Sigachi Industries ਦੀ ਸ਼ੇਅਰ ਬਾਜ਼ਾਰ ''ਚ ਜ਼ਬਰਦਸਤ ਐਂਟਰੀ, ਜਾਣੋ PolicyBazar ਤੇ SJS ਦਾ ਹਾਲ

Monday, Nov 15, 2021 - 11:23 AM (IST)

ਮੁੰਬਈ - ਮਾਈਕ੍ਰੋਕ੍ਰਿਸਟਲਾਈਨ ਸੈਲੂਲੋਜ਼ ਨਿਰਮਾਤਾ ਕੰਪਨੀ ਸਿਗਾਚੀ ਇੰਡਸਟਰੀਜ਼ ਦੇ ਸ਼ੇਅਰਾਂ ਦੀ ਲਿਸਟਿੰਗ 15 ਨਵੰਬਰ ਨੂੰ ਜ਼ਬਰਦਸਤ ਰਹੀ। ਕੰਪਨੀ ਦੀ ਇਸ਼ੂ ਕੀਮਤ 163 ਰੁਪਏ ਹੈ ਪਰ ਇਸਦੇ ਸ਼ੇਅਰ BSE 'ਤੇ 575 ਰੁਪਏ ਭਾਵ 252.76 ਫੀਸਦੀ ਦੇ ਵਾਧੇ ਨਾਲ ਲਿਸਟ ਹੋਏ ਹਨ।

ਇਹ ਵੀ ਪੜ੍ਹੋ: ਇਸ ਔਰਤ ਨੂੰ ਥੱਪੜ ਮਾਰਨ ਦੇ ਮਿਲਦੇ ਹਨ 600 ਰੁਪਏ ਪ੍ਰਤੀ ਘੰਟਾ, ਜਾਣੋ ਵਜ੍ਹਾ

ਕੰਪਨੀ ਦੇ ਸ਼ੇਅਰਾਂ ਦੀ ਮਜਬੂਤ ਸੂਚੀਕਰਨ ਦੀ ਪਹਿਲਾਂ ਤੋਂ ਹੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਇਸਦੇ ਗੈਰ-ਸੂਚੀਬੱਧ ਸ਼ੇਅਰਾਂ ਦਾ ਪ੍ਰੀਮੀਅਮ ਗ੍ਰੇ ਬਾਜ਼ਾਰ ਵਿੱਚ ਉੱਚਾ ਚੱਲ ਰਿਹਾ ਸੀ। ਲਿਸਟਿੰਗ ਤੋਂ ਬਾਅਦ ਕੰਪਨੀ ਦਾ ਸਟਾਕ ਟ੍ਰੇਡਿੰਗ ਦੌਰਾਨ ਇਸ਼ੂ ਕੀਮਤ ਤੋਂ 270.40 ਫੀਸਦੀ ਵਧ ਕੇ 603.75 ਰੁਪਏ 'ਤੇ ਪਹੁੰਚ ਗਿਆ।

ਕੰਪਨੀ ਦਾ ਆਈਪੀਓ 1 ਨਵੰਬਰ ਨੂੰ ਖੁੱਲ੍ਹਿਆ ਅਤੇ 101.91 ਗੁਣਾ ਓਵਰਸਬਸਕ੍ਰਾਈਬ ਕੀਤਾ ਗਿਆ ਹੈ। ਸਿਗਾਚੀ ਇੰਡਸਟਰੀਜ਼ ਐਮ.ਸੀ.ਸੀ. ਬਣਾਉਂਦੀ ਹੈ ਜਿਹੜਾ ਕਿ ਫਾਰਮਾਸਿਊਟੀਕਲ ਉਦਯੋਗ ਵਿੱਚ ਵਰਤਿਆ ਜਾਣ ਵਾਲਾ ਇੱਕ ਪੌਲੀਮਰ ਹੈ। ਕੰਪਨੀ ਦੇ ਹੈਦਰਾਬਾਦ ਅਤੇ ਗੁਜਰਾਤ ਵਿੱਚ ਪਲਾਂਟ ਹਨ ਜਿੱਥੇ 50 ਕਿਸਮਾਂ ਦੇ ਐਮ.ਸੀ.ਸੀ. ਬਣਾਏ ਜਾਂਦੇ ਹਨ। ਕੰਪਨੀ ਇਨ੍ਹਾਂ ਉਤਪਾਦਾਂ ਨੂੰ HiCel ਅਤੇ AceCel ਬ੍ਰਾਂਡਾਂ ਦੇ ਤਹਿਤ ਬਣਾਉਂਦੀ ਹੈ। FY21 ਵਿੱਚ, ਕੰਪਨੀ ਦਾ ਸੰਚਾਲਨ ਲਾਭ ਮਾਰਜਨ 233 bps ਵਧ ਕੇ 20.13 ਪ੍ਰਤੀਸ਼ਤ ਹੋ ਗਿਆ।

