ਸਮੇਂ ਦੀ ਪਾਬੰਦੀ ਦੇ ਮਾਮਲੇ ’ਚ ‘ਅਕਾਸਾ ਏਅਰ’ ਟੌਪ ਉੱਤੇ, ਸਮੇਂ ਸਿਰ ਫਲਾਈਟ ਦਾ ਸੰਚਾਲਨ ਨਹੀਂ ਕਰ ਸਕੀ ਸਪਾਈਸਜੈੱਟ

Sunday, Apr 09, 2023 - 11:25 AM (IST)

ਸਮੇਂ ਦੀ ਪਾਬੰਦੀ ਦੇ ਮਾਮਲੇ ’ਚ ‘ਅਕਾਸਾ ਏਅਰ’ ਟੌਪ ਉੱਤੇ, ਸਮੇਂ ਸਿਰ ਫਲਾਈਟ ਦਾ ਸੰਚਾਲਨ ਨਹੀਂ ਕਰ ਸਕੀ ਸਪਾਈਸਜੈੱਟ

ਬਿਜ਼ਨੈੱਸ ਡੈਸਕ- ਹਵਾਬਾਜ਼ੀ ਕੰਪਨੀਆਂ ਦੇ ਸਮੇਂ ਦੀ ਪਾਬੰਦੀ ਯਾਨੀ ਆਨ-ਟਾਈਮ ਪ੍ਰਫਾਰਮੈਂਸ (ਓ. ਟੀ. ਪੀ.) ਦੇ ਮਾਮਲੇ ’ਚ ਅਕਾਸਾ ਏਅਰ 94.539 ਫ਼ੀਸਦੀ ਐਕੁਰੇਸੀ ਦੇ ਨਾਲ ਟੌਪ ’ਤੇ ਰਹੀ ਹੈ ਜਦ ਕਿ ਪੈਸੇ ਦੀ ਕਮੀ ਨਾਲ ਜੂਝ ਰਹੀ ਸਪਾਈਸਜੈੱਟ ਦਾ ਓ. ਟੀ. ਪੀ. ਪ੍ਰਦਰਸ਼ਨ 76.748 ਫ਼ੀਸਦੀ ਰਿਹਾ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ ਦੀ ਜਾਣਕਾਰੀ ਮੁਤਾਬਕ ਹਵਾਬਾਜ਼ੀ ਕੰਪਨੀਆਂ ਦਰਮਿਆਨ ਨਵੀਂ ਕੰਪਨੀ ਅਕਾਸਾ ਏਅਰ ਦਾ ਸਭ ਤੋਂ ਚੰਗਾ ਓ. ਟੀ. ਪੀ. ਰਿਹਾ।

ਇਹ ਵੀ ਪੜ੍ਹੋ- ਹੁਣ EMI 'ਤੇ ਮਿਲਣ ਲੱਗਾ ਫਲਾਂ ਦਾ ਰਾਜਾ ਅਲਫਾਂਸੋ, ਵਧਦੀਆਂ ਕੀਮਤਾਂ ਦੌਰਾਨ ਕਾਰੋਬਾਰੀ ਨੇ ਸ਼ੁਰੂ ਕੀਤੀ ਸਕੀਮ
31 ਮਾਰਚ ਨੂੰ ਸੀ ਓ. ਟੀ. ਪੀ. ਬੇਹੱਦ ਖਰਾਬ
ਹਾਲਾਂਕਿ ਸਪਾਈਸਜੈੱਟ ਨੇ ਸਰਕਾਰੀ ਅੰਕੜਿਆਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਕਿਹਾ ਕਿ ਹਵਾਬਾਜ਼ੀ ਕੰਪਨੀ ਆਪਣੇ ਓ. ਟੀ. ਪੀ. ਸਮੇਤ ਸਾਰੇ ਪਹਿਲੂਆਂ ਦੇ ਸਬੰਧ ’ਚ ਪ੍ਰਦਰਸ਼ਨ ’ਚ ਲਗਾਤਾਰ ਸੁਧਾਰ ਲਈ ਸਖਤ ਮਿਹਨਤ ਕਰ ਰਹੀ ਹੈ ਅਤੇ ਉਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਸੁਧਾਰ ਜਾਰੀ ਰਹੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਸਪਾਈਸਜੈੱਟ ਦਾ ਇਕ ਦਿਨ ਦਾ ਸਭ ਤੋਂ ਘੱਟ ਓ. ਟੀ. ਪੀ. 31 ਮਾਰਚ ਨੂੰ ਦੇਖਿਆ ਗਿਆ ਸੀ ਜਦੋ ਉਸ ਦੀਆਂ ਸਿਰਫ 47.2 ਫੀਸਦੀ ਉਡਾਣਾਂ ਹੀ ਸਮੇਂ ਸਿਰ ਸੰਚਾਲਿਤ ਹੋਈਆਂ ਸਨ।

