ਮਹਿੰਗਾਈ ਦਾ ਵੱਡਾ ਧਮਾਕਾ: 48 ਘੰਟਿਆਂ ''ਚ ਪੈਟਰੋਲ-ਡੀਜ਼ਲ ਤੋਂ ਇਲਾਵਾ ਇੰਨ੍ਹਾਂ ਚੀਜ਼ਾਂ ਦੇ ਵੀ ਵਧੇ ਭਾਅ
Friday, May 15, 2026 - 01:30 PM (IST)
ਨਵੀਂ ਦਿੱਲੀ: ਦੇਸ਼ ਦੀ ਜਨਤਾ 'ਤੇ ਪਿਛਲੇ 48 ਘੰਟਿਆਂ ਦੌਰਾਨ ਮਹਿੰਗਾਈ ਦਾ 'ਚੌਤਰਫਾ ਹਮਲਾ' ਹੋਇਆ ਹੈ। ਸੋਨੇ-ਚਾਂਦੀ ਅਤੇ ਦੁੱਧ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. (CNG) ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਆਦਮੀ ਦੀ ਜੇਬ 'ਤੇ ਵੱਡਾ ਬੋਝ ਪਿਆ ਹੈ।
1. ਪੈਟਰੋਲ ਅਤੇ ਡੀਜ਼ਲ ਹੋਇਆ 3 ਰੁਪਏ ਮਹਿੰਗਾ
ਤੇਲ ਕੰਪਨੀਆਂ ਨੇ ਸ਼ੁੱਕਰਵਾਰ, 15 ਮਈ ਤੋਂ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਪ੍ਰਮੁੱਖ ਸ਼ਹਿਰਾਂ ਵਿੱਚ ਨਵੀਆਂ ਕੀਮਤਾਂ ਇਸ ਪ੍ਰਕਾਰ ਹਨ:
ਦਿੱਲੀ: ਪੈਟਰੋਲ 97.77 ਰੁਪਏ ਅਤੇ ਡੀਜ਼ਲ 90.67 ਰੁਪਏ ਪ੍ਰਤੀ ਲੀਟਰ।
ਮੁੰਬਈ: ਪੈਟਰੋਲ 106.68 ਰੁਪਏ ਅਤੇ ਡੀਜ਼ਲ 93.14 ਰੁਪਏ ਪ੍ਰਤੀ ਲੀਟਰ।
ਕੋਲਕਾਤਾ: ਪੈਟਰੋਲ 108.74 ਰੁਪਏ ਅਤੇ ਡੀਜ਼ਲ 95.13 ਰੁਪਏ ਪ੍ਰਤੀ ਲੀਟਰ।
ਇਹ ਵੀ ਪੜੋ : ਅੱਜ ਲਖਨਊ ਖ਼ਿਲਾਫ਼ ਜਿੱਤ ਦਰਜ ਕਰ ਕੇ ਪਲੇਆਫ ਦੀਆਂ ਉਮੀਦਾਂ ਕਾਇਮ ਰੱਖਣਾ ਚਾਹੇਗੀ ਚੇਨਈ
CNG ਦੀਆਂ ਕੀਮਤਾਂ ਵਿੱਚ ਵੀ ਵਾਧਾ
ਪੈਟਰੋਲ-ਡੀਜ਼ਲ ਦੇ ਨਾਲ-ਨਾਲ ਸੀ.ਐਨ.ਜੀ. ਗਾਹਕਾਂ ਨੂੰ ਵੀ ਝਟਕਾ ਲੱਗਾ ਹੈ। ਦਿੱਲੀ ਵਿੱਚ ਸੀ.ਐਨ.ਜੀ. ਦੀ ਕੀਮਤ 2 ਰੁਪਏ ਪ੍ਰਤੀ ਕਿਲੋ ਵਧ ਕੇ 79.09 ਰੁਪਏ ਹੋ ਗਈ ਹੈ। ਮੁੰਬਈ ਵਿੱਚ ਵੀ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਉੱਥੇ ਨਵਾਂ ਰੇਟ 84 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਦੁੱਧ ਦੀਆਂ ਕੀਮਤਾਂ 'ਚ ਲੱਗਾ ਕਰੰਟ
ਮਹਿੰਗਾਈ ਦਾ ਦੂਜਾ ਵੱਡਾ ਹਮਲਾ ਦੁੱਧ 'ਤੇ ਹੋਇਆ। ਅਮੂਲ (Amul) ਅਤੇ ਮਦਰ ਡੇਅਰੀ (Mother Dairy) ਨੇ ਆਪਣੇ ਪੈਕੇਟ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਨਵੀਆਂ ਕੀਮਤਾਂ 14 ਮਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਚੁੱਕੀਆਂ ਹਨ।
ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ, ਸਰਕਾਰ ਨੇ ਸੋਨੇ 'ਤੇ ਇੰਪੋਰਟ ਡਿਊਟੀ (Import Duty) ਵਧਾ ਦਿੱਤੀ ਹੈ। ਇਸ ਫੈਸਲੇ ਕਾਰਨ ਘਰੇਲੂ ਬਾਜ਼ਾਰ ਵਿੱਚ ਸੋਨਾ 11,000 ਰੁਪਏ ਅਤੇ ਚਾਂਦੀ 22,000 ਰੁਪਏ ਤੱਕ ਮਹਿੰਗੀ ਹੋ ਗਈ ਹੈ। ਪਿਛਲੇ ਦੋ ਦਿਨਾਂ ਵਿੱਚ ਹੋਏ ਇਸ ਚੌਤਰਫੇ ਵਾਧੇ ਨੇ ਰਸੋਈ ਤੋਂ ਲੈ ਕੇ ਸੜਕ ਤੱਕ ਆਮ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ 'ਚਿੱਠੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
