ਅਜੇ ਵੀ ਜਾਂਚੇ ਜਾ ਰਹੇ ਹਨ ਵਾਪਸ ਆਏ ਨੋਟ: RBI

Monday, Oct 30, 2017 - 12:44 AM (IST)

ਅਜੇ ਵੀ ਜਾਂਚੇ ਜਾ ਰਹੇ ਹਨ ਵਾਪਸ ਆਏ ਨੋਟ: RBI

ਨਵੀਂ ਦਿੱਲੀ (ਭਾਸ਼ਾ)-ਨੋਟਬੰਦੀ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਇਸ 'ਤੇ ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਵਿਚ ਸਿਆਸੀ ਤਣਾਅ ਵੀ ਸ਼ੁਰੂ ਹੋ ਗਿਆ ਹੈ। ਇਕ ਪਾਸੇ ਕਾਂਗਰਸ ਨੋਟਬੰਦੀ ਦੀ ਬਰਸੀ ਮਨਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਉਥੇ ਬੀ. ਜੇ. ਪੀ. ਨੇ ਜਸ਼ਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਦੌਰਾਨ ਆਰ. ਬੀ. ਆਈ. ਨੇ ਕਿਹਾ ਕਿ ਉਹ ਬੈਂਕਾਂ ਵਿਚ ਵਾਪਸ ਆਏ 500 ਅਤੇ 1000 ਰੁਪਏ ਦੇ ਨੋਟਾਂ ਦੀ ਜਾਂਚ ਕਰ ਰਿਹਾ ਹੈ। ਹੁਣ ਵੀ ਪੂਰੀ ਚੌਕਸੀ ਨਾਲ ਨੋਟਾਂ ਦੀ ਕਰੰਸੀ ਵੈਰੀਫਿਕੇਸ਼ਨ ਸਿਸਟਮ ਰਾਹੀਂ ਜਾਂਚ ਕੀਤੀ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਅਚਾਨਕ 500 ਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇਕ ਆਰ. ਟੀ. ਆਈ. 'ਤੇ ਆਪਣੇ ਜਵਾਬ ਵਿਚ ਕੇਂਦਰੀ ਬੈਂਕ ਨੇ ਕਿਹਾ ਕਿ 30 ਸਤੰਬਰ ਤੱਕ 500 ਰੁਪਏ ਦੇ 1,134 ਕਰੋੜ ਨੋਟਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ, ਜਦੋਂ ਕਿ ਰੱਦ ਹੋਏ 1000 ਰੁਪਏ ਦੇ 524.90 ਕਰੋੜ ਨੋਟ ਜਾਂਚੇ ਜਾ ਚੁੱਕੇ ਹਨ। ਇਨ੍ਹਾਂ ਦੀ ਫੇਸ ਵੈਲਿਊ ਕ੍ਰਮਵਾਰ 5.67 ਲੱਖ ਕਰੋੜ ਰੁਪਏ ਅਤੇ 5.24 ਲੱਖ ਕਰੋੜ ਰੁਪਏ ਹੈ। ਆਰ. ਬੀ. ਆਈ. ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੋਸੈਸਡ ਨੋਟਾਂ ਦੀ ਕੁਲ ਵੈਲਿਊ ਕਰੀਬ 10.91 ਲੱਖ ਕਰੋੜ ਰੁਪਏ ਹੈ। ਆਰ. ਟੀ. ਆਈ. ਜ਼ਰੀਏ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ ਆਰ. ਬੀ. ਆਈ. ਨੇ ਕਿਹਾ ਕਿ ਸਾਰੇ ਉਪਲੱਬਧ ਕਾਊਂਟਿੰਗ ਮਸ਼ੀਨਾਂ 'ਤੇ ਡਬਲ ਸ਼ਿਫਟ ਵਿਚ ਸਪੈਸੀਫਾਈਡ ਨੋਟ ਜਾਂਚੇ ਜਾ ਰਹੇ ਹਨ।


Related News