ਸ਼੍ਰੀਲੰਕਾ ਫਰਵਰੀ 2025 ਤੱਕ ਵਾਹਨ ਦਰਾਮਦ ਤੋਂ ਰੋਕ ਹਟਾ ਲਵੇਗਾ
Sunday, Sep 15, 2024 - 01:08 PM (IST)

ਕੋਲੰਬੋ, (ਭਾਸ਼ਾ) - ਸ਼੍ਰੀਲੰਕਾ ਅਗਲੇ ਸਾਲ ਫਰਵਰੀ ਤੱਕ ਪੜਾਅਬੱਧ ਤਰੀਕੇ ਨਾਲ ਸਾਰੇ ਵਾਹਨਾਂ ਦੀ ਦਰਾਮਦ ਤੋਂ ਰੋਕ ਹਟਾ ਲਵੇਗਾ। ਇਕ ਆਧਿਕਾਰਿਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਸ਼੍ਰੀਲੰਕਾ ਨੇ ‘ਅਰਥਵਿਵਸਥਾ ’ਚ ਆਮ ਵਰਗੀ ਸਥਿਤੀ ਬਹਾਲ ਕਰਨ’ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਹ ਫੈਸਲਾ ਲਿਆ ਹੈ।
ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਦਫ਼ਤਰ ਵੱਲੋਂ ਜਾਰੀ ਇਕ ਆਧਿਕਾਰਿਤ ਬਿਆਨ ’ਚ ਕਿਹਾ ਗਿਆ ਕਿ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੇ ਵਿਸਥਾਰਿਤ ਫੰਡ ਸਹੂਲਤ (ਈ. ਐੱਫ. ਐੱਫ.) ਪ੍ਰੋਗਰਾਮ ਨਾਲ ਜੁਡ਼ੀ ਵਿਆਪਕ ਆਰਥਕ ਸੁਧਾਰ ਰਣਨੀਤੀ ਦੇ ਤਹਿਤ 1 ਅਕਤੂਬਰ ਤੋਂ 3 ਪੜਾਵਾਂ ’ਚ ਰੋਕ ਹਟਾਈ ਜਾਵੇਗੀ। ਰਾਸ਼ਟਰਪਤੀ ਦੇ ਮੀਡੀਆ ਡਵੀਜ਼ਨ ਨੇ ਕਿਹਾ ਕਿ ਮੋਟਰ ਵਾਹਨ ਦਰਾਮਦ ਦੀ ਆਗਿਆ ਦੇਣ ਲਈ ਮੰਤਰੀਮੰਡਲ ਦੀ ਮਨਜ਼ੂਰੀ 4 ਸਾਲਾਂ ਦੀਆਂ ‘ਸਖ਼ਤ ਦਰਾਮਦ ਪਾਬੰਦੀਆਂ’ ਤੋਂ ਬਾਅਦ ਆਈ ਹੈ।