ਸ਼ੇਅਰ ਬਾਜ਼ਾਰ : ਸੈਂਸੈਕਸ 400 ਅੰਕ ਡਿੱਗਿਆ ਤੇ ਨਿਫਟੀ 24,700 ਦੇ ਪੱਧਰ ''ਤੇ ਕਾਰੋਬਾਰ ਕਰ ਰਿਹਾ

Monday, Oct 21, 2024 - 10:04 AM (IST)

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 21 ਅਕਤੂਬਰ ਨੂੰ ਸ਼ੁਰੂਆਤੀ ਵਾਧੇ ਤੋਂ ਬਾਅਦ ਹੁਣ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਲਗਭਗ 400 ਅੰਕਾਂ ਦੀ ਗਿਰਾਵਟ ਦੇ ਨਾਲ 80,800 ਦੇ ਪੱਧਰ 'ਤੇ ਕਾਰੋਬਾਰ ਕਰ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 'ਚ ਕਰੀਬ 150 ਅੰਕਾਂ ਦੀ ਗਿਰਾਵਟ ਦੇ ਨਾਲ ਇਹ 24,700 'ਤੇ ਕਾਰੋਬਾਰ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਅੱਜ ਸੈਂਸੈਕਸ 546 ਅੰਕਾਂ ਦੇ ਵਾਧੇ ਨਾਲ 81,770 ਦੇ ਪੱਧਰ 'ਤੇ ਖੁੱਲ੍ਹਿਆ ਸੀ। ਅੱਜ ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੋਟਕ ਬੈਂਕ ਵਿੱਚ 5% ਅਤੇ ਇੰਡਸਇੰਡ ਬੈਂਕ ਵਿੱਚ 2% ਤੋਂ ਵੱਧ ਦੀ ਗਿਰਾਵਟ ਹੈ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 18 ਅਕਤੂਬਰ ਨੂੰ 5,485 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 5,214 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਏਸ਼ੀਆਈ ਬਾਜ਼ਾਰਾਂ 'ਚ ਅੱਜ ਤੇਜ਼ੀ ਰਹੀਏਸ਼ੀਆਈ ਬਾਜ਼ਾਰ 'ਚ ਜਾਪਾਨ ਦੇ ਨਿੱਕੇਈ 'ਚ 0.33 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਕੋਰੀਆ ਦਾ ਕੋਸਪੀ 0.76% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.62% ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।
18 ਅਕਤੂਬਰ ਨੂੰ ਅਮਰੀਕਾ ਦਾ ਡਾਓ ਜੋਂਸ 0.08% ਵਧ ਕੇ 43,275 'ਤੇ ਅਤੇ ਨੈਸਡੈਕ 0.63% ਵਧ ਕੇ 18,489 'ਤੇ ਬੰਦ ਹੋਇਆ। SP 500 0.40% ਵਧ ਕੇ 5,864 'ਤੇ ਪਹੁੰਚ ਗਿਆ।
ਅੱਜ ਤੋਂ 2 IPO ਖੁੱਲ੍ਹਣਗੇ

ਅੱਜ ਤੋਂ ਯਾਨੀ 21 ਅਕਤੂਬਰ, 2 IPO ਸ਼ੁਰੂਆਤੀ ਜਨਤਕ ਪੇਸ਼ਕਸ਼ਾਂ ਯਾਨੀ IPO ਖੁੱਲ੍ਹਣਗੇ। ਇਹ ਆਈਪੀਓ ਦੀਪਕ ਬਿਲਡਰਜ਼ ਐਂਡ ਇੰਜੀਨੀਅਰਜ਼ ਇੰਡੀਆ ਲਿਮਟਿਡ ਅਤੇ ਵਾਰੀ ਐਨਰਜੀਜ਼ ਲਿਮਟਿਡ ਕੰਪਨੀ ਦੇ ਹੋਣਗੇ। ਨਿਵੇਸ਼ਕ ਇਸ ਇਸ਼ੂ ਲਈ 23 ਅਕਤੂਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 28 ਅਕਤੂਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।


Harinder Kaur

Content Editor

Related News