Stock Market boom: ਨਿਵੇਸ਼ਕਾਂ ਨੇ ਕਮਾਇਆ 6.5 ਲੱਖ ਕਰੋੜ ਦਾ ਮੁਨਾਫਾ , ਇਹ ਸ਼ੇਅਰ ਬਣੇ ਰਾਕਟ

Friday, Sep 20, 2024 - 05:22 PM (IST)

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ (20 ਸਤੰਬਰ, 2024) ਨੂੰ ਇੱਕ ਨਵਾਂ ਇਤਿਹਾਸ ਰਚਿਆ ਗਿਆ। ਸੈਂਸੈਕਸ ਅਤੇ ਨਿਫਟੀ ਨੇ ਆਪਣੇ ਨਵੇਂ ਸਿਖਰ ਨੂੰ ਛੂਹਿਆ। ਬਾਜ਼ਾਰ ਦੀ ਇਸ ਉਛਾਲ ਕਾਰਨ ਨਿਵੇਸ਼ਕਾਂ ਨੂੰ 6.5 ਲੱਖ ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਬਾਜ਼ਾਰ ਬੰਦ ਹੋਣ ਤੋਂ ਕੁਝ ਸਮਾਂ ਪਹਿਲਾਂ ਸੈਂਸੈਕਸ 1500 ਅੰਕ ਚੜ੍ਹ ਕੇ 84,694.46 'ਤੇ ਸੀ। ਨਿਫਟੀ ਦੀ ਗੱਲ ਕਰੀਏ ਤਾਂ ਅੱਜ ਇਸ 'ਚ 400 ਤੋਂ ਜ਼ਿਆਦਾ ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ, ਜਿਸ ਨੇ ਅੱਜ ਆਪਣਾ ਆਲ ਟਾਈਮ ਰਿਕਾਰਡ ਤੋੜ ਕੇ 25,849.25 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ :     ਭਾਰਤ ਦਾ ਡਾਇਮੰਡ ਸੈਕਟਰ ਸੰਕਟ ’ਚ, ਕਾਰਖਾਨੇ ਹੋ ਰਹੇ ਬੰਦ, ਦਰਾਮਦ ਅਤੇ ਬਰਾਮਦ ’ਚ ਭਾਰੀ ਗਿਰਾਵਟ

ਬਾਜ਼ਾਰ ਬੰਦ ਹੋਣ 'ਤੇ ਸੈਂਸੈਕਸ 1359.51 ਅੰਕ ਵਧ ਕੇ 84,544.31 'ਤੇ ਅਤੇ ਨਿਫਟੀ 375 ਅੰਕ ਵਧ ਕੇ 25,790.95 'ਤੇ ਬੰਦ ਹੋਇਆ।

ਬੀਐਸਈ ਸੈਂਸੈਕਸ ਦੇ ਚੋਟੀ ਦੇ 30 ਸ਼ੇਅਰਾਂ ਵਿੱਚੋਂ 28 ਸ਼ੇਅਰਾਂ ਵਿੱਚ ਵਾਧਾ ਦੇਖਿਆ ਗਿਆ ਜਦੋਂ ਕਿ ਦੋ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਸਟਾਕ ਮਾਰਕੀਟ ਦੇ ਅੱਜ ਹਾਟ ਸਟਾਕ ਮਹਿੰਦਰਾ ਐਂਡ ਮਹਿੰਦਰਾ, ਆਈਸੀਆਈਸੀਆਈ ਬੈਂਕ ਅਤੇ ਜੇਐਸਡਬਲਯੂ ਸਟੀਲ ਸਨ। ਇਨ੍ਹਾਂ ਸ਼ੇਅਰਾਂ 'ਚ 6 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ। ਅੱਜ ਸੈਂਸੈਕਸ 1.63%, ਨਿਫਟੀ 1.48%, ਬੀਐਸਈ ਮਿਡਕੈਪ 1.16% ਅਤੇ ਸਮਾਲ ਕੈਪ 1.37% ਚੜ੍ਹਿਆ ਸੀ ਯਾਨੀ ਮਿਡ ਅਤੇ ਸਮਾਲ ਕੈਪ ਵਿੱਚ ਕੱਲ੍ਹ ਆਈ ਗਿਰਾਵਟ ਦੀ ਵਧੀਆ ਰਿਕਵਰੀ ਹੋਈ।

