ਸ਼ੇਅਰ ਬਾਜ਼ਾਰ : 485 ਅੰਕ ਟੁੱਟਿਆ ਸੈਂਸੈਕਸ, ਨਿਫਟੀ 15800 ਦੇ ਪੱਧਰ ਤੋਂ ਹੇਠਾਂ ਫਸਲਿਆ
Thursday, Jul 08, 2021 - 04:06 PM (IST)
ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਦਿਨ ਭਰ ਦੇ ਉਤਰਾਅ-ਚੜ੍ਹਾਅ ਵਾਲੇ ਕਾਰੋਬਾਰੀ ਦਿਨ ਤੋਂ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 485.82 ਅੰਕ ਭਾਵ 0.92 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 52,568.94 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 151.75 ਅੰਕ ਜਾਂ 0.96% ਦੀ ਗਿਰਾਵਟ ਦੇ ਨਾਲ 15,727.90 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 440.37 ਅੰਕ ਭਾਵ 0.83% ਦੀ ਗਿਰਾਵਟ ਨਾਲ ਬੰਦ ਹੋਇਆ ਸੀ।
ਟਾਪ ਗੇਨਰਜ਼
ਐਸ.ਬੀ.ਆਈ. ਲਾਈਫ, ਟੇਕ ਮਹਿੰਦਰਾ, ਆਈਸ਼ਰ ਮੋਟਰਜ਼, ਬਜਾਜ ਆਟੋ, ਐਚ.ਸੀ.ਐਲ. ਟੈਕ
ਟਾਪ ਲੂਜ਼ਰਜ਼
ਜੇ.ਐਸ.ਡਬਲਯੂ. ਸਟੀਲ, ਹਿੰਡਾਲਕੋ, ਟਾਟਾ ਸਟੀਲ, ਓ.ਐਨ.ਜੀ.ਸੀ. , ਟਾਟਾ ਮੋਟਰਜ਼