ਸ਼ੇਅਰ ਬਾਜ਼ਾਰ : ਸੈਂਸੈਕਸ 'ਚ 71 ਅੰਕਾਂ ਦੀ ਗਿਰਾਵਟ ਤੇ ਨਿਫਟੀ 25,356 ਦੇ ਪੱਧਰ 'ਤੇ ਹੋਇਆ ਬੰਦ

Friday, Sep 13, 2024 - 03:47 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 'ਚ 71 ਅੰਕਾਂ ਦੀ ਗਿਰਾਵਟ ਤੇ ਨਿਫਟੀ 25,356 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 13 ਸਤੰਬਰ ਨੂੰ ਸੈਂਸੈਕਸ 71.77 ਅੰਕ ਭਾਵ 0.09 ਫ਼ੀਸਦੀ ਦੀ ਗਿਰਾਵਟ ਦੇ ਨਾਲ 82,890.94 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 11 ਵਾਧੇ ਨਾਲ ਅਤੇ 19 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਇਸ ਦੇ ਨਾਲ ਹੀ ਨਿਫਟੀ 'ਚ ਵੀ 32.40 ਅੰਕ ਭਾਵ 0.13 ਫ਼ੀਸਦੀ ਦੀ ਗਿਰਾਵਟ ਦੇ ਨਾਲ ਇਹ 25,356.50 ਦੇ ਪੱਧਰ 'ਤੇ ਬੰਦ ਹੋਇਆ ਹੈ।  ਨਿਫਟੀ ਦੇ 50 ਸਟਾਕਾਂ 'ਚੋਂ 18 ਵਾਧੇ ਨਾਲ ਅਤੇ 32 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।

ਇਹ ਵੀ ਪੜ੍ਹੋ :      ਸਰਕਾਰ ਨੇ ਬਲਾਕ ਕੀਤੇ ਲੱਖਾਂ ਮੋਬਾਈਲ ਨੰਬਰ ਤੇ 50 ਕੰਪਨੀਆਂ ਨੂੰ ਕੀਤਾ ਬਲੈਕਲਿਸਟ

ਐੱਫਐੱਮਸੀਜੀ, ਆਇਲ ਐਂਡ ਗੈਸ ਅਤੇ ਹੈਲਥਕੇਅਰ ਸਟਾਕ 'ਚ ਬਿਕਵਾਲੀ ਰਹੀ, ਜਦਕਿ ਬਾਕੀ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਤੇਜ਼ੀ ਰਹੀ।  NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 12 ਸਤੰਬਰ ਨੂੰ 7,695.00 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  1,800.54 ਕਰੋੜ ਦੇ ਸ਼ੇਅਰ ਵੇਚੇ।

ਟਾਪ ਗੇਨਰਜ਼

ਬਜਾਜ ਫਿਨਸਰਵ, ਬਜਾਜ ਫਾਇਨਾਂਸ, ਟਾਟਾ ਸਟੀਲ, ਐਕਸਿਸ ਬੈਂਕ, ਟੈੱਕ ਮਹਿੰਦਰਾ, ਟਾਟਾ ਮੋਟਰਜ਼, ਸਟੇਟ ਬੈਂਕ, ਨੈਸਲੇ ਇੰਡੀਆ

ਇਹ ਵੀ ਪੜ੍ਹੋ :     ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ

ਟਾਪ ਲੂਜ਼ਰਜ਼

ਅਡਾਨੀ ਪੋਰਟਸ, ਆਈਟੀਸੀ, ਭਾਰਤੀ ਏਅਰਟੈੱਲ, ਐੱਨਟੀਪੀਸੀ, ਮਾਰੂਤੀ,ਏਸ਼ੀਅਨ ਪੇਂਟਸ, ਸਨ ਫਾਰਮਾ, ਪਾਵਰ ਗ੍ਰਿਡ

ਗਲੋਬਲ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.89 ਫੀਸਦੀ ਅਤੇ ਕੋਰੀਆ ਦਾ ਕੋਸਪੀ 0.24 ਫੀਸਦੀ ਹੇਠਾਂ ਹੈ। ਹਾਂਗਕਾਂਗ ਦਾ ਹੈਂਗ ਸੇਂਗ 1.12% ਵਧਿਆ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.13% ਡਿੱਗਿਆ।
12 ਸਤੰਬਰ ਨੂੰ ਅਮਰੀਕੀ ਬਾਜ਼ਾਰ ਡਾਓ ਜੋਂਸ 0.58 ਫੀਸਦੀ ਦੇ ਵਾਧੇ ਨਾਲ 41,096 'ਤੇ ਬੰਦ ਹੋਇਆ। Nasdaq 1.00% ਵਧਿਆ, SP500 0.75% ਵਧ ਕੇ 5,595 'ਤੇ ਬੰਦ ਹੋਇਆ।

ਪੱਛਮੀ ਕੈਰੀਅਰਜ਼ ਦਾ ਆਈਪੀਓ ਅੱਜ ਖੁੱਲ੍ਹਿਆ 

ਲਾਈਟ ਲੌਜਿਸਟਿਕਸ ਕੰਪਨੀ ਵੈਸਟਰਨ ਕੈਰੀਅਰਜ਼ ਲਿਮਿਟੇਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਅੱਜ ਖੁੱਲ੍ ਗਿਆ ਹੈ। ਨਿਵੇਸ਼ਕ 18 ਸਤੰਬਰ ਤੱਕ ਸ਼ੇਅਰਾਂ ਲਈ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 23 ਸਤੰਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ। 

ਇਹ ਵੀ ਪੜ੍ਹੋ :      452 ਕੰਪਨੀਆਂ ਦਾ ਨਿਕਲ ਗਿਆ ਦਿਵਾਲਾ, ਸੰਕਟ 'ਚ ਘਿਰਦਾ ਜਾ ਰਿਹਾ ਅਮਰੀਕਾ

ਕੱਲ੍ਹ ਬਾਜ਼ਾਰ ਨੇ ਬਣਾਇਆ ਸੀ ਸਭ ਤੋਂ ਉੱਚਾ ਪੱਧਰ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 12 ਸਤੰਬਰ ਨੂੰ ਸੈਂਸੈਕਸ ਨੇ 83,116 ਅਤੇ ਨਿਫਟੀ ਨੇ 25,433 ਦੇ ਨਵੇਂ ਸਰਵ-ਕਾਲੀਨ ਉੱਚ ਪੱਧਰ ਨੂੰ ਬਣਾਇਆ ਸੀ। ਹਾਲਾਂਕਿ, ਬਾਅਦ ਵਿੱਚ ਇਹ ਦੋਵੇਂ ਸੂਚਕਾਂਕ ਥੋੜ੍ਹਾ ਹੇਠਾਂ ਆਏ ਅਤੇ ਸੈਂਸੈਕਸ 1,439 ਅੰਕ (1.77%) ਚੜ੍ਹ ਕੇ 82,962 'ਤੇ ਅਤੇ ਨਿਫਟੀ 470 (1.89%) ਅੰਕ ਚੜ੍ਹ ਕੇ 25,388 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :     ਪਾਬੰਦੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਹੋਈ ਚੀਨ ਦੇ ਖ਼ਤਰਨਾਕ ਲਸਣ ਦੀ ਗੈਰ- ਕਾਨੂੰਨੀ ਐਂਟਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News