ਸ਼੍ਰੀਲੰਕਾ ਨੂੰ ਜੁਲਾਈ ’ਚ ਈਂਧਨ ਦੀਆਂ ਦੋ ਖੇਪ ਮਿਲਣਗੀਆਂ : ਲੰਕਾ IOC

07/03/2022 1:29:07 AM

ਕੋਲੰਬੋ (ਭਾਸ਼ਾ)–ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਲੰਕਾ ਆਈ. ਓ. ਸੀ. ਦੇ ਚੇਅਰਮੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼੍ਰੀਲੰਕਾ ਨੂੰ ਇਸ ਮਹੀਨੇ ਈਂਧਨ ਦੀਆਂ ਦੋ ਖੇਪ ਮਿਲਣਗੀਆਂ ਅਤੇ ਇਕ ਹੋਰ ਖੇਪ ਅਗਸਤ ’ਚ ਪਹੁੰਚੇਗੀ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਅਤੇ ਉੱਥੇ ਈਂਧਨ ਸਮੇਤ ਜ਼ਰੂਰੀ ਵਸਤਾਂ ਦੀ ਭਾਰੀ ਕਮੀ ਹੈ। ਸ਼੍ਰੀਲੰਕਾ ਸਰਕਾਰ ਨੇ ਕਿਹਾ ਕਿ ਅੱਜ ਸ਼ਨੀਵਾਰ ਅੱਧੀ ਰਾਤ ਤੋਂ 10 ਜੁਲਾਈ ਤੱਕ ਸਿਰਫ ਜ਼ਰੂਰੀ ਸੇਵਾਵਾਂ ਸੰਚਾਲਿਤ ਹੋਣਗੀਆਂ ਅਤੇ ਹੋਰ ਸਾਰੇ ਕੰਮਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਐਲਨ ਮਸਕ ਨੇ ਪੋਪ ਫ੍ਰਾਂਸਿਸ ਨਾਲ ਕੀਤੀ ਮੁਲਾਕਾਤ

ਈਂਧਨ ਦੀ ਲੋੜੀਂਦੀ ਸਪਲਾਈ ਨਾ ਹੋਣ ਕਾਰਨ ਇਹ ਫੈਸਲਾ ਕੀਤਾ ਗਿਆ। ਸਮਾਚਾਰ ਪੋਰਟਲ ਇਕੋਨੋਮੀ ਨੈਕਸਟ ਨੇ ਲੰਕਾ ਆਈ. ਓ. ਸੀ. ਦੇ ਚੇਅਰਮੈਨ ਮਨੋਜ ਗੁਪਤਾ ਦੇ ਹਵਾਲੇ ਤੋਂ ਕਿਹਾ ਕਿ ਈਂਧਨ (ਪੈਟਰੋਲ ਅਤੇ ਡੀਜ਼ਲ) ਦੀਆਂ ਦੋ ਖੇਪ 13-14 ਜੁਲਾਈ ਨੂੰ ਅਤੇ 28 ਤੋਂ 30 ਜੁਲਾਈ ਦਰਮਿਆਨ ਆਉਣ ਦੀ ਉਮੀਦ ਹੈ। ਹਰੇਕ ਜਹਾਜ਼ ’ਚ 30,000 ਮੀਟ੍ਰਿਕ ਟਨ ਈਂਧਨ ਹੋਵੇਗਾ। ਗੁਪਤਾ ਨੇ ਕਿਹਾ ਕਿ ਇਕ ਹੋਰ ਖੇਪ 19 ਅਗਸਤ ਨੂੰ ਆਉਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਖੇਪ ਸਿੰਗਾਪੁਰ ਅਤੇ ਯੂ. ਏ. ਈ. ਤੋਂ ਆਉਣਗੀਆਂ।

ਇਹ ਵੀ ਪੜ੍ਹੋ : ਹਾਂਗਕਾਂਗ ਨੇੜੇ ਸਮੁੰਦਰੀ ਤੂਫ਼ਾਨ ਦੀ ਲਪੇਟ 'ਚ ਆਉਣ ਨਾਲ ਡੁੱਬਿਆ ਜਹਾਜ਼, ਦੋ ਦਰਜਨ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News