ਇਸ ਸਾਲ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਦਿੱਤਾ ਵੱਡਾ ਝਟਕਾ, ਹੁਣ ਤੱਕ 13 ਫੀਸਦੀ ਗਿਰਾਵਟ

Monday, Jul 11, 2022 - 01:34 PM (IST)

ਇਸ ਸਾਲ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਦਿੱਤਾ ਵੱਡਾ ਝਟਕਾ, ਹੁਣ ਤੱਕ 13 ਫੀਸਦੀ ਗਿਰਾਵਟ

ਨਵੀਂ ਦਿੱਲੀ (ਭਾਸ਼ਾ) - ਸ਼ੇਅਰ ਬਾਜ਼ਾਰਾਂ ਵਿਚ ਆਈ ਗਿਰਾਵਟ ਦੇ ਵਿਚਕਾਰ ਇਸ ਸਾਲ ਛੋਟੀਆਂ ਕੰਪਨੀਅਾਂ ਦਾ ਪ੍ਰਦਰਸ਼ਨ ਵੱਡੀਆਂ ਕੰਪਨੀਅਾਂ ਤੋਂ ਕਮਜ਼ੋਰ ਰਿਹਾ ਹੈ। ਬੀ. ਐੱਸ. ਈ. ਸਮਾਲਕੈਪ ਅਤੇ ਮਿਡਕੈਪ ਨੇ ਇਸ ਸਾਲ ਹੁਣ ਤੱਕ 13 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਸੈਂਸੈਕਸ ਦੀ ਤੁਲਨਾ ’ਚ ਇਨ੍ਹਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ‘ਚੰਗੇ ਸਮੇਂ’ ਵਿਚ ਛੋਟੀਆਂ ਕੰਪਨੀਆਂ ਦੇ ਸ਼ੇਅਰ ‘ਲਾਰਜ ਕੈਪ’ ਦੀ ਤੁਲਨਾ ’ਚ ਜ਼ਿਆਦਾ ਚੜ੍ਹੇ ਹਨ। ਅਜਿਹੇ ’ਚ ਮੌਜੂਦਾ ਮਾੜੇ ਦੌਰ ’ਚ ਇਨ੍ਹਾਂ ’ਚ ਕਿਤੇ ਜ਼ਿਆਦਾ ‘ਕੁਰੈਕਸ਼ਨ’ ਆਮ ਗੱਲ ਹੈ। ਭੂ-ਰਾਜਨੀਤਕ ਤਣਾਅ, ਮਹਿੰਗਾਈ ਦੀਆਂ ਚਿੰਤਾਵਾਂ ਅਤੇ ਵਿਦੇਸ਼ੀ ਫੰਡਾਂ ਦੀ ਜ਼ਬਰਦਸਤ ਬਿਕਵਾਲੀ ਦੌਰਾਨ ਇਸ ਸਾਲ ਕਈ ਸ਼ੇਅਰ ਬਾਜ਼ਾਰਾਂ ਨੂੰ ਕਈ ਉਲਟ ਸਥਿਤੀਆਂ ਨਾਲ ਜੂਝਣਾ ਪਿਆ ਹੈ।

ਇਹ ਵੀ ਪੜ੍ਹੋ : ਸਟੇਟ ਬੈਂਕ ਆਫ ਪਾਕਿਸਤਾਨ ਨੇ ਘੱਟ ਰਹੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਸਰਕਾਰ ਨੂੰ ਦਿੱਤੀ ਚਿਤਾਵਨੀ

ਸੈਂਸੈਕਸ ਨਾਲੋਂ ਜ਼ਿਆਦਾ ਡਿੱਗਿਆ ਸਮਾਲਕੈਪ

ਮਾਹਿਰਾਂ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਕਾਰਨ ਘਰੇਲੂ ਅਤੇ ਗਲੋਬਲ ਬਾਜ਼ਾਰਾਂ ’ਚ ਬੇਚੈਨੀ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ ਇਸ ਸਾਲ ਹੁਣ ਤੱਕ 3,816.95 ਅੰਕ ਮਤਬਲ 12.95 ਫੀਸਦੀ ਅਤੇ ਮਿਡਕੈਪ 2,314.51 ਅੰਕ ਮਤਬਲ 9.26 ਫੀਸਦੀ ਟੁੱਟ ਚੁੱਕਾ ਹੈ। ਇਸ ਦੀ ਤੁਲਨਾ ’ਚ 30 ਸ਼ੇਅਰਾਂ ਵਾਲਾ ਸੈਂਸੈਕਸ 3,771.98 ਅੰਕ ਮਤਲਬ 6.47 ਫੀਸਦੀ ਗਿਰਵਾਟ ਆਈ ਹੈ।

