ਸੁਭਾਸ਼ ਚੰਦਰਾ, ਗੋਇਨਕਾ ਖਿਲਾਫ SEBI ਦੇ ਅੰਤਰਿਮ ਆਦੇਸ਼ ਤੋਂ ਬਾਅਦ ਘਟਨਾਵਾਂ ’ਤੇ ਸੋਨੀ ਪਿਕਚਰਸ ਦੀ ਨਜ਼ਰ

Thursday, Jun 22, 2023 - 11:20 AM (IST)

ਸੁਭਾਸ਼ ਚੰਦਰਾ, ਗੋਇਨਕਾ ਖਿਲਾਫ SEBI ਦੇ ਅੰਤਰਿਮ ਆਦੇਸ਼ ਤੋਂ ਬਾਅਦ ਘਟਨਾਵਾਂ ’ਤੇ ਸੋਨੀ ਪਿਕਚਰਸ ਦੀ ਨਜ਼ਰ

ਨਵੀਂ ਦਿੱਲੀ (ਭਾਸ਼ਾ) – ਸੋਨੀ ਪਿਕਚਰਸ ਐਂਟਰਟੇਨਮੈਂਟ (ਐੱਸ. ਪੀ. ਈ.) ਨੇ ਕਿਹਾ ਕਿ ਉਹ ਆਪਣੀ ਭਾਰਤੀ ਇਕਾਈ ਅਤੇ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਦੇ ਰਲੇਵੇਂ ਸੌਧੇ ਨੂੰ ਪ੍ਰਭਾਵਿਤ ਕਰਨ ਵਾਲੇ ਘਟਨਾਕ੍ਰਮਾਂ ’ਤੇ ਨਜ਼ਰ ਰੱਖੇਗੀ। ਐੱਸਸੈੱਲ ਸਮੂਹ ਦੇ ਚੇਅਰਮੈਨ ਸੁਭਾਸ਼ ਚੰਦਰਾ ਅਤੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੁਨੀਤ ਗੋਇਨਕਾ ਖਿਲਾਫ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਅੰਤਰਿਮ ਆਦੇਸ਼ ਦੇ ਮੱਦੇਨਜ਼ਰ ਕੰਪਨੀ ਨੇ ਇਹ ਬਿਆਨ ਜਾਰੀ ਕੀਤਾ ਹੈ। ਐੱਸ. ਪੀ. ਈ. ਦਾ ਕਹਿਣਾ ਹੈ ਕਿ ਉਹ ਸੇਬੀ ਦੇ ਅੰਤਰਿਮ ਆਦੇਸ਼ ਨੂੰ ਕਾਫੀ ਗੰਭੀਰਤਾ ਨਾਲ ਲੈਂਦੀ ਹੈ।

ਇਹ  ਵੀ ਪੜ੍ਹੋ : 1 ਜੁਲਾਈ ਤੋਂ 24 ਫੁੱਟਵੀਅਰ ਉਤਪਾਦਾਂ ਲਈ ਲਾਗੂ ਹੋਣਗੇ ਗੁਣਵੱਤਾ ਮਾਪਦੰਡ : BIS

ਕੰਪਨੀ ਨੇ ਕਿਹਾ ਕਿ ਸੇਬੀ ਦੇ ਸੁਭਾਸ਼ ਚੰਦਰਾ ਅਤੇ ਪੁਨੀਤ ਗੋਇਨਕਾ ਖਿਲਾਫ ਅੰਤਰਿਮ ਆਦੇਸ਼ ਤੋਂ ਬਾਅਦ ਮੀਡੀਆ ’ਚ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਹਨ, ਜਿਨ੍ਹਾਂ ’ਚ ਜ਼ੀ ਦੇ ਸੋਨੀ ਪਿਕਚਰਸ ਨੈੱਟਵਰਕ ਇੰਡੀਆ (ਐੱਸ. ਪੀ. ਐੱਨ. ਆਈ.) ਵਿਚ ਰਲੇਵੇਂ ਦੀ ਯੋਜਨਾ ਦੇ ਭਵਿੱਖ ’ਤੇ ਅਟਕਲਾਂ ਲਗਾਈਆਂ ਗਈਆਂ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਅਸੀਂ ਸੇਬੀ ਦੇ ਅੰਤਰਿਮ ਆਦੇਸ਼ ਨੂੰ ਕਾਫੀ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਇਸ ਸੌਦੇ ਨੂੰ ਪ੍ਰਭਾਵਿਤ ਕਰਨ ਵਾਲੇ ਘਟਨਾਕ੍ਰਮਾਂ ’ਤੇ ਸਾਡੀ ਨਜ਼ਰ ਹੈ। ਸੇਬੀ ਨੇ ਚੰਦਰਾ ਅਤੇ ਗੋਇਨਕਾ ਦੇ ਕਿਸੇ ਸੂਚੀਬੱਧ ਕੰਪਨੀ ’ਚ ਡਾਇਰੈਕਟਰ ਜਾਂ ਪ੍ਰਬੰਧ ਪੱਧਰ ਦਾ ਕੋਈ ਅਹੁਦਾ ਲੈਣ ਦੀ ਅੰਤਰਿਮ ਰੋਕ ਲਾ ਦਿੱਤੀ ਹੈ। ਚੰਦਰਾ ਅਤੇ ਗੋਇਨਕਾ ਦੋਹਾਂ ਨੇ ਸੇਬੀ ਦੇ ਅੰਤਰਿਮ ਆਦੇਸ਼ ਨੂੰ ਸਕਿਓਰਿਟੀ ਅਪੀਲ ਟ੍ਰਿਬਿਊਨਲ (ਸੈਟ) ਵਿਚ ਚੁਣੌਤੀ ਦਿੱਤੀ ਹੈ। ਬਾਜ਼ਾਰ ਰੈਗੂਲੇਟਰ ਨੇ ਚੰਦਰਾ ਅਤੇ ਗੋਇਨਕਾ ਖਿਲਾਫ ਇਹ ਕਾਰਵਾਈ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮ. ਦੇ ਫੰਡ ਨੂੰ ਇਧਰ-ਉੱਧਰ ਕਰਨ ਲਈ ਕੀਤੀ ਹੈ।

ਇਹ  ਵੀ ਪੜ੍ਹੋ : ਟਰੱਕ ਡਰਾਈਵਰਾਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਲਦ ਕੈਬਿਨ 'ਚ AC ਹੋਵੇਗਾ ਲਾਜ਼ਮੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News