ਇਹ ਵੀ ਪੜ੍ਹੋ- ਚੰਗੀ ਖ਼ਬਰ : ਦੇਸ਼ 'ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ 'ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ
ਅਕਾਸਾ ਏਅਰ ਦਾ ਓ. ਟੀ. ਪੀ. 100 ਫੀਸਦੀ
ਇਸ ਦਰਮਿਆਨ ਪਿਛਲੇ ਮਹੀਨੇ 31 ਦਿਨਾਂ ’ਚੋਂ ਤਿੰਨ ’ਚ ਅਕਾਸਾ ਏਅਰ ਦਾ ਓ. ਟੀ. ਪੀ. 100 ਫੀਸਦੀ ਰਿਹਾ। ਮੰਤਰਾਲਾ ਦੇ ਅੰਕੜਿਆਂ ਮੁਤਾਬਕ 1 ਮਾਰਚ, 22 ਮਾਰਚ ਅਤੇ 28 ਮਾਰਚ ਨੂੰ ਅਕਾਸਾ ਏਅਰ ਦੀ ਇਕ ਵੀ ਉਡਾਣ ’ਚ ਦੇਰੀ ਨਹੀਂ ਹੋਈ। ਅਕਾਸਾ ਏਅਰ ਦੀ ਸਹਿ-ਸੰਸਥਾਪਕ ਅਤੇ ਸੀਨੀਅਰ ਉੱਪ-ਪ੍ਰਧਾਨ (ਸੰਚਾਲਨ) ਨੀਲੂ ਖਤਰੀ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਹਵਾਬਾਜ਼ੀ ਕੰਪਨੀ ਸੱਤ ਮਹੀਨੇ ਪਹਿਲਾਂ ਆਪਣੀ ਪਹਿਲੀ ਕਮਰਸ਼ੀਅਲ ਉਡਾਣ ਤੋਂ ਬਾਅਦ ਤੋਂ ਹੀ ਓ. ਟੀ.ਪੀ. ਚਾਰਟ ’ਚ ਅੱਗੇ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਸਾ ਏਅਰ ਦਾ ਟੀਚਾ ਪਿਛਲੇ ਸੱਤ ਮਹੀਨਿਆਂ ਦੌਰਾਨ ਰੱਖੀ ਗਈ ਮਜ਼ਬੂਤ ਨੀਂਹ ਦੇ ਆਧਾਰ ’ਤੇ ਅਗਲੇ ਸੱਤ ਦਹਾਕਿਆਂ ’ਚ ਓ. ਟੀ. ਪੀ. ’ਚ ਮੋਹਰੀ ਬਣਨਾ ਹੈ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਟਾਟਾ ਏਅਰਲਾਈਨਜ਼ ਦੂਜੇ ਅਤੇ ਤੀਜੇ ਨੰਬਰ ’ਤੇ
ਅੰੜਿਆਂ ਮੁਤਾਬਕ ਟਾਟਾ ਸਮੂਹ ਵਲੋਂ ਸੰਚਾਲਿਤ ਹਵਾਬਾਜ਼ੀ ਕੰਪਨੀਆਂ ਏਅਰ ਏਸ਼ੀਆ ਇੰਡੀਆ ਅਤੇ ਏਅਰ ਇੰਡੀਆ ਦੇ ਓ. ਟੀ. ਪੀ. ਮਾਰਚ 2023 ’ਚ ਸੱਤ ਪ੍ਰਮੁੱਖ ਹਵਾਬਾਜ਼ੀ ਕੰਪਨੀਆਂ ਦਰਮਿਆਨ ਹੇਠਲੇ ਪੱਧਰ ਤੋਂ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਹਨ। ਅੰਕੜਿਆਂ ਮੁਤਾਬਕ ਏਅਰ ਏਸ਼ੀਆ ਇੰਡੀਆ ਦਾ ਇਕ ਦਿਨ ਦਾ ਸਭ ਤੋਂ ਘੱਟ ਓ. ਟੀ. ਪੀ. 4 ਮਾਰਚ ਨੂੰ ਰਿਹਾ ਜਦ ਉਸ ਦੀਆਂ ਸਿਰਫ 6.9 ਫੀਸਦੀ ਉਡਾਣਾਂ ਸਮੇਂ ਸਿਰ ਸੰਚਾਲਿਤ ਹੋਈਆਂ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਏਅਰ ਇੰਡੀਆ ਦਾ ਇਕ ਦਿਨ ਦਾ ਸਭ ਤੋਂ ਘੱਟ ਓ. ਟੀ. ਪੀ. 2 ਮਾਰਚ ਨੂੰ ਰਿਹਾ ਜਦੋਂ ਉਸ ਦੀਆਂ 46 ਫੀਸਦੀ ਉਡਾਣਾਂ ’ਚ ਦੇਰੀ ਹੋਈ। ਏਅਰ ਇੰਡੀਆ ਨੇ ਕਿਹਾ ਕਿ ਉਹ ਓ. ਟੀ. ਪੀ. ਦੇ ਮਾਮਲੇ ’ਤੇ ਕੰਟਰੋਲ ਕਰ ਰਹੀ ਹੈ ਜਿਸ ’ਚ 70 ਫੀਸਦੀ ਦੇ ਹੇਠਲੇ ਪੱਧਰ ਤੋਂ ਪਿਛਲੇ ਇਕ ਸਾਲ ’ਚ ਕਾਫੀ ਸੁਧਾਰ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News