ਮੁਦਰਾਸਫੀਤੀ, ਉਦਯੋਗਿਕ ਉਤਪਾਦਨ ਦਾ ਅੰਕੜਾ ਆਉਣ ਤੋਂ ਪਹਿਲਾਂ ਸ਼ੇਅਰ ਬਾਜ਼ਾਰਾਂ ''ਚ ਉਤਾਰ-ਚੜ੍ਹਾਅ

07/12/2019 12:14:03 PM

ਮੁੰਬਈ—ਘਰੇਲੂ ਸ਼ੇਅਰ ਬਾਜ਼ਾਰਾਂ ਬੀ.ਐੱਸ.ਈ. ਸੈਂਸੈਕਸ ਅਤੇ ਐੱਨ.ਐੱਸ.ਈ.ਨਿਫਟੀ 'ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਮੁਦਰਾਸਫੀਤੀ ਅਤੇ ਉਦਯੋਗਿਕ ਉਤਪਾਦਨ ਦੇ ਅੰਕੜੇ ਆਉਣ ਤੋਂ ਪਹਿਲਾਂ ਇਹ ਉਤਾਰ-ਚੜ੍ਹਾਅ ਦੇਖਿਆ ਗਿਆ। ਤੀਹ ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 100 ਅੰਕ ਦੀ ਤੇਜ਼ੀ ਨਾਲ ਖੁੱਲ੍ਹਣ ਦੇ ਬਾਅਦ ਹੇਠਾਂ ਆਇਆ ਅਤੇ ਬਾਅਦ 'ਚ 6.14 ਅੰਕ ਭਾਵ 0.02 ਫੀਸਦੀ ਹੇਠਾਂ ਆ ਗਿਆ। ਸਵੇਰੇ 9.45 ਮਿੰਟ 'ਤੇ ਸੈਂਸੈਕਸ 6.14 ਅੰਕ ਦੀ ਮਾਮੂਲੀ ਗਿਰਾਵਟ ਦੇ ਨਾਲ 38,816.97 ਅੰਕ 'ਤੇ ਪਹੁੰਚ ਗਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 6.30 ਅੰਕ ਭਾਵ 0.05 ਫੀਸਦੀ ਦੀ ਗਿਰਾਵਟ ਦੇ ਨਾਲ 11,576.60 ਅੰਕ 'ਤੇ ਪਹੁੰਚ ਗਿਆ। ਸੈਂਸੈਕਸ ਵੀਰਵਾਰ ਨੂੰ 266.07 ਅੰਕ ਦੀ ਤੇਜ਼ੀ ਨਾਲ 11,582.90 ਅੰਕ 'ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਦੇ ਸ਼ੇਅਰਾਂ 'ਚ ਭਾਰਤੀ ਏਅਰਟੈੱਲ, ਟਾਟਾ ਮੋਟਰਸ, ਆਈ.ਟੀ.ਸੀ., ਐੱਲ ਐਂਡ ਟੀ, ਐੱਚ.ਡੀ.ਐੱਫ.ਸੀ. ਬੈਂਕ, ਹੀਰੋ ਮੋਟੋ ਕਾਰਪ, ਬਜਾਜ ਫਾਈਨਾਂਸ, ਪਾਵਰ ਗ੍ਰਿਡ ਅਤੇ ਐਕਸਿਸ ਬੈਂਕ 1.46 ਫੀਸਦੀ ਤੱਕ ਹੇਠਾਂ ਆਏ। ਉੱਧਰ ਦੂਜੇ ਪਾਸੇ ਸਨ ਫਾਰਮਾ, ਐੱਨ.ਟੀ.ਪੀ.ਸੀ., ਯੈੱਸ ਬੈਂਕ, ਆਰ.ਆਈ.ਐੱਲ., ਟਾਟਾ ਸਟੀਲ, ਟੈੱਕ ਮਹਿੰਦਰਾ ਅਤੇ ਐੱਚ.ਡੀ.ਐੱਫ.ਸੀ. 1.21 ਫੀਸਦੀ ਤੱਕ ਮਜ਼ਬੂਤ ਹੋਏ। ਇੰਫੋਸਿਸ ਦਾ ਵਿੱਤੀ ਨਤੀਜੇ ਆਉਣ ਤੋਂ ਪਹਿਲਾਂ ਕੰਪਨੀ ਦਾ ਸ਼ੇਅਰ ਮਾਮੂਲੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ। 


Aarti dhillon

Content Editor

Related News