ਸ਼੍ਰੀਰਾਮ ਟਰਾਂਸਪੋਰਟ ਦਾ ਮੁਨਾਫਾ ਘਟਿਆ ਅਤੇ ਆਮਦਨ ਵਧੀ

Friday, Apr 27, 2018 - 04:10 PM (IST)

ਸ਼੍ਰੀਰਾਮ ਟਰਾਂਸਪੋਰਟ ਦਾ ਮੁਨਾਫਾ ਘਟਿਆ ਅਤੇ ਆਮਦਨ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦਾ ਮੁਨਾਫਾ 3 ਫੀਸਦੀ ਘੱਟ ਕੇ 144.6 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦਾ ਮੁਨਾਫਾ 149 ਕਰੋੜ ਰੁਪਏ ਰਿਹਾ ਸੀ। ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਨੂੰ 140 ਕਰੋੜ ਰੁਪਏ ਦਾ ਇਕਸਾਰ ਮੁਨਾਫਾ ਹੋਇਆ ਹੈ।  
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦੀ ਆਮਦਨ 19.8 ਫੀਸਦੀ ਵਧ ਕੇ 3,249 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦੀ ਆਮਦਨ 2,712 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦਾ ਗ੍ਰਾਸ ਐੱਨ.ਪੀ.ਏ. 7.98 ਫੀਸਦੀ ਤੋਂ ਵਧ ਕੇ 9.15 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦਾ ਨੈੱਟ ਐੱਨ.ਪੀ.ਏ. 2.45 ਫੀਸਦੀ ਤੋਂ ਵਧ ਕੇ 2.83 ਫੀਸਦੀ ਰਿਹਾ ਹੈ।
ਰੁਪਏ 'ਚ ਸ਼੍ਰੀਰਾਮ ਟਰਾਂਸਪੋਰਟ ਦੇ ਐੱਨ.ਪੀ.ਏ. 'ਤੇ ਗੌਰ ਕਰੀਏ ਤਾਂ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਗ੍ਰਾਸ ਐੱਨ.ਪੀ.ਏ. 6,046.3 ਕਰੋੜ ਰੁਪਏ ਤੋਂ ਵਧ ਕੇ 7,376 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦਾ ਨੈੱਟ ਐੱਨ.ਪੀ.ਏ. 1,751 ਕਰੋੜ ਰੁਪਏ ਤੋਂ ਵਧ ਕੇ 2,131 ਕਰੋੜ ਰੁਪਏ ਰਿਹਾ ਹੈ।


Related News