ਬਾਜ਼ਾਰ ''ਚ ਸਪਾਟ ਕਲੋਜ਼ਿੰਗ : ਸੈਂਸੈਕਸ 32 ਅੰਕ ਟੁੱਟਿਆ ਤੇ ਨਿਫਟੀ 23,031 ਦੇ ਪੱਧਰ ''ਤੇ ਬੰਦ

Thursday, Feb 13, 2025 - 03:48 PM (IST)

ਬਾਜ਼ਾਰ ''ਚ ਸਪਾਟ ਕਲੋਜ਼ਿੰਗ : ਸੈਂਸੈਕਸ 32 ਅੰਕ ਟੁੱਟਿਆ ਤੇ ਨਿਫਟੀ 23,031 ਦੇ ਪੱਧਰ ''ਤੇ ਬੰਦ

ਮੁੰਬਈ - ਸ਼ੇਅਰ ਬਾਜ਼ਾਰ ਦੀ ਕਮਜ਼ੋਰ ਧਾਰਨਾ ਅਤੇ ਰੁਝਾਨ ਜਾਰੀ ਰਿਹਾ। ਅੱਜ ਸ਼ੁਰੂਆਤੀ ਕਾਰੋਬਾਰ 'ਚ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਨਿਫਟੀ ਨੇ ਇੰਟਰਾਡੇ 'ਚ 23200 ਨੂੰ ਪਾਰ ਕਰ ਲਿਆ ਸੀ, ਹਾਲਾਂਕਿ ਅੰਤ 'ਚ ਇਹ 14 ਅੰਕ ਡਿੱਗ ਕੇ 23031 'ਤੇ ਬੰਦ ਹੋਇਆ। ਮਿਡਕੈਪ ਇੰਡੈਕਸ ਹਰੇ ਅਤੇ ਸਮਾਲਕੈਪ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਸੈਕਟਰਲ ਸੂਚਕਾਂਕ ਦੀ ਗੱਲ ਕਰੀਏ ਤਾਂ ਆਈਟੀ, ਆਟੋ ਅਤੇ ਬੈਂਕਿੰਗ ਸੂਚਕਾਂਕ 'ਤੇ ਦਬਾਅ ਰਿਹਾ ਅਤੇ 1% ਤੱਕ ਦੀ ਗਿਰਾਵਟ ਦੇਖੀ ਗਈ, ਦੂਜੇ ਪਾਸੇ ਹੈਲਥਕੇਅਰ ਅਤੇ ਫਾਰਮਾ ਸੂਚਕਾਂਕ 'ਚ 1.25 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ। ਟਾਟਾ ਸਟੀਲ, ਸਨ ਫਾਰਮਾ ਅਤੇ ਬਜਾਜ ਫਿਨਸਰਵ ਨਿਫਟੀ ਦੇ ਸਭ ਤੋਂ ਵੱਧ ਲਾਭਕਾਰੀ ਸਨ, ਜਦੋਂ ਕਿ ਅਡਾਨੀ ਸਮੂਹ ਦੇ ਸ਼ੇਅਰ ਅੰਦਾਨੀ ਐਂਟਰਪ੍ਰਾਈਜ਼ਿਜ਼ ਅਤੇ ਅਡਾਨੀ ਪੋਰਟਸ ਸਭ ਤੋਂ ਵੱਧ ਘਾਟੇ ਵਾਲੇ ਸਨ।

ਅੱਜ ਯਾਨੀ 13 ਫਰਵਰੀ ਨੂੰ ਸੈਂਸੈਕਸ 32.11 ਭਾਵ 0.04 ਫ਼ੀਸਦੀ ਦੀ ਗਿਰਾਵਟ ਨਾਲ 76,138 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 15 ਵਿੱਚ ਗਿਰਾਵਟ ਅਤੇ 15 ਵਿੱਚ ਵਾਧਾ ਦੇਖਣ ਨੂੰ ਮਿਲਿਆ। 

PunjabKesari

ਦੂਜੇ ਪਾਸੇ ਨਿਫਟੀ ਵੀ 13.85 ਅੰਕ ਭਾਵ 0.06 ਫ਼ੀਸਦੀ ਡਿੱਗ ਕੇ 23,031 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 27 ਵਿੱਚ ਗਿਰਾਵਟ ਅਤੇ 23 ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਐਨਐਸਈ ਸੈਕਟਰਲ ਇੰਡੈਕਸ ਦੇ ਆਈਟੀ ਸੈਕਟਰ ਵਿੱਚ 1.00% ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।

PunjabKesari

ਏਸ਼ੀਆਈ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਕੋਰੀਆ ਦਾ ਕੋਸਪੀ 0.89 ਫੀਸਦੀ ਚੜ੍ਹਿਆ ਹੈ। ਹਾਂਗਕਾਂਗ ਦਾ ਹੈਂਗ ਸੇਂਗ 1.56% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.12% ਹੇਠਾਂ ਹੈ।
12 ਫਰਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 4,969.30 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 5,929.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
12 ਫਰਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.50 ਫੀਸਦੀ ਦੀ ਗਿਰਾਵਟ ਨਾਲ 44,368 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.27% ਡਿੱਗ ਕੇ 6,051 'ਤੇ ਆ ਗਿਆ। ਨੈਸਡੈਕ 0.031% ਵਧਿਆ ਹੈ।

ਇਸ ਤੋਂ ਪਹਿਲਾਂ ਕੱਲ੍ਹ ਭਾਵ 12 ਫਰਵਰੀ ਨੂੰ ਸੈਂਸੈਕਸ ਦਿਨ ਦੇ ਹੇਠਲੇ ਪੱਧਰ 75,388 ਤੋਂ 783 ਅੰਕਾਂ ਦੀ ਉਛਾਲ ਨਾਲ ਬੰਦ ਹੋਇਆ ਸੀ। ਇਹ 122 ਅੰਕਾਂ ਦੀ ਗਿਰਾਵਟ ਨਾਲ 76,171 ਦੇ ਪੱਧਰ 'ਤੇ ਬੰਦ ਹੋਇਆ।

ਨਿਫਟੀ 'ਚ ਵੀ 22,798 ਦੇ ਹੇਠਲੇ ਪੱਧਰ ਤੋਂ 247 ਅੰਕਾਂ ਦੀ ਰਿਕਵਰੀ ਦੇਖਣ ਨੂੰ ਮਿਲੀ, ਜੋ 26 ਅੰਕ ਡਿੱਗ ਕੇ 23,045 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 16 'ਚ ਤੇਜ਼ੀ ਅਤੇ 14 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 28 'ਚ ਤੇਜ਼ੀ ਅਤੇ 22 'ਚ ਗਿਰਾਵਟ ਦਰਜ ਕੀਤੀ ਗਈ। NSE ਸੈਕਟਰਲ ਇੰਡੈਕਸ ਦੇ ਰੀਅਲਟੀ ਸੈਕਟਰ ਵਿੱਚ 2.74% ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।
 


author

Harinder Kaur

Content Editor

Related News