ਸ਼ੇਅਰ ਬਾਜ਼ਾਰ : ਸੈਂਸੈਕਸ 474 ਅੰਕ ਟੁੱਟਿਆ ਤੇ ਨਿਫਟੀ 17,000 ਤੋਂ ਹੇਠਾਂ ਖਿਸਕਿਆ

Monday, Mar 20, 2023 - 10:46 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 474 ਅੰਕ ਟੁੱਟਿਆ ਤੇ ਨਿਫਟੀ 17,000 ਤੋਂ ਹੇਠਾਂ ਖਿਸਕਿਆ

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰ ਰੁਖ ਅਤੇ ਬੈਂਕਿੰਗ, ਆਈ.ਟੀ ਅਤੇ ਆਟੋ ਸ਼ੇਅਰਾਂ ਵਿਚ ਬਿਕਵਾਲੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਇਕ-ਇਕ ਫੀਸਦੀ ਦੇ ਕਰੀਬ ਡਿੱਗ ਗਏ। ਇਸ ਦੌਰਾਨ, ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 474.96 ਅੰਕ ਭਾਵ 0.82 ਫੀਸਦੀ ਡਿੱਗ ਕੇ 57,514.94 'ਤੇ ਆ ਗਿਆ। ਇਸ ਦੇ 28 ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ।

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 139.10 ਅੰਕ ਭਾਵ 0.81 ਫੀਸਦੀ ਦੀ ਗਿਰਾਵਟ ਨਾਲ 16,960.95 'ਤੇ ਕਾਰੋਬਾਰ ਕਰ ਰਿਹਾ ਸੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਧਾਰਾ 370 ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਮਿਲਿਆ ਪਹਿਲਾ ਵਿਦੇਸ਼ੀ ਨਿਵੇਸ਼

ਅਡਾਨੀ ਐਂਟਰਪ੍ਰਾਈਜਿਜ਼, ਜੇਡਬਲਯੂਐਸ ਸਟੀਲ ਅਤੇ ਹਿੰਡਾਲਕੋ ਸਮੇਤ ਇਸ ਦੇ 45 ਸਟਾਕ ਲਾਲ ਨਿਸ਼ਾਨ 'ਤੇ ਸਨ। ਸੈਂਸੈਕਸ 'ਤੇ ਮਹਿੰਦਰਾ ਐਂਡ ਮਹਿੰਦਰਾ ਸਭ ਤੋਂ ਜ਼ਿਆਦਾ 1.86 ਫੀਸਦੀ ਡਿੱਗ ਕੇ ਸਭ ਤੋਂ ਜ਼ਿਆਦਾ ਨੁਕਸਾਨਿਆ ਗਿਆ। 

ਟਾਪ ਲੂਜ਼ਰਜ਼

ਟਾਟਾ ਸਟੀਲ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਟੈਕ ਮਹਿੰਦਰਾ, ਇੰਫੋਸਿਸ, ਟੀਸੀਐਸ,ਰਿਲਾਇੰਸ, ਐਸਬੀਆਈ, ਆਈਸੀਆਈਸੀਆਈ ਬੈਂਕ, ਐਚਡੀਐਫਸੀ, ਐਚਡੀਐਫਸੀ ਬੈਂਕ ਅਤੇ ਐਕਸਿਸ ਬੈਂਕ 

ਟਾਪ ਗੇਨਰਜ਼

ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਬੈਂਕ ਲਗਭਗ 0.24 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। 

ਇਹ ਵੀ ਪੜ੍ਹੋ : ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ :Bank of Baroda ਨੇ ਵਿਆਜ ਦਰ 'ਚ ਕੀਤਾ ਵਾਧਾ

ਵਿਸ਼ਲੇਸ਼ਕਾਂ ਨੇ ਕਿਹਾ ਕਿ ਅਮਰੀਕਾ ਵਿਚ ਬੈਂਕਿੰਗ ਖੇਤਰ ਦਾ ਸੰਕਟ ਵਿਦੇਸ਼ੀ ਪੂੰਜੀ ਦੇ ਵਧਦੇ ਪ੍ਰਵਾਹ ਤੋਂ ਇਲਾਵਾ ਭਾਵਨਾਵਾਂ 'ਤੇ ਭਾਰ ਪਾ ਰਿਹਾ ਹੈ। 

ਗਲੋਬਲ ਬਾਜ਼ਾਰਾਂ ਦਾ ਹਾਲ

ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਹਾਂਗਕਾਂਗ, ਟੋਕੀਓ, ਦੱਖਣੀ ਕੋਰੀਆ ਅਤੇ ਸਿੰਗਾਪੁਰ ਦੇ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ, ਜਦਕਿ ਚੀਨ ਦੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਰਹੇ। 

ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸ਼ੁੱਕਰਵਾਰ ਨੂੰ 1,766.53 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : Sahara Group ਦੇ ਨਿਵੇਸ਼ਕਾਂ ਲਈ ਰਾਹਤ ਭਰੀ ਖ਼ਬਰ, ਬੱਝੀ ਪੈਸਾ ਮਿਲਣ ਦੀ ਉਮੀਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News