗਾਤਾਰ ਛੇਵੇਂ ਦਿਨ ਗਿਰਾਵਟ ਜਾਰੀ, ਸੈਂਸੈਕਸ 502 ਅੰਕ ਡਿੱਗਿਆ

Thursday, Oct 26, 2023 - 10:30 AM (IST)

ਸ਼ੇਅਰ ਬਾਜ਼ਾਰ ''ਚ ਲਗਾਤਾਰ ਛੇਵੇਂ ਦਿਨ ਗਿਰਾਵਟ ਜਾਰੀ, ਸੈਂਸੈਕਸ 502 ਅੰਕ ਡਿੱਗਿਆ

ਮੁੰਬਈ (ਭਾਸ਼ਾ) - ਸਥਾਨਕ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਰੁਝਾਨ ਵੀਰਵਾਰ ਨੂੰ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਵਿਚ ਵੀ ਜਾਰੀ ਰਿਹਾ। ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਗਲੋਬਲ ਬਾਜ਼ਾਰਾਂ 'ਚ ਨਕਾਰਾਤਮਕ ਰੁਝਾਨ ਕਾਰਨ ਬਾਜ਼ਾਰ ਦੀਆਂ ਧਾਰਨਾਵਾਂ ਪ੍ਰਭਾਵਿਤ ਹੋਈਆਂ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 502.5 ਅੰਕ ਡਿੱਗ ਕੇ 63,546.56 'ਤੇ ਖੁੱਲ੍ਹਿਆ।

ਇਹ ਵੀ ਪੜ੍ਹੋ :  ਇਕ ਸਾਲ 'ਚ 19 ਫੀਸਦੀ ਰਿਟਰਨ ਦੇ ਸਕਦਾ ਹੈ ਸੋਨਾ, 10 ਦਿਨਾਂ 'ਚ ਹੋਇਆ 3,200 ਰੁਪਏ ਤੋਂ ਜ਼ਿਆਦਾ ਮਹਿੰਗਾ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 159.55 ਅੰਕਾਂ ਦੀ ਗਿਰਾਵਟ ਨਾਲ 18,962.60 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਕੰਪਨੀਆਂ 'ਚ ਟੈੱਕ ਮਹਿੰਦਰਾ ਦਾ ਸ਼ੇਅਰ ਲਗਭਗ ਤਿੰਨ ਫੀਸਦੀ ਡਿੱਗਿਆ। ਜੁਲਾਈ-ਸਤੰਬਰ ਤਿਮਾਹੀ ਲਈ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 61 ਫੀਸਦੀ ਘਟਿਆ ਹੈ। ਸਿਰਫ ਐਕਸਿਸ ਬੈਂਕ ਦੇ ਸ਼ੇਅਰ ਹੀ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ। ਐਕਸਿਸ ਬੈਂਕ ਨੇ ਸਤੰਬਰ 'ਚ ਖਤਮ ਹੋਈ ਤਿਮਾਹੀ 'ਚ 5,864 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। 

ਇਹ ਵੀ ਪੜ੍ਹੋ :   IKEA ਨੂੰ ਗਾਹਕ ਕੋਲੋਂ ਇਹ ਚਾਰਜ ਵਸੂਲਣਾ ਪਿਆ ਭਾਰੀ, ਕੰਜਿਊਮਰ ਕੋਰਟ ਨੇ ਠੋਕਿਆ ਜੁਰਮਾਨਾ

ਟਾਪ ਲੂਜ਼ਰਜ਼

ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਬਜਾਜ ਫਾਈਨਾਂਸ, ਜੇਐਸਡਬਲਯੂ ਸਟੀਲ, ਟਾਟਾ ਮੋਟਰਜ਼, ਨੇਸਲੇ, ਟਾਈਟਨ 

ਗਲੋਬਲ ਬਾਜ਼ਾਰਾਂ ਦਾ ਰੁਝਾਨ

ਹੋਰ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਜਾਪਾਨ ਦਾ ਨਿੱਕੇਈ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ 'ਚ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.29 ਫੀਸਦੀ ਘੱਟ ਕੇ 89.87 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 4,236.60 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harinder Kaur

Content Editor

Related News