ਸ਼ੇਅਰ ਬਾਜ਼ਾਰ : ਸੈਂਸੈਕਸ 100 ਤੋਂ ਵੱਧ ਅੰਕ ਡਿੱਗਿਆ, ਨਿਫਟੀ 24,950 ਦੇ ਪੱਧਰ ''ਤੇ

Friday, Oct 11, 2024 - 10:04 AM (IST)

ਮੁੰਬਈ - ਅੱਜ ਯਾਨੀ 11 ਅਕਤੂਬਰ ਨੂੰ ਸੈਂਸੈਕਸ 150 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 81,440 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ 40 ਅੰਕਾਂ ਦੀ ਗਿਰਾਵਟ ਦੇ ਨਾਲ ਇਹ 24,950 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 16 ਵੱਧ ਰਹੇ ਹਨ ਅਤੇ 14 ਘਟ ਰਹੇ ਹਨ। ਨਿਫਟੀ ਦੇ 50 ਸਟਾਕਾਂ ਵਿੱਚੋਂ 28 ਵੱਧ ਰਹੇ ਹਨ ਅਤੇ 22 ਵਿੱਚ ਗਿਰਾਵਟ ਹੈ। NSE ਦੇ IT ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।

ਘਰੇਲੂ ਨਿਵੇਸ਼ਕਾਂ ਨੇ 3,878.33 ਕਰੋੜ ਰੁਪਏ ਦੇ ਸ਼ੇਅਰ ਖਰੀਦੇ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.59 ਫੀਸਦੀ ਚੜ੍ਹਿਆ ਹੈ। ਕੋਰੀਆ ਦਾ ਕੋਸਪੀ 0.39% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 1.31% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

10 ਅਕਤੂਬਰ ਨੂੰ ਅਮਰੀਕੀ ਡਾਓ ਜੋਂਸ 0.14% ਡਿੱਗ ਕੇ 42,454 'ਤੇ ਅਤੇ ਨੈਸਡੈਕ 0.052% ਡਿੱਗ ਕੇ 18,282 'ਤੇ ਆ ਗਿਆ। S&P 500 ਵੀ 0.21% ਡਿੱਗ ਕੇ 5,780 'ਤੇ ਆ ਗਿਆ।

NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 10 ਅਕਤੂਬਰ ਨੂੰ 4,926.61 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  3,878.33 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਹੁੰਡਈ ਮੋਟਰ ਦਾ ਆਈਪੀਓ 15 ਅਕਤੂਬਰ ਨੂੰ ਖੁੱਲ੍ਹੇਗਾ

ਸ਼ੁਰੂਆਤੀ ਜਨਤਕ ਪੇਸ਼ਕਸ਼ ਯਾਨੀ Hyundai Motor India Limited ਦਾ IPO 15 ਅਕਤੂਬਰ ਨੂੰ ਖੁੱਲ੍ਹੇਗਾ। ਨਿਵੇਸ਼ਕ ਇਸ ਇਸ਼ੂ ਲਈ 17 ਅਕਤੂਬਰ ਤੱਕ ਬੋਲੀ ਲਗਾ ਸਕਦੇ ਹਨ। ਕੰਪਨੀ ਦੇ ਸ਼ੇਅਰ 22 ਅਕਤੂਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 10 ਅਕਤੂਬਰ ਨੂੰ ਸੈਂਸੈਕਸ 144 ਅੰਕਾਂ ਦੇ ਵਾਧੇ ਨਾਲ 81,611 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 16 ਅੰਕ ਵਧ ਕੇ 24,998 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 16 'ਚ ਤੇਜ਼ੀ ਅਤੇ 13 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸਟਾਕਾਂ 'ਚੋਂ 27 'ਚ ਗਿਰਾਵਟ ਅਤੇ 23 'ਚ ਤੇਜ਼ੀ ਰਹੀ। ਐਨਐਸਈ ਦੇ ਫਾਰਮਾ ਸੈਕਟਰ ਵਿੱਚ 2.01% ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ।


 


Harinder Kaur

Content Editor

Related News