ਸ਼ੇਅਰ ਬਾਜ਼ਾਰ ''ਚ 400 ਅੰਕਾਂ ਦਾ ਵਾਧਾ,  ਸੈਂਸੈਕਸ 82,220 ਅਤੇ ਨਿਫਟੀ 25,174 ਦੇ ਆਲ ਟਾਈਮ ਹਾਈ ''ਤੇ

Thursday, Aug 29, 2024 - 01:33 PM (IST)

ਮੁੰਬਈ - ਅੱਜ ਯਾਨੀ 29 ਅਗਸਤ ਨੂੰ ਸੈਂਸੈਕਸ ਨੇ 82,220 ਦਾ ਅਤੇ ਨਿਫਟੀ ਨੇ 25,174 ਦਾ ਨਵਾਂ ਸਰਵ-ਕਾਲੀ ਉੱਚ ਪੱਧਰ ਬਣਾਇਆ। ਫਿਲਹਾਲ ਸੈਂਸੈਕਸ 400 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 82,100 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਸ ਦੇ ਨਾਲ ਹੀ ਨਿਫਟੀ ਵੀ 90 ਅੰਕ ਚੜ੍ਹ ਕੇ 25,140 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 20 ਵੱਧ ਰਹੇ ਹਨ ਅਤੇ 10 ਘਟ ਰਹੇ ਹਨ। ਨਿਫਟੀ ਦੇ 50 ਸਟਾਕਾਂ 'ਚੋਂ 32 ਵਧ ਰਹੇ ਹਨ ਅਤੇ 18 ਡਿੱਗ ਰਹੇ ਹਨ। FMCG, IT, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੇ ਸ਼ੇਅਰਾਂ ਵਿਚ ਖ਼ਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। 

ਏਸ਼ੀਆਈ ਬਾਜ਼ਾਰ ਵਿਚ ਗਿਰਾਵਟ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.39 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.86 ਫੀਸਦੀ ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.61% ਅਤੇ ਕੋਰੀਆ ਦਾ ਕੋਸਪੀ 0.75% ਡਿੱਗਿਆ।
28 ਅਗਸਤ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.39 ਫੀਸਦੀ ਡਿੱਗ ਕੇ 41,091 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 1.12% ਡਿੱਗ ਕੇ 17,556 'ਤੇ ਬੰਦ ਹੋਇਆ। S&P500 0.60% ਦੀ ਗਿਰਾਵਟ ਦੇ ਨਾਲ 5,592 ਦੇ ਪੱਧਰ 'ਤੇ ਬੰਦ ਹੋਇਆ ਹੈ।

S&P500 0.60% ਦੀ ਗਿਰਾਵਟ ਦੇ ਨਾਲ 5,592 ਦੇ ਪੱਧਰ 'ਤੇ ਬੰਦ ਹੋਇਆ ਹੈ।

ਕੱਲ੍ਹ ਨਿਫਟੀ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 28 ਅਗਸਤ ਨੂੰ ਨਿਫਟੀ ਨੇ 25,129 ਦਾ ਨਵਾਂ ਸਰਵਕਾਲੀ ਉੱਚ ਪੱਧਰ ਬਣਾਇਆ ਸੀ। ਹਾਲਾਂਕਿ ਬਾਅਦ 'ਚ ਇਹ ਉਪਰਲੇ ਪੱਧਰ ਤੋਂ 77 ਅੰਕ ਡਿੱਗ ਕੇ 34 ਅੰਕਾਂ ਦੇ ਵਾਧੇ ਨਾਲ 25,052 'ਤੇ ਬੰਦ ਹੋਇਆ ਸੀ ।

ਇਸ ਦੇ ਨਾਲ ਹੀ ਸੈਂਸੈਕਸ ਵੀ 73 ਅੰਕ ਵਧ ਕੇ 81,785 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 ਹੇਠਾਂ ਅਤੇ 11 'ਚ ਤੇਜ਼ੀ ਰਹੀ। ਨਿਫਟੀ ਦੇ 50 ਸ਼ੇਅਰਾਂ 'ਚੋਂ 29 ਵਧੇ ਅਤੇ 21 'ਚ ਗਿਰਾਵਟ ਰਹੀ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 28 ਅਗਸਤ ਨੂੰ 1,347.53 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ₹ 439.35 ਕਰੋੜ ਦੇ ਸ਼ੇਅਰ ਖਰੀਦੇ।


Harinder Kaur

Content Editor

Related News