ਸ਼ੈਲ ਕੰਪਨੀਆਂ ''ਤੇ ਕਾਰਵਾਈ ਹੋਵੇਗੀ ਹੋਰ ਤੇਜ਼

08/19/2017 5:30:19 PM

ਨਵੀਂ ਦਿੱਲੀ—  ਸ਼ੱਕੀ ਸ਼ੈਲ ਕੰਪਨੀਆਂ 'ਤੇ ਐਕਸ਼ਨ ਹੋਰ ਤੇਜ਼ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਗੰਭੀਰ ਧੋਖਾਧੜੀ ਜਾਂਚ ਦਫਤਰ ( ਐੱਸ.ਐੱਫ.ਆਈ.ਓ) ਅਤੇ ਆਮਦਨ ਵਿਭਾਗ ਨੇ ਵਿਤ ਮੰਤਰਾਲੇ ਦੀ ਫਾਈਨੈਂਸ਼ਲ ਇੰਟੈਲੀਜੈਂਸ ਯੂਨੀਟ ( ਐੱਫ.ਆਈ.ਯੂ) ਨੂੰ 16000 ਤੋਂ ਜ਼ਿਆਦਾ ਸ਼ੇਲ ਕੰਪਨੀਆਂ ਦੀ ਲਿਸਟ ਸੌਂਪੀ ਹੈ।
-ਲਿਟਸ 'ਚ ਸ਼ਾਮਿਲ 16500 ਤੋਂ ਜ਼ਿਆਦਾ ਕੰਪਨੀਆਂ
ਜਾਣਕਾਰੀ ਦੇ ਅਨੁਸਾਰ ਐੱਫ.ਆਈ.ਯੂ. ਨੂੰ 16,794 ਸ਼ੱਕੀ ਸ਼ੈਲ ਕੰਪਨੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਲਿਸਟ 'ਚ 700 ਤੋਂ ਜ਼ਿਆਦਾ ਰਿਅਲ ਅਸਟੇਟ ਕੰਪਨੀਆਂ ਸ਼ਾਮਿਲ ਹਨ, ਜਦਕਿ 400 ਕਮੋਡਿਟੀ ਬਰੋਕਿੰਗ ਕੰਪਨੀਆਂ ਵੀ ਲਿਸਟ 'ਚ ਸ਼ਾਮਿਲ ਹੈ। ਸ਼ੱਕੀ ਸ਼ੈਲ ਕੰਪਨੀਆਂ 'ਤੇ ਮਨੀ ਲਾਡਰਿੰਗ ਅਤੇ ਟੈਕਸ ਚੋਰੀ ਦੇ ਦੋਸ਼ ਹਨ।
-ਕੀ ਹੁੰਦੀਆਂ ਹਨ ਸ਼ੈਲ ਕੰਪਨੀਆਂ
ਸ਼ੈਲ ਕੰਪਨੀਆਂ ਦੇ ਜਰੀਏ ਬਲੈਕ ਮਨੀ ਨੂੰ ਵਾਈਟ ਕੀਤਾ ਜਾਂਦਾ ਹੈ ਅਤੇ ਟੈਕਸ ਨੂੰ ਪੂਰੀ ਤਰ੍ਹਾਂ ਨਾਲ ਬਚਾਉਣ ਜਾਂ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜ਼ਿਆਦਾਤਰ ਮਾਮਲਿਆਂ 'ਚ ਇਨ੍ਹਾਂ ਕੰਪਨੀਆਂ ਦਾ ਕਾਰੋਬਾਰ ਸਿਰਫ ਕਾਗਜਾਂ 'ਤੇ ਚੱਲਦਾ ਹੈ। ਐਕਸਪਰਟ ਦੇ ਮੁਤਾਬਕ ਸ਼ੈਲ ਕੰਪਨੀਆਂ ਦਾ ਰਜਿਸਟ੍ਰਰੇਸ਼ਨ ਆਮ ਕੰਪਨੀਆਂ ਦੀ ਤਰ੍ਹਾਂ ਇਨ੍ਹਾਂ 'ਚ ਡਾÂਈਰੇਕਟਰਸ ਹੁੰਦੇ ਹਨ। ਨਾਲ ਹੀ ਰਿਟਰਨ ਵੀ ਫਾਈਲ ਕੀਤਾ ਜਾਂਦਾ ਹੈ।


Related News