ਹਵਾਬਾਜ਼ੀ ਖੇਤਰ 'ਚ ਮਚਿਆ ਹੜਕੰਪ : Spirit Airlines ਨੇ ਰੱਦ ਕੀਤੀਆਂ ਸਾਰੀਆਂ ਉਡਾਣਾਂ, ਰਿਫੰਡ ਨੂੰ ਲੈ ਕੇ ਕੀਤਾ ਐਲਾਨ
Saturday, May 02, 2026 - 03:53 PM (IST)
ਬਿਜ਼ਨੈੱਸ ਡੈਸਕ : ਮੱਧ ਪੂਰਬ (Middle East) ਵਿੱਚ ਵਧ ਰਹੇ ਤਣਾਅ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਜਿਸਦਾ ਸਿੱਧਾ ਅਸਰ ਹਵਾਬਾਜ਼ੀ ਖੇਤਰ 'ਤੇ ਪੈ ਰਿਹਾ ਹੈ। ਇਸ ਸੰਕਟ ਦੇ ਚਲਦਿਆਂ ਅਮਰੀਕਾ ਦੀ ਮਸ਼ਹੂਰ ਲੋਅ-ਕਾਸਟ ਏਅਰਲਾਈਨ ਸਪਿਰਿਟ ਏਅਰਲਾਈਨਜ਼ (Spirit Airlines) ਨੇ ਆਪਣੀਆਂ ਸਾਰੀਆਂ ਉਡਾਣਾਂ ਨੂੰ ਫਿਲਹਾਲ ਰੱਦ ਕਰਨ ਦਾ ਅਚਾਨਕ ਫੈਸਲਾ ਲਿਆ ਹੈ, ਜਿਸ ਕਾਰਨ ਯਾਤਰੀਆਂ ਵਿੱਚ ਹੜਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ : Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ
ਕੀਮਤਾਂ ਵਿੱਚ ਵਾਧਾ ਬਣਿਆ ਮੁੱਖ ਕਾਰਨ
ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਬਾਲਣ (fuel) ਇੰਨਾ ਮਹਿੰਗਾ ਹੋ ਗਿਆ ਹੈ ਕਿ ਏਅਰਲਾਈਨਾਂ ਦੀ ਸੰਚਾਲਨ ਲਾਗਤ (operating cost) ਬਹੁਤ ਵੱਧ ਗਈ ਹੈ। ਇਕ ਰਿਪੋਰਟ ਅਨੁਸਾਰ, ਕੰਪਨੀ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਸਸਤੀਆਂ ਦਰਾਂ 'ਤੇ ਉਡਾਣਾਂ ਚਲਾਉਣਾ ਹੁਣ ਆਰਥਿਕ ਤੌਰ 'ਤੇ ਸੰਭਵ ਨਹੀਂ ਰਿਹਾ। ਏਅਰਲਾਈਨ ਦੇ ਸੀ.ਈ.ਓ. ਡੇਵ ਡੇਵਿਸ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਸਸਤੀਆਂ ਯਾਤਰਾ ਸੇਵਾਵਾਂ ਲਈ ਜਾਣੀ ਜਾਂਦੀ ਸਪਿਰਿਟ ਏਅਰਲਾਈਨਜ਼ ਨੂੰ ਅਚਾਨਕ ਵਧੀ ਲਾਗਤ ਕਾਰਨ ਇਹ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ : Online Gaming ਦੇ ਨਵੇਂ ਨਿਯਮ ਲਾਗੂ: Rules ਤੋੜਨ 'ਤੇ ਹੋਵੇਗੀ ਜੇਲ੍ਹ ਤੇ ਲੱਗੇਗਾ ਕਰੋੜਾਂ ਦਾ ਜੁਰਮਾਨਾ
ਏਅਰਲਾਈਨ ਨੇ ਪ੍ਰੇਸ਼ਾਨ ਯਾਤਰੀਆਂ ਲਈ ਰਿਫੰਡ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ:
- ਡੈਬਿਟ/ਕ੍ਰੈਡਿਟ ਕਾਰਡ: ਜਿਨ੍ਹਾਂ ਯਾਤਰੀਆਂ ਨੇ ਟਿਕਟਾਂ ਕਾਰਡ ਰਾਹੀਂ ਬੁੱਕ ਕੀਤੀਆਂ ਸਨ, ਉਨ੍ਹਾਂ ਦੇ ਪੈਸੇ ਆਪਣੇ ਆਪ ਵਾਪਸ ਕਰ ਦਿੱਤੇ ਜਾਣਗੇ।
- ਟਰੈਵਲ ਏਜੰਟ: ਜਿਨ੍ਹਾਂ ਨੇ ਏਜੰਟਾਂ ਰਾਹੀਂ ਬੁਕਿੰਗ ਕੀਤੀ ਸੀ, ਉਨ੍ਹਾਂ ਨੂੰ ਆਪਣੇ ਏਜੰਟ ਨਾਲ ਸੰਪਰਕ ਕਰਨਾ ਹੋਵੇਗਾ।
- ਵਾਊਚਰ ਅਤੇ ਪੁਆਇੰਟਸ: ਵਾਊਚਰ ਜਾਂ ਲੌਏਲਟੀ ਪੁਆਇੰਟਸ ਰਾਹੀਂ ਟਿਕਟ ਬੁੱਕ ਕਰਨ ਵਾਲਿਆਂ ਦੇ ਮਾਮਲੇ ਵਿੱਚ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ, 261 ਰੁਪਏ ਵਧੇ ਭਾਅ
ਹਵਾਬਾਜ਼ੀ ਖੇਤਰ 'ਤੇ ਮੰਡਰਾ ਰਹੇ ਸੰਕਟ ਦੇ ਬੱਦਲ
ਜ਼ਿਕਰਯੋਗ ਹੈ ਕਿ ਸਿਰਫ਼ ਅਮਰੀਕੀ ਏਅਰਲਾਈਨਜ਼ ਹੀ ਨਹੀਂ, ਸਗੋਂ ਭਾਰਤ ਦੀ ਏਅਰ ਇੰਡੀਆ ਵੀ ਮਹਿੰਗੇ ਤੇਲ ਕਾਰਨ ਰੋਜ਼ਾਨਾ ਲਗਭਗ 100 ਉਡਾਣਾਂ ਰੱਦ ਕਰਨ ਦਾ ਐਲਾਨ ਕਰ ਚੁੱਕੀ ਹੈ। ਅਜਿਹੇ ਹਾਲਾਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਹਵਾਈ ਸਫ਼ਰ ਹੋਰ ਮਹਿੰਗਾ ਅਤੇ ਸੀਮਤ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
