ਸਟੀਲ ਸਟ੍ਰਿਪਸ ਵ੍ਹੀਲਜ਼ ਨੂੰ 11.25 ਕਰੋੜ ਰੁਪਏ ਦਾ ਮਿਲਿਆ ਆਰਡਰ

Monday, Jul 20, 2020 - 02:03 PM (IST)

ਸਟੀਲ ਸਟ੍ਰਿਪਸ ਵ੍ਹੀਲਜ਼ ਨੂੰ 11.25 ਕਰੋੜ ਰੁਪਏ ਦਾ ਮਿਲਿਆ ਆਰਡਰ

ਨਵੀਂ ਦਿੱਲੀ- ਆਟੋ ਪੁਰਜ਼ੇ ਬਣਾਉਣ ਵਾਲੀ ਕੰਪਨੀ ਸਟੀਲ ਸਟ੍ਰਿਪਸ ਵ੍ਹੀਲਜ਼ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਅਮਰੀਕਾ ਦੇ ਕੈਰਾਵੈਨ ਟਰੇਲਰ ਬਾਜ਼ਾਰ ਤੋਂ 1.45 ਲੱਖ ਤੋਂ ਵੱਧ ਪਹੀਏ ਲਈ 15 ਲੱਖ ਡਾਲਰ ਭਾਵ ਤਕਰੀਬਨ 11.25 ਕਰੋੜ ਰੁਪਏ ਦੇ ਆਰਡਰ ਮਿਲਿਆ ਹੈ। 

ਇਸ ਠੇਕੇ ਨਾਲ ਕੰਪਨੀ ਨੂੰ ਇਸ ਮਹੀਨੇ 21 ਕਰੋੜ ਰੁਪਏ ਤੋਂ ਵਧੇਰੇ ਦੇ ਆਰਡਰ ਮਿਲ ਚੁੱਕੇ ਹਨ। ਸਟੀਲ ਸਟ੍ਰਿਪਸ ਵ੍ਹੀਲਜ਼ ਲਿਮਿਟਡ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਦੱਸਿਆ ਕਿ ਇਹ ਆਰਡਰ ਉਸ ਦੇ ਚੇਨੱਈ ਪਲਾਂਟ ਤੋਂ ਸਤੰਬਰ ਵਿਚ ਪੂਰਾ ਕੀਤਾ ਜਾਣਾ ਹੈ।
 


author

Sanjeev

Content Editor

Related News