ਬਾਜ਼ਾਰ ਮਹਿੰਗਾ ਜਾਂ ਸਸਤਾ
ਇਕਵਿਟੀਮਾਸਟਰ ਦੇ ਸਹਿ ਮੁਖੀ (ਸੋਧ) ਰਾਹੁਲ ਸ਼ਾਹ ਨੇ ਿਕਹਾ, ‘‘ਮਿਡਕੈਪ ਅਤੇ ਸਮਾਲਕੈਪ ਸੂਚਕ ਅੰਕ ਚੰਗੇ ਸਮੇਂ ਦੌਰਾਨ ਸੈਂਸੈਕਸ ਦੀ ਤੁਲਨਾ ’ਚ ਕਿਤੇ ਵੱਧ ਚੜ੍ਹੇ ਸਨ, ਇਸ ਲਈ ਇਹ ਸੁਭਾਵਿਕ ਹੈ ਕਿ ਉਹ ਬੁਰੇ ਸਮੇਂ ’ਚ ਸੈਂਸੈਕਸ ਤੋਂ ਵੱਧ ਡਿਗਣਗੇ।’’ ਉਨ੍ਹਾਂ ਨੇ ਅੱਗੇ ਕਿਹਾ ਕਿ ਜਿਥੋਂ ਤਕ ਮੌਜੂਦਾ ਦੌਰ ਦਾ ਸਵਾਲ ਹੈ, ਬਾਜ਼ਾਰ ਹੁਣ ਮਹਿੰਗੇ ਨਹੀਂ ਹਨ ਪਰ ਉਹ ਬਹੁਤ ਸਸਤੇ ਵੀ ਨਹੀਂ ਹਨ।

ਇਹ ਵੀ ਪੜ੍ਹੋ : ਅਡਾਨੀ ਸਮੂਹ ਦੂਰਸੰਚਾਰ ਸਪੈਕਟ੍ਰਮ ਦੌੜ ’ਚ ਸ਼ਾਮਲ, ਜੀਓ-ਏਅਰਟੈੱਲ ਨਾਲ ਹੋਵੇਗਾ ਮੁਕਾਬਲਾ

20 ਜੂਨ ਨੂੰ ਬੀ. ਐੱਸ. ਈ. ਸਮਾਲਕੈਪ ਹੇਠਲੇ ਪੱਧਰ ’ਤੇ

ਸ਼ਾਹ ਨੇ ਕਿਹਾ,‘‘ਇਹ ਇਕ ਅਜਿਹਾ ਬਾਜ਼ਾਰ ਹੈ, ਜਿਥੇ ਗੁਣਵੱਤਾ ਅਤੇ ਵਾਧੇ ਨੂੰ ਇਨਾਮ ਮਿਲਦਾ ਹੈ ਜਦੋਂਕਿ ਉੱਚੇ ਮੁਲਾਂਕਣ ਅਤੇ ਖਰਾਬ ਗੁਣਵੱਤਾ ਨੂੰ ਖਾਰਿਜ ਕਰ ਿਦੱਤਾ ਜਾਂਦਾ ਹੈ।’’ ਇਸ ਸਾਲ 20 ਜੂਨ ਨੂੰ ਬੀ. ਐੱਸ. ਈ. ਸਮਾਲਕੈਪ ਆਪਣੇ 52 ਹਫਤਿਆਂ ਦੇ ਹੇਠਲੇ ਪੱਧਰ 23,261.39 ਅੰਕ ’ਤੇ ਆ ਿਗਆ ਸੀ। ਇਹ 18 ਜਨਵਰੀ ਨੂੰ ਆਪਣੇ ਇਕ ਸਾਲ ਦੇ ਟਾਪ 31,304.44 ਅੰਕ ’ਤੇ ਸੀ।

