ਸ਼ੇਅਰ ਬਾਜ਼ਾਰ ''ਚ ਹਰਿਆਲੀ : ਸੈਂਸੈਕਸ 650 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 23,551 ਦੇ ਪੱਧਰ ''ਤੇ

Monday, Mar 24, 2025 - 10:17 AM (IST)

ਸ਼ੇਅਰ ਬਾਜ਼ਾਰ ''ਚ ਹਰਿਆਲੀ : ਸੈਂਸੈਕਸ 650 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 23,551 ਦੇ ਪੱਧਰ ''ਤੇ

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਹਰਿਆਲੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ਲਗਭਗ 654.07 ਅੰਕ ਭਾਵ 0.85% ਚੜ੍ਹ ਕੇ 77,559.58 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 24 ਸਟਾਕ ਵਾਧੇ ਨਾਲ ਅਤੇ 6 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਲਾਰਸਨ ਐਂਡ ਟੂਬਰੋ, ਪਾਵਰ ਗਰਿੱਡ, NTPC ਲਗਭਗ 3% ਵਧੇ ਹਨ। 

PunjabKesari

ਦੂਜੇ ਪਾਸੇ ਨਿਫਟੀ 'ਚ ਕਰੀਬ 201.50 ਭਾਵ 0.86% ਦੇ ਵਾਧੇ ਨਾਲ 23,551.90 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਨਿਫਟੀ 'ਚ ਮੌਜੂਦਾ ਸਮੇਂ 2,723 ਸਟਾਕ ਵਿਚ ਕਾਰੋਬਾਰ ਹੋ ਰਿਹਾ ਹੈ। ਇਨ੍ਹਾਂ ਵਿਚੋਂ 2,094 ਸਟਾਕ ਵਾਧੇ ਨਾਲ, 566 ਸਟਾਕ ਗਿਰਾਵਟ ਨਾਲ ਅਤੇ 63 ਸਟਾਕ ਵਿਚ ਸਥਿਰ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। NSE ਦੇ ਰੀਅਲਟੀ ਸੈਕਟਰ, ਸਰਕਾਰੀ ਬੈਂਕ ਅਤੇ ਮੀਡੀਆ ਸ਼ੇਅਰ 2% ਤੱਕ ਚੜ੍ਹੇ ਹਨ। 21 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (fII) ਨੇ 7,470.36 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਜਦਕਿ ਘਰੇਲੂ ਨਿਵੇਸ਼ਕਾਂ (DIIs) ਨੇ 3,202.26 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਗਲੋਬਲ ਮਾਰਕੀਟ ਵਿੱਚ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.00024%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.13% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.14% ਦੀ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਹੈ।
21 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.076 ਫੀਸਦੀ ਵਧ ਕੇ 41,985 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ 0.52% ਅਤੇ S&P 500 ਸੂਚਕਾਂਕ 0.082% ਉੱਪਰ ਸੀ।

ਪਿਛਲੇ ਹਫਤੇ ਬਾਜ਼ਾਰ ਬਾਜ਼ਾਰ ਦਾ ਹਾਲ

ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ (21 ਮਾਰਚ) ਨੂੰ ਸੈਂਸੈਕਸ 557 ਅੰਕ ਵਧ ਕੇ 76,905 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵੀ 159 ਅੰਕ ਵਧ ਕੇ 23,350 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਇਕ ਹਫਤੇ 'ਚ ਸੈਂਸੈਕਸ 3077 ਅੰਕ ਵਧਿਆ ਹੈ।

ਸ਼ੁੱਕਰਵਾਰ ਨੂੰ ਸੈਂਸੈਕਸ ਦੇ 30 'ਚੋਂ 25 ਸ਼ੇਅਰ ਵਧੇ। NTPC ਸਭ ਤੋਂ ਵੱਧ 3.09%, ਬਜਾਜ ਫਾਈਨਾਂਸ 2.62% ਅਤੇ ਕੋਟਕ ਮਹਿੰਦਰਾ ਬੈਂਕ 2.14% ਵਧਿਆ। ਮਹਿੰਦਰਾ, ਟਾਟਾ ਸਟੀਲ, ਇੰਫੋਸਿਸ, ਟਾਈਟਨ ਅਤੇ ਬਜਾਜ ਫਿਨਸਰਵ 1% ਤੋਂ ਵੱਧ ਡਿੱਗ ਗਏ।  NSE ਸੈਕਟਰਲ ਸੂਚਕਾਂਕ ਵਿੱਚ, ਮੀਡੀਆ ਸ਼ੇਅਰਾਂ ਵਿੱਚ 2.20%, ਤੇਲ ਅਤੇ ਗੈਸ ਵਿੱਚ 1.84% ਅਤੇ ਸਰਕਾਰੀ ਬੈਂਕ ਵਿੱਚ 1.06% ਦਾ ਵਾਧਾ ਹੋਇਆ। ਨਿਫਟੀ ਮੈਟਲ 'ਚ ਕਰੀਬ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


author

Harinder Kaur

Content Editor

Related News