ਇਹ ਵੀ ਪੜ੍ਹੋ :     ਇਨ੍ਹਾਂ ਸ਼ੁੱਭ ਮਹੂਰਤ 'ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ

ਇਹਨਾਂ 10 ਸਟਾਕਾਂ ਵਿੱਚ ਸਭ ਤੋਂ ਵੱਧ ਵਾਧਾ 

ਲਾਰਜਕੈਪ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 5.48 ਫੀਸਦੀ ਵਧੇ। ਜ਼ੋਮੈਟੋ ਦੇ ਸ਼ੇਅਰ 4.18 ਫੀਸਦੀ ਤੱਕ ਵਧੇ। IRFC ਦੇ ਸ਼ੇਅਰਾਂ 'ਚ 3.98 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਮੈਕਸ ਹੈਲਥਕੇਅਰ (8.44 ਫੀਸਦੀ), ਟਿਊਬ ਇਨਵੈਸਟਮੈਂਟਸ (7.85 ਫੀਸਦੀ), ਮਜ਼ਾਗਨ ਡੌਕ ਸ਼ਿਪਯਾਰਡ ਦੇ ਸ਼ੇਅਰ (7.75 ਫੀਸਦੀ) ਅਤੇ ਬੀਐਸਈ (7.38 ਫੀਸਦੀ) ਚੜ੍ਹਿਆ। ਮਿਡਕੈਪ ਸ਼ੇਅਰਾਂ ਦੀ ਗੱਲਕਰੀਏ ਤਾਂ ਸਭ ਤੋਂ ਵਧ RITES ਸਭ ਤੋਂ ਵੱਧ 10 ਪ੍ਰਤੀਸ਼ਤ, ਕੋਚੀਨ ਸ਼ਿਪਯਾਰਡ 10 ਪ੍ਰਤੀਸ਼ਤ, ਹੁਡਕੋ 9 ਪ੍ਰਤੀਸ਼ਤ ਵਧਿਆ।

ਇਹ ਵੀ ਪੜ੍ਹੋ :    ਰਸੋਈ ਦਾ ਰਾਜਾ Tupperware ਹੋਇਆ ਦੀਵਾਲੀਆ

ਨਿਵੇਸ਼ਕਾਂ ਨੇ 6.5 ਲੱਖ ਕਰੋੜ ਰੁਪਏ ਕਮਾਏ

BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਅੱਜ 20 ਸਤੰਬਰ ਨੂੰ ਵਧ ਕੇ 471.97 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਇਸ ਦੇ ਪਿਛਲੇ ਕਾਰੋਬਾਰੀ ਦਿਨ ਭਾਵ ਵੀਰਵਾਰ, ਸਤੰਬਰ 19 ਨੂੰ 465.47 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਬੀਐਸਈ ਵਿੱਚ ਸੂਚੀਬੱਧ ਕੰਪਨੀਆਂ ਦੇ ਮਾਰਕੀਟ ਕੈਪ ਵਿੱਚ ਅੱਜ ਲਗਭਗ 6.5 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ ਜਾਂ ਦੂਜੇ ਸ਼ਬਦਾਂ ਵਿੱਚ, ਨਿਵੇਸ਼ਕਾਂ ਦੀ ਦੌਲਤ ਵਿੱਚ ਲਗਭਗ 6.5 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਬਜ਼ਾਰ ਵਿੱਚ ਉਛਾਲ ਦੇ 5 ਕਾਰਨ

ਗਲੋਬਲ ਮਾਰਕੀਟ ਵਿੱਚ ਉਛਾਲ
ਬੈਂਕਿੰਗ ਸ਼ੇਅਰਾਂ ਵਿੱਚ ਜ਼ਬਰਦਸਤ ਖਰੀਦਦਾਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
FII ਦੁਆਰਾ ਸੰਭਾਵਿਤ ਖਰੀਦਦਾਰੀ
ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ

ਇਹ ਵੀ ਪੜ੍ਹੋ :     ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News