ਸ਼ੇਅਰ ਬਾਜ਼ਾਰ : ਸੈਂਸੈਕਸ 50 ਅੰਕਾਂ ਤੋਂ ਵੱਧ ਡਿੱਗਿਆ, ਨਿਫਟੀ 82,900 ਦੇ ਪੱਧਰ ''ਤੇ

Tuesday, Sep 17, 2024 - 09:48 AM (IST)

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 17 ਸਤੰਬਰ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਕਰੀਬ 50 ਅੰਕਾਂ ਦੀ ਗਿਰਾਵਟ ਨਾਲ 82,900 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ ਨਿਫਟੀ 25,383 ਦੇ ਪੱਧਰ 'ਤੇ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ।

ਅੱਜ ਆਟੋ, ਮੈਟਲ ਅਤੇ ਆਈਟੀ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਾਟਾ ਮੋਟਰਜ਼ ਦੇ ਸ਼ੇਅਰ ਅੱਜ 2% ਤੋਂ ਵੱਧ ਹੇਠਾਂ ਹਨ। ਇਸ ਤੋਂ ਪਹਿਲਾਂ ਕੱਲ੍ਹ ਯਾਨੀ 16 ਸਤੰਬਰ ਨੂੰ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾ ਲਿਆ ਸੀ।


Harinder Kaur

Content Editor

Related News