ਇਸੇ ਤਰ੍ਹਾਂ ਮਿਡਕੈਪ ਵੀ 20 ਜੂਨ ਨੂੰ ਆਪਣੇ 52 ਹਫਤਿਆਂ ਦੇ ਹੇਠਲੇ ਪੱਧਰ 20,814.22 ਅੰਕ ’ਤੇ ਡਿੱਗ ਗਿਆ ਸੀ। ਇਹ ਿਪਛਲੇ ਸਾਲ 19 ਅਕਤੂਬਰ ਨੂੰ ਆਪਣੇ ਇਕ ਸਾਲ ਦੇ ਉੱਚ ਪੱਧਰ 27,246.34 ਤਕ ਚੜ੍ਹ ਗਿਆ ਸੀ। ਸੈਂਸੈਕਸ ਇਸ ਸਾਲ 17 ਜੂਨ ਨੂੰ 52 ਹਫਤਿਆਂ ਦੇ ਹੇਠਲੇ ਪੱਧਰ 50,921.22 ਅੰਕ ਤਕ ਫਿਸਲ ਗਿਆ ਸੀ। 19 ਅਕਤੂਬਰ 2021 ਨੂੰ ਸੈਂਸੈਕਸ ਆਪਣੇ ਇਕ ਸਾਲ ਦੇ ਉੱਚ ਪੱਧਰ 62,245.43 ਅੰਕ ’ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ : ਨੇਪਾਲ ਨੇ ਪਹਿਲੀ ਵਾਰ ਭਾਰਤ ਨੂੰ ਸੀਮੈਂਟ ਦੀ ਐਕਸਪੋਰਟ ਕੀਤੀ ਸ਼ੁਰੂ

ਮਿਡਕੈਪ ਅਤੇ ਸਮਾਲਕੈਪ ਦਾ ਕਮਜ਼ੋਰ ਪ੍ਰਦਰਸ਼ਨ

ਐੱਮ. ਕੇ. ਇਨਵੈਸਟਮੈਂਟ ਮੈਨੇਜਰਸ ਲਿ. ਦੇ ਫੰਡ ਪ੍ਰਬੰਧਕ ਸਚਿਨ ਸ਼ਾਹ ਨੇ ਿਕਹਾ,‘‘ਿਪਛਲੇ 6 ਮਹੀਨਿਆਂ ’ਚ ਕੌਮਾਂਤਰੀ ਅਤੇ ਘਰੇਲੂ ਦੋਵਾਂ ਦੇ ਪੂੰਜੀ ਬਾਜ਼ਾਰਾਂ ’ਚ ਥੋੜ੍ਹੀ ਘਬਰਾਹਟ ਹੈ। ਸਪੱਸ਼ਟ ਰੂਪ ਨਾਲ ਇਹ ਘਬਰਾਹਟ ਆਰਥਿਕ ਮੋਰਚੇ ’ਤੇ ਚੁਣੌਤੀਆਂ, ਭੂ-ਸਿਆਸੀ ਤਣਾਅ, ਉੱਚ ਮਹਿੰਗਾਈ ਦੇ ਮਾਹੌਲ, ਉੱਚੀਆਂ ਿਵਆਜ ਦਰਾਂ ਅਤੇ ਵਿਦੇਸ਼ੀ ਸੰਸਥਾਗਤ ਿਨਵੇਸ਼ਕਾਂ ਦੀ ਬਿਕਵਾਲੀ ਦੀ ਵਜ੍ਹਾ ਨਾਲ ਹੈ।’’

ਇਹ ਵੀ ਪੜ੍ਹੋ : FPI ਨਿਕਾਸੀ ਦੀ ਰਫ਼ਤਾਰ ਘਟੀ, ਜੁਲਾਈ 'ਚ ਹੁਣ ਤੱਕ 4,000 ਕਰੋੜ ਰੁਪਏ ਦੇ ਸ਼ੇਅਰ ਵੇਚੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News