ਸੀਤਾਰਮਣ ਨੇ ਨਿਵੇਸ਼ਕਾਂ ਨੂੰ ਦਿੱਤਾ ਭਰੋਸਾ, ਸਰਕਾਰ ਦੂਰ ਕਰੇਗੀ ਹਰ ਰੁਕਾਵਟ
Thursday, Apr 28, 2022 - 01:35 PM (IST)
ਵਾਸ਼ਿੰਗਟਨ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੇਸ਼ ’ਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਾਅ ਕਰੇਗੀ। ਉਨ੍ਹਾਂ ਨੇ ਮੰਗਲਵਾਰ ਨੂੰ ਸੈਨ ਫ੍ਰਾਂਸਿਸਕੋ ’ਚ ‘ਭਾਰਤ ਦੀ ਡਿਜੀਟਲ ਕ੍ਰਾਂਤੀ ’ਚ ਨਿਵੇਸ਼’ ਵਿਸ਼ੇ ’ਤੇ ਆਯੋਜਿਤ ਇਕ ਗੋਲਮੇਜ਼ ਸੰਮੇਲਨ ’ਚ ਇਹ ਗੱਲ ਕਹੀ। ਇਸ ਦੌਰਾਨ ਵਿੱਤ ਮੰਤਰੀ ਨੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ।
ਸੀਤਾਰਮਣ ਨੇ ਕਿਹਾ ਕਿ ਉਹ ਸੁਝਾਅ ਲੈਣ, ਪ੍ਰੇਸ਼ਾਨੀ ਦਾ ਕਾਰਨ ਸਮਝਣ ਅਤੇ ਜਿੱਥੇ ਵੀ ਸੰਭਵ ਹੋਵੇ, ਜ਼ਰੂਰੀ ਉਪਾਅ ਕਰਨ ਲਈ ਤਿਆਰ ਹਨ। ਵਿੱਤ ਮੰਤਰਾਲਾ ਨੇ ਟਵੀਟ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ’ਚ ਇਕ ਮਜ਼ਬੂਤ ਸਟਾਰਟਅਪ ਈਕੋ ਸਿਸਟਮ ਨੂੰ ਬੜ੍ਹਾਵਾ ਦੇਣ ਲਈ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਨੇ ਇਕ ਬਹੁਤ ਹੀ ਸਰਗਰਮ ਸਟਾਰਟਅਪ ਸੈੱਲ ਦੀ ਸਥਾਪਨਾ ਕੀਤੀ ਹੈ ਅਤੇ ਭਾਰਤੀ ਸਟਾਰਟਅਪ ’ਚ ਰੁਚੀ ਰੱਖਣ ਵਾਲਿਆਂ ਨੂੰ ਵਿਭਾਗ ਨਾਲ ਜੁੜਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਬੈਠਕ ’ਚ ਸਿਲੀਕਾਨ ਵੈਲੀ ਦੇ ਨਿਵੇਸ਼ਕਾਂ ਨੇ ਕਿਹਾ ਕਿ ਭਾਰਤ ’ਚ ਯੂਨੀਕਾਰਨ ਕੰਪਨੀਆਂ ਤਿਆਰ ਕਰਨ ਦੀਆਂ ਅਨੇਕਾ ਸੰਭਾਵਨਾਵਾਂ ਹਨ।