ਇਹ ਵੀ ਪੜ੍ਹੋ: ਗੁਪਤ ਰਿਪੋਰਟ 'ਚ ਵੱਡਾ ਖੁਲਾਸਾ : ਅਮਰੀਕੀ ਮਦਦ ਦੇ ਖਿਲਾਫ ਨੇਪਾਲ 'ਚ ਪ੍ਰਚਾਰ ਕਰ ਰਹੇ ਚੀਨੀ ਜਾਸੂਸ

ਪਾਲਸੀ ਬਾਜ਼ਾਰ

ਇਸ ਦੌਰਾਨ, ਪਾਲਿਸੀਬਾਜ਼ਾਰ ਦੀ ਮੂਲ ਕੰਪਨੀ PB Fintech ਦੇ ਸ਼ੇਅਰ 17.3 ਫੀਸਦੀ ਦੇ ਪ੍ਰੀਮੀਅਮ ਦੇ ਨਾਲ ਬੀਐਸਈ 'ਤੇ 1,150 ਰੁਪਏ 'ਤੇ ਸੂਚੀਬੱਧ ਹੋਏ। ਇਸ ਦੀ ਜਾਰੀ ਕੀਮਤ 980 ਰੁਪਏ ਸੀ। ਕਾਰੋਬਾਰ ਦੌਰਾਨ ਕੰਪਨੀ ਦਾ ਸਟਾਕ ਜਾਰੀ ਮੁੱਲ ਤੋਂ 22.35 ਫੀਸਦੀ ਵਧ ਕੇ 1199 ਰੁਪਏ 'ਤੇ ਪਹੁੰਚ ਗਿਆ। ਪੀਬੀ ਫਿਨਟੇਕ ਦੇ ਆਈਪੀਓ ਨੂੰ 16.58 ਗੁਣਾ ਓਵਰਸਬਸਕ੍ਰਾਈਬ ਕੀਤਾ ਗਿਆ ਸੀ। ਕੰਪਨੀ ਨੇ ਇਸ ਆਈਪੀਓ ਤੋਂ ਲਗਭਗ 5,625 ਕਰੋੜ ਰੁਪਏ ਜੁਟਾਏ ਸਨ।

SJS Enterprises

ਐਸਜੇਐਸ ਇੰਟਰਪ੍ਰਾਈਜਿਜ਼ ਦੇ ਸ਼ੇਅਰ ਵੀ ਅੱਜ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੋਏ ਪਰ ਇਸ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ। ਕੰਪਨੀ ਦੇ 800 ਕਰੋੜ ਰੁਪਏ ਦੇ ਆਈਪੀਓ ਨੇ ਨਿਵੇਸ਼ਕਾਂ ਦੇ ਉਤਸ਼ਾਹ ਨੂੰ ਆਕਰਸ਼ਿਤ ਨਹੀਂ ਕੀਤਾ ਅਤੇ 1.59 ਗੁਣਾ ਸਬਸਕ੍ਰਾਈਬ ਕੀਤਾ ਗਿਆ। ਇਸਦੀ ਇਸ਼ੂ ਕੀਮਤ 542 ਰੁਪਏ ਸੀ ਅਤੇ ਇਹ 540 ਰੁਪਏ 'ਤੇ ਸੂਚੀਬੱਧ ਹੋਇਆ। ਕਾਰੋਬਾਰ ਦੌਰਾਨ ਇਹ ਇਸ਼ੂ ਪ੍ਰਾਇਸ ਤੋਂ 3.14 ਫੀਸਦੀ ਦੀ ਗਿਰਾਵਟ ਦੇ ਨਾਲ 525 ਰੁਪਏ 'ਤੇ ਆ ਗਿਆ ਸੀ।

ਇਹ ਵੀ ਪੜ੍ਹੋ: ONGC ਦੀ ਗਲਤੀ ਕਾਰਨ ਦੇਸ਼ ਨੂੰ ਹੋਵੇਗਾ 18,000 ਕਰੋੜ ਦਾ ਵਿਦੇਸ਼ੀ ਮੁਦਰਾ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News