ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ ਵੀ ਵਧ ਕੇ 24,242 ਦੇ ਪੱਧਰ 'ਤੇ

Tuesday, Nov 12, 2024 - 10:03 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ ਵੀ ਵਧ ਕੇ 24,242 ਦੇ ਪੱਧਰ 'ਤੇ

ਮੁੰਬਈ - ਅੱਜ ਯਾਨੀ 12 ਨਵੰਬਰ ਨੂੰ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 324.83 ਅੰਕ ਵਧ ਕੇ 79,820.98 'ਤੇ ਅਤੇ  ਨਿਫਟੀ 100.7 ਅੰਕਾਂ ਦੇ ਵਾਧੇ ਨਾਲ 24,242 ਅੰਕਾਂ 'ਤੇ ਪਹੁੰਚ ਗਿਆ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 22 ਵੱਧ ਰਹੇ ਹਨ ਅਤੇ 8 ਵਿੱਚ ਗਿਰਾਵਟ ਹੈ। ਨਿਫਟੀ ਦੇ 50 ਸਟਾਕਾਂ 'ਚੋਂ 33 ਵਧ ਰਹੇ ਹਨ ਅਤੇ 17 ਡਿੱਗ ਰਹੇ ਹਨ। ਰੀਅਲਟੀ ਸੈਕਟਰ ਐਨਐਸਈ ਸੈਕਟਰਲ ਇੰਡੈਕਸ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 11 ਨਵੰਬਰ ਨੂੰ 2,306.88 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  2,026.63 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਏਸ਼ੀਆਈ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.54 ਫੀਸਦੀ ਚੜ੍ਹਿਆ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 0.82% ਦੀ ਗਿਰਾਵਟ ਨਾਲ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.34% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
11 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.69% ਵਧ ਕੇ 44,293 'ਤੇ ਅਤੇ S&P 500 0.097% ਵਧ ਕੇ 6,001 'ਤੇ ਪਹੁੰਚ ਗਿਆ। ਨੈਸਡੈਕ 0.062% ਵਧ ਕੇ 19,298 'ਤੇ ਬੰਦ ਹੋਇਆ।

ਕੱਲ੍ਹ ਸ਼ੇਅਰ ਬਾਜ਼ਾਰ ਵਿਚ ਦੇਖਣ ਨੂੰ ਮਿਲਿਆ ਸਥਿਰ ਕਾਰੋਬਾਰ

ਇਸ ਤੋਂ ਪਹਿਲਾਂ ਕੱਲ ਯਾਨੀ 12 ਨਵੰਬਰ ਨੂੰ ਸ਼ੇਅਰ ਬਾਜ਼ਾਰ 'ਚ ਫਲੈਟ ਟ੍ਰੇਡਿੰਗ ਹੋਈ ਸੀ। ਸੈਂਸੈਕਸ 9 ਅੰਕਾਂ ਦੇ ਵਾਧੇ ਨਾਲ 79,496 'ਤੇ ਬੰਦ ਹੋਇਆ। ਨਿਫਟੀ 'ਚ 6 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 24,141 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲ ਕੈਪ 627 ਅੰਕ ਡਿੱਗ ਕੇ 54,286 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 18 'ਚ ਗਿਰਾਵਟ ਅਤੇ 12 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 30 'ਚ ਗਿਰਾਵਟ ਅਤੇ 19 'ਚ ਤੇਜ਼ੀ ਰਹੀ। ਜਦਕਿ ਇੱਕ ਸ਼ੇਅਰ ਵਿੱਚ ਕੋਈ ਬਦਲਾਅ ਨਹੀਂ ਹੋਇਆ।


author

Harinder Kaur

Content Editor

Related News