ਇਕ ਮਹੀਨੇ ’ਚ 35 ਹਜ਼ਾਰ ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ 12 ਹਜ਼ਾਰ ਟੁੱਟਿਆ

Saturday, Apr 04, 2026 - 06:56 PM (IST)

ਇਕ ਮਹੀਨੇ ’ਚ 35 ਹਜ਼ਾਰ ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ 12 ਹਜ਼ਾਰ ਟੁੱਟਿਆ

ਬਿਜ਼ਨੈੱਸ ਡੈਸਕ : ਬੀਤਿਆ ਇਕ ਮਹੀਨਾ ਸਰਾਫਾ ਬਾਜ਼ਾਰ ਲਈ ਬੇਹੱਦ ਉਤਰਾਅ-ਚੜ੍ਹਾਅ ਭਰਿਆ ਰਿਹਾ। ਘਰੇਲੂ ਕਮੋਡਿਟੀ ਬਾਜ਼ਾਰ ’ਚ ਮਾਰਚ ਦੇ ਸ਼ੁਰੂਆਤੀ ਹਫਤਿਆਂ ਵਿਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਾਸਮਾਨ ਛੂਹ ਰਹੀਆਂ ਸਨ, ਹੁਣ ਗਾਹਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਵੱਡੀ ਗਿਰਾਵਟ ਨੇ ਆਮ ਖਰੀਦਦਾਰਾਂ ਤੇ ਨਿਵੇਸ਼ਕਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਬੀਤੇ ਇਕ ਮਹੀਨੇ ’ਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ.) ’ਚ ਇਕ ਮਹੀਨਾ ਪਹਿਲਾਂ ਯਾਨੀ 4 ਮਾਰਚ ਨੂੰ 24 ਰੈਕੇਟ ਸੋਨੇ ਦਾ ਭਾਅ ਲਗਭਗ 1.62 ਲੱਖ ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ ਘੱਟ ਕੇ 1.50 ਲੱਖ ਰੁਪਏ ਦੇ ਨੇੜੇ ਆ ਗਿਆ ਹੈ। ਇਸ ਤਰ੍ਹਾਂ ਸੋਨੇ ਦੀਆਂ ਕੀਮਤਾਂ ’ਚ ਲਗਭਗ 12 ਹਜ਼ਾਰ ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਥੇ, ਚਾਂਦੀ ਦੀ ਗੱਲ ਕਰੀਏ ਤਾਂ ਇਸ ’ਚ ਹੋਰ ਵੀ ਵੱਡੀ ਗਿਰਾਵਟ ਦੇਖੀ ਗਈ ਹੈ। 4 ਮਾਰਚ ਨੂੰ ਚਾਂਦੀ ਦੀ ਕੀਮਤ 2.70 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਲਗਭਗ ਸੀ, ਜੋ ਹੁਣ ਘੱਟ ਕੇ 2.35 ਲੱਖ ਰੁਪਏ ਰਹਿ ਗਈ ਹੈ। ਯਾਨੀ ਇਕ ਮਹੀਨੇ ’ਚ ਚਾਂਦੀ ਨੇ ਲਗਭਗ 35 ਹਜ਼ਾਰ ਰੁਪਏ ਦਾ ਗੋਤਾ ਲਗਾਇਆ ਹੈ।

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ

ਕਿਉਂ ਆਈ ਬਾਜ਼ਾਰ ’ਚ ਇਹ ਗਿਰਾਵਟ?

ਮਾਹਰਾਂ ਅਨੁਸਾਰ ਇਸ ਗਿਰਾਵਟ ਦੇ ਪਿੱਛੇ ਮਿਡਲ ਈਸਟ ’ਚ ਵਧਦੇ ਤਣਾਅ ਅਤੇ ਅਮਰੀਕਾ-ਈਰਾਨ ’ਚ ਗੈਰ-ਯਕੀਨੀ ਮਾਹੌਲ ਕਾਰਨ ਬਾਜ਼ਾਰ ’ਚ ਭਾਰੀ ਅਸਥਿਰਤਾ ਰਹੀ। ਉਥੇ, ਿਪਛਲੇ ਦਿਨੀਂ ਆਈ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਨੇ ਮੁਨਾਫਾਵਸੂਲੀ ਸ਼ੁਰੂ ਕੀਤੀ ਜਿਸ ਨਾਲ ਕੀਮਤਾਂ ’ਤੇ ਦਬਾਅ ਬਣਿਆ। ਇਨ੍ਹਾਂ ਤੋਂ ਇਲਾਵਾ ਆਲਮੀ ਪੱਧਰ ’ਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਨੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਦਾ ਕੰਮ ਕੀਤਾ।

ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ

ਨਿਵੇਸ਼ਕਾਂ ਤੇ ਖਰੀਦਦਾਰਾਂ ਲਈ ਸੰਕੇਤ

ਸਰਾਫਾ ਵਪਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਇਹ ਗਿਰਾਵਟ ਉਨ੍ਹਾਂ ਲੋਕਾਂ ਲਈ ਇੱਕ ਚੰਗਾ ਮੌਕਾ ਹੋ ਸਕਦੀ ਹੈ ਜੋ ਲੰਬੇ ਸਮੇਂ ਤੋਂ ਸੋਨੇ ਅਤੇ ਚਾਂਦੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸਨ ਜਾਂ ਆਉਣ ਵਾਲੇ ਵਿਆਹ ਦੇ ਸੀਜ਼ਨ ਲਈ ਖਰੀਦਦਾਰੀ ਦੀ ਯੋਜਨਾ ਬਣਾ ਰਹੇ ਸਨ। ਹਾਲਾਂਕਿ, ਬਾਜ਼ਾਰ ਅਜੇ ਵੀ ਵਿਸ਼ਵਵਿਆਪੀ ਸੰਕੇਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ, ਇਸ ਲਈ ਕੋਈ ਵੀ ਵੱਡਾ ਨਿਵੇਸ਼ ਕਰਨ ਤੋਂ ਪਹਿਲਾਂ ਬਾਜ਼ਾਰ ਦੇ ਰੁਝਾਨਾਂ ਦੀ ਨਿਗਰਾਨੀ ਕਰਨਾ ਸਮਝਦਾਰੀ ਹੋਵੇਗੀ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਇਹ ਵੀ ਪੜ੍ਹੋ
ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 

 

 

 


author

Harinder Kaur

Content Editor

Related News